ਚੰਡੀਗੜ੍ਹ: ਪੰਜਾਬ ਦੀ ਸਿਆਸੀ ਫਿਜ਼ਾ 'ਚ ਉਸ ਸਮੇਂ ਨਵੀਂ ਚਰਚਾ ਸ਼ੁਰੂ ਹੋ ਗਈ, ਜਦੋਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਿਸ ਤੋਂ ਬਾਅਦ ਕਾਂਗਰਸ ਲਈ ਵੱਡੀ ਚੁਣੌਤੀ ਬਣ ਗਿਆ ਕਿ ਹੁਣ ਮੁੱਖ ਮੰਤਰੀ ਚਿਹਰੇ ਵਜੋਂ ਕਿਸ ਦੀ ਚੋਣ ਕੀਤੀ ਜਾਂਦੀ ਹੈ।
ਉਧਰ ਹਾਈਕਮਾਨ ਵਲੋਂ ਬਣਾਈ ਕਮੇਟੀ ਵਲੋਂ ਸੀਐਲਪੀ ਦੀ ਮੀਟਿੰਗ ਸੱਦੀ ਗਈ ਸੀ, ਜਿਸ 'ਚ ਦੋ ਮਤੇ ਪਾਸ ਕੀਤੇ ਗਏ। ਉਸ 'ਚ ਪਹਿਲੇ ਮਤੇ 'ਚ ਕੈਪਟਨ ਅਮਰਿੰਦਰ ਸਿੰਘ(Capt. Amarinder Singh) ਦਾ ਧੰਨਵਾਦ ਕੀਤਾ ਗਿਆ। ਉਥੇ ਹੀ ਦੂਜੇ ਮਤੇ 'ਚ ਨਵੇਂ ਮੁੱਖ ਮੰਤਰੀ ਲਈ ਨਾਮ ਚੁਣੇ ਗਏ , ਜਿਸ 'ਤੇ ਪਾਰਟੀ ਹਾਈਕਮਾਨ ਮੋਹਰ ਲਗਾਏਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਕਮੇਟੀ ਨਿਗਰਾਣ ਅਜੈ ਮਾਨਕ ਅਤੇ ਹਰੀਸ਼ ਚੌਧਰੀ ਚੰਡੀਗੜ੍ਹ ਹੀ ਰੁਕਣਗੇ ਅਤੇ ਕੱਲ੍ਹ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਤੋਂ ਬਾਅਦ ਹੀ ਉਹ ਮੁੜ ਪਰਤਣਗੇ।
ਇਹ ਵੀ ਪੜ੍ਹੋ:ਕੈਪਟਨ ਨੇ ਕਿਹਾ ਮੇਰਾ ਅਪਮਾਨ ਹੋਇਆ ਇਸ ਲਈ ਦਿੱਤਾ ਅਸਤੀਫ਼ਾ
ਮੁੜ ਸੱਦੀ ਗਈ ਸੀਐਲਪੀ
ਸੂਤਰਾਂ ਦਾ ਕਹਿਣਾ ਕਿ ਮੁੜ ਸੀਐਲਪੀ ਦੀ ਮੀਟਿੰਗ ਕਾਂਗਰਸ ਭਵਨ ਚੰਡੀਗੜ੍ਹ(Congress Bhawan Chandigarh) 'ਚ 19 ਸਤੰਬਰ ਨੂੰ 11 ਵਜੇ ਸੱਦੀ ਗਈ ਹੈ। ਜਿਸ 'ਚ ਸਾਰੇ ਵਿਧਾਇਕਾਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸੀਐਲਪੀ ਦੀ ਇਸ ਮੀਟਿੰਗ 'ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਕਮੇਟੀ ਨਿਗਰਾਣ ਅਜੈ ਮਾਨਕ ਅਤੇ ਹਰੀਸ਼ ਚੌਧਰੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਕਿ ਮੁੱਖ ਮੰਤਰੀ ਦੀ ਚੋਣ ਕਰਨ ਦਾ ਆਖ਼ਰੀ ਫੈਸਲਾ ਹਾਈਕਮਾਨ ਦਾ ਹੀ ਹੋਵੇਗਾ।