ਚੰਡੀਗੜ੍ਹ: ਪੂਰੀ ਦੁਨੀਆਂ ’ਚ "ਕ੍ਰਿਸਮਸ ਡੇਅ" ਵੱਡੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਪਰ ਸ਼ਹਿਰ ਚੰਡੀਗੜ੍ਹ ’ਚ ਕ੍ਰਿਸਮਿਸ ਮਨਾਏ ਜਾਣ ਦੀ ਗੱਲ ਕੁਝ ਅਲੱਗ ਹੁੰਦੀ ਹੈ ਇਸੇ ਦਾ ਨਜ਼ਾਰਾ ਇਸ ਵਾਰ ਵੀ ਦੇਖਣ ਨੂੰ ਮਿਲਿਆ ਜਿਥੇ ਸਾਰਿਆਂ ਨੇ ਪੰਜਾਬੀ ਸਟਾਈਲ ਵਿੱਚ ਕ੍ਰਿਸਮਸ ਨੂੰ ਮਨਾਇਆ ਗਿਆ।
ਪੰਜਾਬੀ ਸਟਾਈਲ ’ਚ ਚੰਡੀਗੜ੍ਹ ਵਿਖੇ ਮਨਾਇਆ ਗਿਆ ਕ੍ਰਿਸਮਸ
ਪ੍ਰੋਗਰਾਮ ’ਚ ਮੌਜੂਦ ਮਹਿਲਾਵਾਂ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਤਿਉਹਾਰ ਨੂੰ ਬੜੀ ਰੌਣਕ ਤੇ ਇੱਕ ਦੂਜੇ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕ੍ਰਿਸਮਸ ਨੂੰ ਅਲੱਗ ਥੀਮ ਦਿੱਤੀ ਗਈ ਹੈ ਜਿਵੇਂ ਪੰਜਾਬੀ ਤੇ ਪੱਛਮੀ ਦੋਨੋਂ ਹੀ ਸੱਭਿਅਤਾਵਾਂ ਦੇ ਸੁਮੇਲ ਨਾਲ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਜਿਥੇ ਢੋਲ ਨਗਾੜਿਆਂ ਦੇ ਨਾਲ ਭੰਗੜਾ ਪਾਇਆ ਜਾ ਰਿਹਾ ਹੈ।
ਤਸਵੀਰ
ਹਾਲਾਂਕਿ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚਲਦੇ ਕਈ ਜਗ੍ਹਾ ’ਤੇ ਤਿਉਹਾਰਾਂ ਦੀ ਰੌਣਕ ਦੇਖਣ ਨੂੰ ਘੱਟ ਮਿਲੀ ਪਰ ਚੰਡੀਗੜ੍ਹ ਵਿੱਚ ਸਾਰੇ ਹੀ ਤਿਉਹਾਰਾਂ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ।
ਉਨ੍ਹਾਂ ਦੱਸਿਆ ਕਿ ਕਿਉਂਕਿ ਕ੍ਰਿਸਮਸ ਹੈ ਤੇ ਇਸ ਬਾਰੇ ਥੀਮ ਸੀ ਉਹ ਪੰਜਾਬੀ-ਵੈਸਟਰਨ ਸੀ। ਇਸਦੇ ਨਾਲ ਹੀ ਡਿਲਿਟਰੀ ਡ੍ਰੈਸਿਜ਼ ਜਿਹੜੀਆਂ ਸਾਰੀਆਂ ਨੇ ਪਾਈਆਂ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਪ੍ਰਭੂ ਯੀਸੂ ਮਸੀਹ ਅੱਗੇ ਪ੍ਰਾਰਥਨਾ ਕੀਤੀ ਗਈ ਹੈ ਕਿ ਕਿਸਾਨਾਂ ਦਾ ਮਸਲਾ ਜਲਦ ਤੋਂ ਜਲਦ ਹੋਵੇ।