ਪੰਜਾਬ

punjab

ETV Bharat / city

ਹੁਣ ਸੀ.ਐਚ.ਓਜ਼ ਆਨਲਾਈਨ ਢੰਗ ਨਾਲ ਵੇਅਰਹਾਊਸ ਤੋਂ ਸਿੱਧੇ ਤੌਰ ‘ਤੇ ਮੰਗਵਾ ਸਕਣਗੇ ਦਵਾਈਆਂ

ਤੰਦਰੁਸਤ ਪੰਜਾਬ ਸਿਹਤ ਕੇਂਦਰਾਂ (ਐਚ.ਸੀ.ਡਬਲਿੳਜ਼ੂ) ਵਿੱਚ ਦਵਾਈਆਂ ਦੇ ਲੋੜੀਂਦੇ ਭੰਡਾਰ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਰਿਆਸ ਭਵਨ ਸੈਕਟਰ-38 ਚੰਡੀਗੜ੍ਹ ਵਿਖੇ ਇੱਕ ਮੈਡੀਸਨ ਡਲਿਵਰੀ ਵੈਨ (ਐਮ.ਡੀ.ਵੀ.) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਹੁਣ ਸੀ.ਐਚ.ਓਜ਼ ਆਨਲਾਈਨ ਢੰਗ ਨਾਲ ਵੇਅਰਹਾਊਸ ਤੋਂ ਸਿੱਧੇ ਤੌਰ ‘ਤੇ ਮੰਗਵਾ ਸਕਣਗੇ ਦਵਾਈਆਂ
ਹੁਣ ਸੀ.ਐਚ.ਓਜ਼ ਆਨਲਾਈਨ ਢੰਗ ਨਾਲ ਵੇਅਰਹਾਊਸ ਤੋਂ ਸਿੱਧੇ ਤੌਰ ‘ਤੇ ਮੰਗਵਾ ਸਕਣਗੇ ਦਵਾਈਆਂ

By

Published : Mar 22, 2021, 8:30 PM IST

ਚੰਡੀਗੜ੍ਹ: ਤੰਦਰੁਸਤ ਪੰਜਾਬ ਸਿਹਤ ਕੇਂਦਰਾਂ (ਐਚ.ਸੀ.ਡਬਲਿੳਜ਼ੂ) ਵਿੱਚ ਦਵਾਈਆਂ ਦੇ ਲੋੜੀਂਦੇ ਭੰਡਾਰ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਰਿਆਸ ਭਵਨ ਸੈਕਟਰ-38 ਚੰਡੀਗੜ੍ਹ ਵਿਖੇ ਇੱਕ ਮੈਡੀਸਨ ਡਲਿਵਰੀ ਵੈਨ (ਐਮ.ਡੀ.ਵੀ.) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਦੌਰਾਨ ਕਮਿਊਨਿਟੀ ਹੈਲਥ ਅਫਸਰਾਂ (ਸੀ.ਐਚ.ਓ.) ਨੂੰ ਸਿਹਤ ਕੇਂਦਰਾਂ ਵਿੱਚ ਦਵਾਈਆਂ ਦੇ ਲੋੜੀਂਦੇ ਭੰਡਾਰ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਨਾਂ ਨੂੰ ਜਲਦੀ ਹੀ ਗੁਦਾਮਾਂ ਤੋਂ ਆਨਲਾਈਨ ਢੰਗ ਰਾਹੀਂ ਪੂਰੀ ਤਿਮਾਹੀ ਲਈ ਐਡਵਾਂਸ ਵਿੱਚ ਲੋੜੀਂਦੀਆਂ ਦਵਾਈਆਂ ਦਾ ਸਟਾਕ ਰੱਖਣ ਲਈ ਅਧਿਕਾਰਿਤ ਕੀਤਾ ਜਾਵੇਗਾ।

ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਿਹਤ ਕੇਂਦਰਾਂ ਵਿਖੇ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਮੈਡੀਸਨ ਵੈਨ ਰਾਹੀਂ ਸਿੱਧੇ ਤੌਰ ’ਤੇ ਖੇਤਰੀ ਡਰੱਗ ਵੇਅਰਹਾਸ ਤੋਂ ਸਾਰੀਆਂ 27 ਦਵਾਈਆਂ ਦੀ ਸਪਲਾਈ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਰਚ 2019 ਤੋਂ ਹੁਣ ਤੱਕ 79 ਲੱਖ ਮਰੀਜਾਂ ਨੂੰ ਇਹਨਾਂ ਕੇਂਦਰਾਂ ਵਿਖੇ ਓ.ਪੀ.ਡੀ. ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ ਜਿਸਦਾ ਅਰਥ ਹੈ ਕਿ ਸੀ.ਐਚ.ਓਜ਼ ਦੁਆਰਾ ਔਸਤਨ 21,643 ਮਰੀਜਾਂ ਨੂੰ ਓ.ਪੀ.ਡੀ ਸੇਵਾਵਾਂ ਦਿੱਤੀਆਂ ਜਾਂਦੀ ਹਨ।

ਉਨਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਬਲਾਕ ਪੱਧਰੀ ਸਿਹਤ ਕੇਂਦਰਾਂ ਵਲੋਂ ਇਹ ਸਾਰੀਆਂ ਦਵਾਈਆਂ ਖੇਤਰੀ ਮੈਡੀਸਨ ਵੇਅਰਹਾਊਸਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਅਤੇ ਫਿਰ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਨੂੰ ਵੰਡੀਆਂ ਜਾਂਦੀਆਂ ਹਨ। ਪਰ ਇਸ ਵਿਧੀ ਰਾਹੀਂ ਸਾਰੇ ਕੇਂਦਰਾਂ ਨੂੰ ਉਨਾਂ ਦੀ ਮੰਗ ਅਨੁਸਾਰ ਦਵਾਈਆਂ ਦੀ ਲੋੜੀਂਦੀ ਸਪਲਾਈ ਪੂਰੀ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਓ.ਪੀ.ਡੀ. ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵਲੋਂ ਪੜਾਅਵਾਰ ਢੰਗ ਨਾਲ ਸਾਰੇ ਜਿਲਿਆਂ ਨੂੰ ਇਸ ਪ੍ਰੋਗਰਾਮ ਤਹਿਤ ਕਵਰ ਕੀਤਾ ਜਾ ਰਿਹਾ ਹੈ। ਇਹ ਮੈਡੀਸਨ ਵੈਨ ਪ੍ਰੋਜੈਕਟ ਜਿਲਾ ਐਸ.ਏ.ਐਸ. ਨਗਰ ਦੇ 70 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿਚ ਇਕ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕੀਤਾ ਜਾ ਰਿਹਾ ਹੈ।

ਮੈਡੀਸਨ ਵੈਨ ਪ੍ਰਾਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾ: ਅਰੀਤ ਕੌਰ ਨੇ ਦੱਸਿਆ ਕਿ ਹੁਣ ਸੀ.ਐਚ.ਓਜ ਨੂੰ ਆਪੋ -ਆਪਣੇ ਕੇਂਦਰਾਂ ਵਿਚ ਦਵਾਈਆਂ ਦਾ ਭੰਡਾਰ ਕਾਇਮ ਰੱਖਣ ਦੀ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਬਹੁਤ ਜਲਦ ਹੀ ਸੀ.ਐਚ.ਓਜ ਆਨਲਾਈਨ ਮੋਡ ਰਾਹੀਂ ਪੂਰੀ ਤਿਮਾਹੀ ਲਈ ਲੋੜੀਂਦੀਆਂ ਦਵਾਈਆਂ ਦੀ ਮੰਗ ਐਡਵਾਂਸ ਵਿੱਚ ਕਰ ਸਕਣਗੇ। ਇਹ ਵੈਨਾਂ ਮੰਗ ਅਨੁਸਾਰ ਗੁਦਾਮ ਤੋਂ ਦਵਾਈਆਂ ਪ੍ਰਾਪਤ ਕਰਨਗੀਆਂ ਅਤੇ ਬਿਨਾਂ ਕਿਸੇ ਦੇਰੀ ਤੋਂ ਸਿਹਤ ਕੇਂਦਰ ਨੂੰ ਸਪਲਾਈ ਕਰਨਗੀਆਂ।

ਇਹ ਵੀ ਪੜ੍ਹੋ: ਮੁਹਾਲੀ ’ਚ ਮੰਦਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾਂ, ਘਟਨਾ ਸੀਸੀਟੀਵੀ ’ਚ ਕੈਦ

ABOUT THE AUTHOR

...view details