ਪੰਜਾਬ

punjab

ETV Bharat / city

Chit Fund Scam: ਹਾਈਕਰੋਟ ਤੋਂ ਨਿਰਮਲ ਸਿੰਘ ਭੰਗੂ ਨੂੰ ਵੱਡਾ ਝਟਕਾ

ਹਜ਼ਾਰਾਂ ਕਰੋੜ ਦੇ ਚਿੰਟ ਫੰਡ ਘੁਟਾਲੇ ਦੇ ਮੁਲਜ਼ਮ ਨਿਰਮਲ ਸਿੰਘ ਭੰਗੂ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਭੰਗੂ ਵੱਲੋਂ ਛੱਤੀਸ਼ਗੜ੍ਹ ਦੀ ਅਦਾਲਤ ਵੱਲੋਂ ਜਾਰੀ ਪ੍ਰੋਡੰਕਸ਼ਨ ਵਰੰਟ ਖਿਲਾਫ਼ ਹਾਈਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ।

Chit Fund Scam: ਹਾਈਕਰੋਟ ਤੋਂ ਨਿਰਮਲ ਸਿੰਘ ਭੰਗੂ ਮਾਮਲੇ ‘ਚ ਕੀ ਆਈ ਵੱਡੀ ਖ਼ਬਰ ?
Chit Fund Scam: ਹਾਈਕਰੋਟ ਤੋਂ ਨਿਰਮਲ ਸਿੰਘ ਭੰਗੂ ਮਾਮਲੇ ‘ਚ ਕੀ ਆਈ ਵੱਡੀ ਖ਼ਬਰ ?

By

Published : Jul 30, 2021, 11:48 AM IST

ਚੰਡੀਗੜ੍ਹ:ਹਜ਼ਾਰਾਂ ਕਰੋੜ ਦੇ ਚਿੰਟ ਫੰਡ ਘੁਟਾਲੇ ਦੇ ਮੁਲਜ਼ਮ ਨਿਰਮਲ ਸਿੰਘ ਭੰਗੂ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਨਿਰਮਲ ਸਿੰਘ ਭੰਗੂ ਵੱਲੋਂ ਛੱਤੀਸਗੜ੍ਹ ਦੀ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਪ੍ਰੋਡਕਸ਼ਨ ਵਾਰੰਟ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਜੋ ਪਟੀਸ਼ਨ ਦਾਇਰ ਕੀਤੀ ਸੀ। ਭੰਗੂ ਦੀ ਉਸ ਪਟੀਸ਼ਨ ਨੂੰ ਹਾਈ ਕੋਰਟ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਇਸਦੇ ਨਾਲ ਹੀ ਹਾਈਕੋਰਟ ਨੇ ਜੇਲ੍ਹ ਅਥਾਰਟੀ ਅਤੇ ਸਥਾਨਕ ਹਸਪਤਾਲ ’ਤੇ ਵੀ ਸਖ਼ਤ ਟਿੱਪਣੀ ਕੀਤੀ ਹੈ। ਨਿਰਮਲ ਸਿੰਘ ਭੰਗੂ ਨੇ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਪ੍ਰਡੋਕਸ਼ਨ ਵਾਰੰਟ ਦੇ ਆਦੇਸ਼ਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।

ਜਸਟਿਸ ਮੀਨਾਕਸ਼ੀ ਆਈ ਮਹਿਤਾ ਨੇ ਨਿਰਮਲ ਸਿੰਘ ਭੰਗੂ ਦੀ ਇਸ ਪਟੀਸ਼ਨ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਇਸ ਪੂਰੇ ਮਾਮਲੇ ’ਚ ਇਹੀ ਸਾਹਮਣੇ ਆਇਆ ਹੈ ਕਿ ਜੇਲ੍ਹ ਅਥਾਰਟੀ ਅਤੇ ਸਥਾਨਕ ਹਸਪਤਾਲ ਦੋਵੇਂ ਇਸ ਤਰ੍ਹਾਂ ਨਾਲ ਕੰਮ ਕਰ ਰਹੇ ਸਨ ਕਿ ਭੰਗੂ ਕਿਸੇ ਤਰ੍ਹਾਂ ਇਸ ਪ੍ਰੋਡਕਸ਼ਨ ਵਾਰੰਟ ਤੋਂ ਬਚ ਜਾਵੇ ਜੋ ਕਿ ਮੰਦਭਾਗੀ ਗੱਲ ਹੈ। ਅਜਿਹਾ ਕਰਕੇ ਮੁਲਜ਼ਮ ਪਟੀਸ਼ਨਕਰਤਾ ਨੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਕੀਤੀ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ’ਚ ਜੇਲ੍ਹ ਅਥਾਰਟੀ ਅਤੇ ਸਥਾਨਕ ਸਿਵਲ ਹਸਪਤਾਲ ਵੀ ਉਸ ’ਚ ਸ਼ਾਮਲ ਰਿਹਾ ਹੈ। ਇਸ ਸਖ਼ਤ ਟਿੱਪਣੀ ਦੇ ਨਾਲ ਹੀ ਹਾਈ ਕੋਰਟ ਨੇ ਭੰਗੂ ਦੀ ਇਸ ਪਟੀਸ਼ਨ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Scholarship Scam: ਸੂਬਾ ਸਰਕਾਰ ਵਲੋਂ ਸੀ.ਬੀ.ਆਈ ਨੂੰ ਨਹੀਂ ਸੌਂਪੇ ਜਾ ਰਹੇ ਦਸਤਾਵੇਜ਼

ABOUT THE AUTHOR

...view details