ਪੰਜਾਬ

punjab

ETV Bharat / city

14 ਸਾਲ ਤੱਕ ਦੇ ਬੱਚੇ ਸੰਕਰਮਣ ਤੋਂ ਸਭ ਜ਼ਿਆਦਾ ਸੁਰੱਖਿਅਤ: ਸਿਹਤ ਵਿਭਾਗ ਪੰਜਾਬ

ਪੰਜਾਬ ਵਿੱਚ 14 ਸਾਲ ਦੀ ਉਮਰ ਵਰਗ ਦੇ ਬੱਚਿਆਂ ਵਿੱਚ ਕੋਰੋਨਾ ਸੰਕਰਮਣ ਦਾ ਖ਼ਤਰਾ ਘੱਟ ਪਾਇਆ ਗਿਆ ਹੈ। ਸੂਬੇ ਭਰ ਵਿੱਚ ਇਸ ਉਮਰ ਵਰਗ ਦੇ ਬੱਚਿਆ ਵਿੱਚ ਮੌਤ ਦਾ ਸਿਰਫ ਇੱਕ ਕੇਸ ਸਾਹਮਣੇ ਆਇਆ ਹੈ।

14 ਸਾਲ ਤੱਕ ਦੇ ਬੱਚੇ ਸੰਕਰਮਣ ਤੋਂ ਸਭ ਜ਼ਿਆਦਾ ਸੁਰੱਖਿਅਤ: ਸਿਹਤ ਵਿਭਾਗ ਪੰਜਾਬ
14 ਸਾਲ ਤੱਕ ਦੇ ਬੱਚੇ ਸੰਕਰਮਣ ਤੋਂ ਸਭ ਜ਼ਿਆਦਾ ਸੁਰੱਖਿਅਤ: ਸਿਹਤ ਵਿਭਾਗ ਪੰਜਾਬ

By

Published : May 3, 2021, 9:01 AM IST

ਚੰਡੀਗੜ੍ਹ :ਪੰਜਾਬ ਵਿੱਚ 14 ਸਾਲ ਦੀ ਉਮਰ ਵਰਗ ਦੇ ਬੱਚਿਆਂ ਵਿੱਚ ਕੋਰੋਨਾ ਸੰਕਰਮਣ ਦਾ ਖ਼ਤਰਾ ਘੱਟ ਪਾਇਆ ਗਿਆ ਹੈ। ਸੂਬੇ ਭਰ ਵਿੱਚ ਇਸ ਉਮਰ ਵਰਗ ਦੇ ਬੱਚਿਆ ਵਿੱਚ ਮੌਤ ਦਾ ਸਿਰਫ ਇੱਕ ਕੇਸ ਸਾਹਮਣੇ ਆਇਆ ਹੈ।ਇਸ ਦੇ ਨਾਲ ਹੀ, 50 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਵਿਚੋਂ 82.5 ਪ੍ਰਤੀਸ਼ਤ ਸੰਕਰਮਿਤ ਰਿਕਾਰਡ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਤੋਂ ਬਾਅਦ, ਪੰਜਾਬ ਸਿਹਤ ਵਿਭਾਗ ਨੇ 50 ਸਾਲ ਤੋਂ ਉਪਰ ਦੇ ਲੋਕਾਂ ਨੂੰ ਘਰ ਵਿੱਚ ਆਰਾਮ ਕਰਨ ਦੀ ਅਪੀਲ ਕੀਤੀ ਹੈ।

ਇਹ ਅੰਕੜੇ ਸਿਹਤ ਵਿਭਾਗ ਦੇ ਇਕ ਤਾਜ਼ਾ ਸਰਵੇਖਣ ਵਿੱਚ ਸਾਹਮਣੇ ਆਏ ਹਨ। ਸਿਹਤ ਵਿਭਾਗ ਨੇ ਇਹ ਪਤਾ ਲਗਾਉਣ ਲਈ ਇਕ ਸਰਵੇਖਣ ਕੀਤਾ ਸੀ ਕਿ ਕਿਹੜੇ ਉਮਰ ਸਮੂਹ ਦੇ ਲੋਕ ਲਾਗ ਦੇ ਕਾਰਨ ਮਰ ਰਹੇ ਹਨ। ਸਰਵੇ ਦੇ ਅੰਕੜੇ ਹੈਰਾਨ ਕਰਨ ਵਾਲੇ ਸਾਹਮਣੇ ਆਏ ਹਨ। ਸਰਵੇਖਣ ਤੋਂ ਪਤਾ ਚੱਲਿਆ ਹੈ ਕਿ 14 ਸਾਲ ਤੱਕ ਦੇ ਬੱਚੇ ਸੰਕਰਮਣ ਤੋਂ ਸਭ ਤੋਂ ਜ਼ਿਆਦਾ ਸੁਰੱਖਿਅਤ ਹਨ।

ਇਹ ਇਸ ਕਰਕੇ ਹੈ ਕਿਉਂਕਿ ਬੱਚੇ ਮਾਪਿਆਂ ਦੀ ਨਿਗਰਾਨੀ ਹੇਠ ਰੰਹਿਦੇ ਹਨ ਅਤੇ ਲਾਗ ਤੋਂ ਬਚ ਜਾਂਦੇ ਹਨ। ਇਸ ਕਰਕੇ, ਇਸ ਉਮਰ ਸਮੂਹ ਵਿੱਚ ਹੁਣ ਤੱਕ ਸਿਰਫ ਇੱਕ ਸੰਕਰਮਿਤ ਵਿਅਕਤੀ ਦੀ ਮੌਤ ਹੋਈ ਹੈ। 15 ਤੋਂ 50 ਸਾਲ ਦੀ ਉਮਰ ਵਰਗ ਵਿੱਚ, ਪੰਜਾਬ ਵਿੱਚ ਸੰਕਰਮਿਤ ਹੋਏ 17.5 ਪ੍ਰਤੀਸ਼ਤ ਦੇ ਮਾਰੇ ਜਾਣ ਦੀ ਖ਼ਬਰ ਹੈ। ਸਭ ਤੋਂ ਵੱਧ ਕਮਜ਼ੋਰ 50 ਤੋਂ ਵੱਧ ਉਮਰ ਦੇ ਵਰਗ ਦੇ ਲੋਕਾਂ ਨੂੰ ਮੰਨਿਆ ਗਿਆ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਪੀਲ ਕਰਦਿਆਂ ਕਿਹਾ ਕਿ ਇਹ ਲਾਗ 50 ਸਾਲ ਦੀ ਉਮਰ ਵਰਗ ਦੇ ਲੋਕਾਂ ਨੂੰ ਹੋਰ ਤੇਜ਼ੀ ਨਾਲ ਫੜ ਰਹੀ ਹੈ। ਇਸ ਉਮਰ ਦੇ ਸੰਕਰਮਿਤ ਲੋਕਾਂ ਦੀ ਮੌਤ ਵੀ ਸਭ ਤੋਂ ਵੱਧ ਹੋ ਰਹਿ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਘਰ ਰਹਿਣਾ ਚਾਹੀਦਾ ਹੈ ਅਤੇ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ABOUT THE AUTHOR

...view details