ਪੰਜਾਬ

punjab

ETV Bharat / city

ਚੰਨੀ ਦਾ ਸਰਕਾਰ ਦਾ ਦੀਵਾਲੀ ਤੋਹਫਾ, ਸਸਤੀ ਹੋਈ ਬਿਜਲੀ - ਸੀਐੱਮ ਚਰਨਜੀਤ ਸਿੰਘ ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਦਿਵਾਲੀ ਮੌਕੇ ਵੱਡਾ ਤੋਹਫਾ ਦਿੱਤਾ ਹੈ। ਸੀਐੱਮ ਚਰਨਜੀਤ ਸਿੰਘ ਚੰਨੀ ਵੱਲੋਂ ਤਿੰਨ ਰੁਪਏ ਦੀ ਕਟੌਤੀ ਕੀਤੀ ਗਈ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

By

Published : Nov 1, 2021, 4:25 PM IST

Updated : Nov 1, 2021, 7:05 PM IST

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਹੈ। ਸੀਐੱਮ ਚਰਨਜੀਤ ਸਿੰਘ ਚੰਨੀ ਨੇ ਮੁਲਾਜ਼ਮਾਂ ਲਈ ਵੱਡਾ ਐਲਾਨ ਕੀਤਾ ਹੈ। ਦੱਸ ਦਈਏ ਕਿ ਡੀਏ ’ਚ 11 ਫੀਸਦ ਤੱਕ ਦਾ ਵਾਧਾ ਕੀਤਾ ਗਿਆ ਹੈ। ਨਾਲ ਹੀ ਸੀਐੱਮ ਚਰਨਜੀਤ ਸਿੰਘ ਚੰਨੀ ਵੱਲੋਂ ਤਿੰਨ ਰੁਪਏ ਦੀ ਕਟੌਤੀ ਕੀਤੀ ਗਈ ਹੈ।

ਪੰਜਾਬ ਚ ਤਿੰਨ ਰੁਪਏ ਸਸਤੀ ਬਿਜਲੀ ਹੋ ਗਈ ਹੈ। ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀਆਂ। ਨਾਲ ਹੀ ਦੱਸਿਆ ਕਿ ਇਹ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਜਾਣਗੀਆਂ।

ਸੀਐੱਮ ਚੰਨੀ ਨੇ ਕਿਹਾ ਕਿ ਬਿਜਲੀ ਦੇ ਬਿੱਲ ਜਿਆਦਾ ਵੱਡੇ ਆਉਣ ਲੱਗੇ ਹਨ। ਉਨ੍ਹਾਂ ਦੀ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ਦੀ ਸਮੱਸਿਆ ਨੂੰ ਹੱਲ ਕੀਤਾ ਗਿਆ ਹੈ। ਪੰਜਾਬ ਚ ਸਸਤੀ ਬਿਜਲੀ ਕੀਤੀ ਗਈ ਹੈ। ਪੰਜਾਬ ਕੈਬਨਿਟ ’ਚ ਸਹਿਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ।

ਸੀਐੱਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਟਰਮੀਨੇਸ਼ਨ ਦਾ ਨੋਟਿਸ ਦੇ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ 500 ਮੈਗਾਵਾਟ ਦਾ ਆਪਣਾ ਟੇਂਡਰ ਕੱਢਿਆ ਗਿਆ ਹੈ। ਜਿਸ ’ਚ 2 ਰੁਪਏ 38 ਪੈਸੇ ਚ ਬਿਜਲੀ ਮਿਲੇਗੀ। ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਜਿਸ ਰੇਟ ’ਤੇ ਬਿਜਲੀ ਖਰੀਦੀ ਹੈ । ਪਾਵਰ ਪਰਚੇਜ ਤੋਂ ਅੱਜ ਸਸਤੀ ਬਿਜਲੀ ਮਿਲੀ ਹੈ। ਬਿਜਲੀ ਦੇ ਰੇਟਾਂ ਨੂੰ ਘੱਟ ਕਰਕੇ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ।

ਸਸਤੀ ਹੋਈ ਬਿਜਲੀ

ਸੀਐੱਮ ਨੇ ਇਹ ਵੀ ਕਿਹਾ ਕਿ 0 ਤੋਂ ਲੈ ਕੇ 60 ਯੂਨੀਟ ਤੱਕ 3 ਰੁਪਏ ਬਿਜਲੀ ਘੱਟ ਕਰ ਰਹੇ ਹਨ। 100 ਯੂਨਿਟ ਤੱਕ 4 ਰੁਪਏ 19 ਪੈਸੇ ਹੈ ਜੋ ਸਿਰਫ 1 ਰੁਪਏ 19 ਪੈਸੇ ਜਾਵੇਗਾ। 100 ਵਾਟ ਤੱਕ 1 ਰੁਪਏ 19 ਪੈਸੇ ਹੋ ਗਿਆ ਹੈ। ਇਸ ਕਟੌਤੀ ਦੇ ਨਾਲ ਛੋਟੇ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ।

ਦੱਸ ਦਈਏ ਕਿ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਸ਼ਹਿਰੀ ਅਤੇ ਪੇਂਡੂ ਦੋਹਾਂ ਦੇ ਲਈ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਹੈ। ਸੀਐੱਮ ਨੇ ਕਿਹਾ ਕਿ ਅੱਜ ਤੋਂ ਇਸ ਨੂੰ ਲਾਗੂ ਕੀਤਾ ਜਾਵੇਗਾ। ਪੰਜਾਬ ਦੇ ਜੋ ਰੇਟ ਤੈਅ ਕਰ ਦਿੱਤੇ ਗਏ ਹਨ ਪੂਰੇ ਦੇਸ਼ ਚ ਸਭ ਤੋਂ ਸਸਤੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 3316 ਕਰੋੜ ਰੁਪਏ ਸਬਸਿਡੀ ਦੇ ਤੌਰ ’ਤੇ ਦੇਣਾ ਪਵੇਗਾ। 200 ਯੂਨਿਟ ਗਰੀਬ ਲੋਕਾਂ ਨੂੰ ਬਿਜਲੀ ਮੁਆਫ ਰਹੇਗੀ। ਇਸ ਤੋਂ ਉੱਤੇ ਇਸਤੇਮਾਲ ਕੀਤੇ ਜਾਣ ’ਤੇ 3 ਰੁਪਏ ਯੂਨਿਟ ਬਿਜਲੀ ਸਸਤੀ ਮਿਲੇਗੀ।

ਇਹ ਵੀ ਪੜੋ:ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਜਾ ਰਹੇ ਐਲਾਨ ਨੂੰ ਦੱਸਿਆ ਲਾਲੀਪਾਪ

Last Updated : Nov 1, 2021, 7:05 PM IST

ABOUT THE AUTHOR

...view details