ਚੰਡੀਗੜ੍ਹ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi), ਦੋਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਦਿੱਲੀ ਲਈ ਰਵਾਨਾ ਹੋਏ।
ਮੋਹਾਲੀ ਏਅਰਪੋਰਟ ਤੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਹੋਏ ਰਵਾਨਾ
11-40 ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡਿਪਟੀ ਸੀ.ਐੱਮ. ਦੇ ਨਾਲ ਮੋਹਾਲੀ ਏਅਰਪੋਰਟ(Mohali Airport) ਤੋਂ ਰਵਾਨਾ ਹੋਏ, ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਵੀ ਹਨ। ਜਾਣਕਾਰੀ ਮੁਤਾਬਕ ਹਰੀਸ਼ ਰਾਵਤ ਵੀ ਦਿੱਲੀ ਪਹੁੰਚ ਰਹੇ ਹਨ। ਹਰੀਸ਼ ਰਾਵਤ ਦੀ ਮੌਜੂਦਗੀ ਵਿਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਹਾਈ ਕਮਾਨ ਨਾਲ ਜੁੜਣਗੇ।
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇਸ ਦੌਰਾਨ ਦਿੱਲੀ ਰਵਾਨਾ ਹੋਣ ਸਮੇਂ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ। ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ 'ਓਨ ਡਿਊਟੀ'।
ਦੱਸਣਯੋਗ ਹੈ ਕਿ ਸੋਮਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਚਰਨਜੀਤ ਸਿੰਘ ਚੰਨੀ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ। ਕਾਰਜਕਾਲ ਦੇ ਪਹਿਲੇ ਹੀ ਦਿਨ ਕੈਬਨਿਟ ਮੀਟਿੰਗ ਕਰਕੇ ਉਨ੍ਹਾਂ ਕਈ ਮਹੱਤਵਪੂਰਨ ਫੈਸਲੇ ਲਏ ਹਨ। ਇਸ ਦੌਰਾਨ ਉਨ੍ਹਾਂ ਦੀ ਇਹ ਮੀਟਿੰਗ ਰਾਤ ਭਾਰੀ ਮੀਂਹ ਦੌਰਾਨ ਵੀ ਜਾਰੀ ਰਹੀ ਅਤੇ ਇਹ ਮੀਟਿੰਗ ਰਾਤ ਸਾਢੇ 11 ਵਜੇ ਤੱਕ ਜਾਰੀ ਰਹੀ।
ਇਹ ਵੀ ਪੜ੍ਹੋ:ਐਕਸ਼ਨ ਮੋਡ 'ਚ ਨਵੇਂ ਮੁੱਖ ਮੰਤਰੀ, ਕਈ ਬਦਲੇ
ਇਸ ਦੌਰਾਨ ਚਰਨਜੀਤ ਸਿੰਘ ਚੰਨੀ ਵਲੋਂ ਕਈ ਇਤਿਹਾਸਕ ਫੈਸਲੇ ਲਏ ਗਏ। ਗਰੀਬਾਂ ਦੇ ਪਾਣੀ ਤੇ ਸੀਵਰੇਜ ਦੇ ਬਿੱਲ ਮੁਆਫ ਕੀਤੇ ਗਏ। ਕੱਚੇ ਮੁਲਾਜ਼ਮਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਥੋੜ੍ਹਾ ਸਮਾਂ ਹੋਰ ਦਿਓ ਤਾਂ ਜੋ ਮੈਂ ਤੁਹਾਡੇ ਲਈ ਕੁਝ ਬਿਹਤਰ ਸੋਚ ਸਕਾਂ ਪਰ ਫਿਲਹਾਲ ਹੜਤਾਲ 'ਤੇ ਬੈਠੇ ਮੁਲਾਜ਼ਮ ਆਪਣੇ ਕੰਮਾਂ 'ਤੇ ਪਰਤ ਜਾਣ।