ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦੀ ਨਾਰਾਜ਼ਗੀ ਦੂਰ ਕਰਨ ਲਈ ਮੰਤਰੀਆਂ ਨੂੰ ਸ਼ਾਹੀ ਭੋਜ ਲਈ ਬੁਲਾਇਆ ਗਿਆ ਹੈ। ਜਿਸ 'ਚ ਕਈ ਸੀਨੀਅਰ ਕਾਂਗਰਸੀ ਲੀਡਰਾਂ ਦੇ ਨਾਲ ਕੈਬਨਿਟ ਮੰਤਰੀ ਮੌਜੂਦ ਹਨ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕੈਪਟਨ ਦੇ ਇਸ ਸ਼ਾਹੀ ਭੋਜ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋਏ।
Live Update:ਕੈਪਟਨ ਦੀ ਲੰਚ ਡਿਪਲੋਪੇਸੀ, ਕਈ ਹਿੰਦੂ ਲੀਡਰ ਸ਼ਾਹੀ ਭੋਜ ਲਈ ਪਹੁੰਚੇ - ਸਾਬਕਾ ਵਿਧਾਇਕ ਅਤੇ ਮੰਤਰੀ
14:09 July 01
ਸੁਨੀਲ ਜਾਖੜ ਦੀ ਕੈਪਟਨ ਦੇ ਸ਼ਾਹੀ ਭੋਜ ਤੋਂ ਦੂਰੀ
13:59 July 01
ਵਿਧਾਇਕਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਗ ਵਲੋਂ ਦਿੱਲੀ ਹਾਈ ਕਮਾਨ ਨਾਲ ਮੀਟਿੰਗ ਤੋਂ ਪਹਿਲਾਂ ਆਪਣੇ ਵਿਧਾਇਕਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
13:03 July 01
ਲੰਚ ਲਈ ਕਾਂਗਰਸੀ ਮੰਤਰੀਆਂ ਦੀ ਆਮਦ ਜਾਰੀ
ਵਿਜੇ ਇੰਦਰ ਸਿੰਗਲਾ, ਅਸਵਨੀ ਸੇਖੜੀ, ਫਹਿਗਜੰਗ ਬਾਜਵਾ, ਪ੍ਰਨੀਤ ਕੌਰ ਬੈਠਕ ਲਈ ਮੁੱਖ ਮੰਤਰੀ ਦੀ ਰਿਹਾਇਸ਼ ਪਹੁੰਚੇ। ਇਸ ਦੇ ਨਾਲ ਹੀ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਮੁੱਖ ਮੰਤਰੀ ਨਿਵਾਸ ਪਹੁੰਚੇ।
12:14 July 01
ਮੰਤਰੀ ਕੈਪਟਨ ਦੀ ਰਿਹਾਇਸ਼ 'ਤੇ ਪਹੁੰਚਣੇ ਸ਼ੁਰੂ
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਰਾਣਾ ਗੁਰਮੀਤ ਸਿੰਘ ਸੋਢੀ, ਓ.ਪੀ ਸੋਨੀ ਅਤੇ ਸੁੰਦਰ ਸ਼ਾਮ ਅਰੋੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ 'ਤੇ ਪਹੁੰਚ ਚੁੱਕੇ ਹਨ।
12:11 July 01
ਕੈਪਟਨ ਆਪਣੀ ਸਰਕਾਰੀ ਰਿਹਾਇਸ਼ 'ਤੇ ਪਹੁੰਚੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੰਤਰੀਆਂ ਨੂੰ ਲੰਚ 'ਤੇ ਬੁਲਾਇਆ ਗਿਆ ਹੈ, ਜਿਸ 'ਚ ਕੈਪਟਨ ਆਪਣੀ ਸਰਕਾਰੀ ਰਿਹਾਇਸ਼ 'ਤੇ ਪਹੁੰਚ ਚੁੱਕੇ ਹਨ।
07:11 July 01
ਕੈਪਟਨ ਵਲੋਂ ਮੰਤਰੀਆਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀਆਂ ਦੀ ਨਾਰਾਜ਼ਗੀ ਦੂਰ ਕਰਨ ਲਈ ਲੰਚ 'ਤੇ ਬੁਲਾਇਆ ਗਿਆ ਹੈ। ਇਸ ਲੰਚ 'ਚ ਕਈ ਸਾਬਕਾ ਵਿਧਾਇਕ ਅਤੇ ਮੰਤਰੀ ਸ਼ਾਮਲ ਹੋਣਗੇ।ਮੁੱਖ ਮੰਤਰੀ ਵਲੋਂ ਹਿੰਦੂ ਲੀਡਰਾਂ ਨੂੰ ਬੁਲਾਇਆ ਗਿਆ ਹੈ। ਕੈਪਟਨ ਦੇ ਇਸ ਸੱਦੇ 'ਚ ਅਸ਼ਵਨੀ ਸੇਖੜੀ ਵੀ ਸ਼ਾਮਲ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਅਸ਼ਵਨੀ ਸੇਖੜੀ ਦੇ ਪਾਰਟੀ ਛੱਡਣ ਦੀਆਂ ਚਰਚਾਵਾਂ ਚੱਲ ਰਹੀਆਂ ਸੀ।