ਪੰਜਾਬ

punjab

ETV Bharat / city

ਛੱਤਬੀੜ ਜੂ ਵਿੱਚ ਇੱਕ ਸ਼ੇਰਨੀ ਤੇ 2 ਸ਼ੇਰਾਂ ਨੂੰ ਜਨਤਾ ਅੱਗੇ ਕੀਤਾ ਗਿਆ ਪੇਸ਼, ਲੋਕਾਂ ਦਾ ਖਿੱਚਣਗੇ ਧਿਆਨ

ਜ਼ੀਰਕਪੁਰ ਦੇ ਛੱਤਬੀੜ ਜੂ ਵਿੱਚ ਇੰਦੌਰ ਤੋਂ ਲਿਆਂਦੇ ਗਏ 2 ਸ਼ੇਰਾਂ ਤੇ ਰਾਜਕੋਟ ਤੋਂ ਲਿਆਂਦੀ ਗਈ 1 ਸ਼ੇਰਨੀ ਨੂੰ ਲੋਕਾਂ ਦੇ ਵੇਖਣ ਲਈ ਪਿੰਜਰੇ ਤੋਂ ਬਾਹਰ ਕੱਢ ਦਿੱਤਾ ਹੈ।

ਛੱਤਬੀੜ ਜੂ
ਫ਼ੋਟੋ

By

Published : Dec 7, 2019, 2:38 PM IST

ਚੰਡੀਗੜ੍ਹ: ਛੱਤਬੀੜ ਜੂ ਵਿੱਚ ਇੰਦੌਰ ਤੋਂ ਲਿਆਂਦੇ ਗਏ 2 ਸ਼ੇਰਾਂ ਤੇ ਰਾਜਕੋਟ ਤੋਂ ਲਿਆਂਦੀ ਗਈ 1 ਸ਼ੇਰਨੀ ਨੂੰ ਲੋਕਾਂ ਦੇ ਵੇਖਣ ਲਈ ਪਿੰਜਰੇ ਤੋਂ ਬਾਹਰ ਕੱਢ ਦਿੱਤਾ ਹੈ।

ਦੱਸ ਦਈਏ, ਪਿਛਲੇ ਮਹੀਨੇ ਰਾਜਕੋਟ ਤੋਂ ਗੌਰੀ ਹੈਗਾ ਨਾਂਅ ਦੀ ਇੱਕ ਸ਼ੇਰਨੀ ਲਿਆਂਦੀ ਗਈ ਸੀ ਜਿਸ ਦੀ ਇੱਕ ਮਹੀਨੇ ਆਬਜ਼ਰਵੇਸ਼ਨ ਤੋਂ ਬਾਅਦ ਲੈਕਸ ਨਾਂਅ ਦੇ ਸ਼ੇਰ ਨਾਲ ਪੇਅਰ ਬਣਾ ਕੇ ਪਿੰਜਰੇ ਤੋਂ ਬਾਹਰ ਛੱਡ ਦਿੱਤਾ।

ਵੀਡੀਓ

ਇਨ੍ਹਾਂ 2 ਸ਼ੇਰਾਂ ਤੇ 1 ਸ਼ੇਰਨੀ ਨੂੰ ਆਈਐੱਸ ਡਾਕਟਰ ਰੌਸ਼ਨ ਸਰਕਾਰੀਆ ਤੇ ਐਡੀਸ਼ਨਲ ਚੀਫ਼ ਸੈਕਟਰੀ ਫੋਰੈਸਟ ਨੇ ਸਫ਼ੇਦ ਝੰਡੀ ਵਿਖਾ ਪਿੰਜਰੇ ਤੋਂ ਬਾਹਰ ਕੱਢਿਆ। ਇਸ ਦੇ ਨਾਲ ਹੀ ਇੰਦੌਰ ਤੋਂ ਗਗਨ ਤੇ ਸਾਵਨ ਨਾਂਅ ਦੇ ਲਿਆਂਦੇ ਗਏ 2 ਸ਼ੇਰਾਂ ਨੂੰ ਇੱਕ ਮਹੀਨੇ ਦੀ ਆਬਜ਼ਰਵੇਸ਼ਨ ਤੋਂ ਬਾਅਦ ਲਾਇਨ ਸਫਾਰੀ ਵਿੱਚ ਖੁੱਲ੍ਹਾ ਛੱਡ ਦਿੱਤਾ ਗਿਆ।

ਇਸ ਬਾਰੇ ਡਾਕਟਰ ਸਰਕਾਰੀਆਂ ਨੇ ਦੱਸਿਆ ਕਿ ਇੱਕ ਸ਼ੇਰ ਦਾ ਪੇਅਰ ਇੰਦੌਰ ਤੋਂ ਮੰਗਾਇਆ ਸੀ ਤੇ ਹੁਣ ਉਨ੍ਹਾਂ ਨੂੰ ਓਪਨ ਸਫਾਰੀ ਵਿੱਚ ਛੱਡਿਆ ਗਿਆ ਹੈ। ਇਹ ਬਹੁਤ ਖ਼ੂਬਸੂਰਤ ਹਨ ਹੁਣ ਇਨ੍ਹਾਂ ਨੂੰ ਮਿਲਾ ਕੇ ਸਾਡੇ ਕੋਲ ਤਿੰਨ ਸ਼ੇਰ ਤੇ ਚਾਰ ਸ਼ੇਰਨੀਆਂ ਹੋ ਗਈਆਂ ਹਨ।

ABOUT THE AUTHOR

...view details