ਪੰਜਾਬ

punjab

ETV Bharat / city

ਚਟੋਪਾਧਿਆਏ ਨੇ DGP Punjab ਦਾ ਚਾਰਜ ਸੰਭਾਲਿਆ - ਨਵਜੋਤ ਸਿੱਧੂ ਆਪਣੀ ਪਾਰਟੀ ਤੋਂ ਨਾਰਾਜ਼

1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ (IPS Sidharth Chattopadhayay) ਨੇ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (Director General of Police) ਦਾ ਵਾਧੂ ਚਾਰਜ ਸੰਭਾਲ ਲਿਆ। ਉਨ੍ਹਾਂ ਆਈਪੀਐਸ ਇਕਬਾਲ ਪ੍ਰੀਤ ਸਿੰਘ ਸਹੋਤਾ (IPS Iqbal Preet Singh Sahota) ਦੀ ਥਾਂ ਲਈ ਹੈ।

ਚਟੋਪਾਧਿਆਏ ਨੇ DGP Punjab ਦਾ ਚਾਰਜ ਸੰਭਾਲਿਆ
ਚਟੋਪਾਧਿਆਏ ਨੇ DGP Punjab ਦਾ ਚਾਰਜ ਸੰਭਾਲਿਆ

By

Published : Dec 17, 2021, 4:32 PM IST

ਚੰਡੀਗੜ੍ਹ:ਰਾਜ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸਿਧਾਰਥ ਚਟੋਪਾਧਿਆਏ(IPS Sidharth Chattopadhayay) , ਪੰਜਾਬ ਪੁਲਿਸ ਮੁਖੀ (Director General of Police)ਦੇ ਨਾਲ-ਨਾਲ ਡੀਜੀਪੀ, ਪੀ.ਐਸ.ਪੀ.ਸੀ.ਐਲ., ਪਟਿਆਲਾ ਦਾ ਚਾਰਜ ਸੰਭਾਲਦੇ ਰਹਿਣਗੇ ਅਤੇ ਇਸ ਤੋਂ ਇਲਾਵਾ ਮੁੱਖ ਡਾਇਰੈਕਟਰ, ਸਟੇਟ ਵਿਜੀਲੈਂਸ ਬਿਊਰੋ ਵਜੋਂ ਵਾਧੂ ਚਾਰਜ ਵੀ ਸੰਭਾਲਣਗੇ। ਅਹੁਦਾ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਡੀਜੀਪੀ ਪੰਜਾਬ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਅਮਨ-ਕਾਨੂੰਨ ਬਣਾਈ ਰੱਖਣ ਦੇ ਨਾਲ-ਨਾਲ ਉਹ ਨਸ਼ਿਆਂ ਦੀ ਤਸਕਰੀ, ਮਨੁੱਖੀ ਤਸਕਰੀ ਵਿਰੁੱਧ ਲੜਾਈ ਅਤੇ ਰਾਜ ਵਿੱਚ ਸੜਕ ਸੁਰੱਖਿਆ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਕਰਨਗੇ। ਰਾਸ਼ਟਰਪਤੀ ਪੁਲਿਸ ਮੈਡਲ ਫਾਰ ਗੈਲੈਂਟਰੀ ਅਵਾਰਡੀ ਚਟੋਪਾਧਿਆਏ ਨੇ ਅੱਤਵਾਦ ਦੇ ਦਿਨਾਂ ਦੌਰਾਨ ਅਤੇ ਸੀਮਾ ਸੁਰੱਖਿਆ ਬਲ (BSF) ਵਿੱਚ ਡੈਪੂਟੇਸ਼ਨ 'ਤੇ ਰਾਜ ਪੁਲਿਸ ਵਿੱਚ ਵੱਖ-ਵੱਖ ਨਾਜ਼ੁਕ ਅਤੇ ਸੰਵੇਦਨਸ਼ੀਲ ਸਮਰੱਥਾਵਾਂ ਵਿੱਚ ਸੇਵਾ ਕੀਤੀ ਸੀ।

ਇਸ ਦੌਰਾਨ, ਡੀਜੀਪੀ ਪੀਐਸਪੀਸੀਐਲ ਵਜੋਂ ਤਾਇਨਾਤੀ ਤੋਂ ਪਹਿਲਾਂ, ਉਹ ਡੀਜੀਪੀ ਮਨੁੱਖੀ ਸਰੋਤ ਵਿਕਾਸ ਰਹਿ ਚੁੱਕੇ ਸਨ। ਉਹ ਪੰਜਾਬ ਪੁਲਿਸ ਵਿੱਚ ਏਡੀਜੀਪੀ ਨੀਤੀ ਅਤੇ ਨਿਯਮ, ਏਡੀਜੀਪੀ ਪ੍ਰੋਵੀਜ਼ਨਿੰਗ ਅਤੇ ਆਧੁਨਿਕੀਕਰਨ ਅਤੇ ਹੋਰ ਮਹੱਤਵਪੂਰਨ ਅਹੁਦਿਆਂ 'ਤੇ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਸੰਵੇਦਨਸ਼ੀਲ ਵਿਸ਼ੇਸ਼ ਜਾਂਚ ਟੀਮਾਂ (SITs) ਦਾ ਮੁਖੀ ਵੀ ਨਿਯੁਕਤ ਕੀਤਾ ਗਿਆ ਸੀ।

ਪੰਜਾਬ ਸਰਕਾਰ ਵਲੋਂ ਰਾਤੋ ਰਾਤ ਵੱਡਾ ਫੇਰਬਦਲ ਕਰਦਿਆਂ ਪੰਜਾਬ ਦੇ ਨਵੇਂ ਡੀ.ਜੀ.ਪੀ ਵਜੋਂ ਸਿਧਾਰਥ ਚਟੋਪਾਧਿਆਏ (Siddharth Chattopadhyaya) ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ। ਮੁੱਖ ਮੰਤਰੀ ਚਰਨਜੀਤ ਚੰਨੀ (Chief Minister Charanjit Channi) ਦੀ ਪੰਜਾਬ ਸਰਕਾਰ ਵਲੋਂ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵਲੋਂ ਇਸ ਦੇ ਨਵੇਂ ਡੀ.ਜੀ.ਪੀ ਦੀ ਤਾਇਨਾਤੀ (Deployment of DGP) ਕੀਤੀ ਗਈ ਹੈ।

ਪੰਜਾਬ ਸਰਕਾਰ ਨੇ ਇਕਬਾਦਲਪ੍ਰੀਤ ਸਿੰਘ ਸਹੋਤਾ (Iqbal Badal Singh Sahota) ਦੀ ਥਾਂ ਵਿਜੀਲੈਂਸ ਚੀਫ਼ ਸਿਧਾਰਥ ਚਟੋਪਾਧਿਆਏ (Siddharth Chattopadhyaya) ਨੂੰ ਪੰਜਾਬ ਦਾ ਨਵਾਂ ਡ.ਜੀ.ਪੀ ਲਗਾਇਆ ਹੈ। ਸਰਕਾਰ ਵਲੋਂ ਉਨ੍ਹਾਂ ਨੂੰ ਇਹ ਚਾਰਜ ਐਡੀਸ਼ਨਲ ਵਜੋਂ ਉਸ ਤਰ੍ਹਾਂ ਹੀ ਦਿੱਤਾ ਗਿਆ ਹੈ, ਜਿਵੇਂ ਇਸ ਤੋਂ ਪਹਿਲਾਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਦਿੱਤਾ ਗਿਆ ਸੀ।

'ਸਿੱਧੂ ਨਹੀਂ ਸਨ ਸੰਤੁਸ਼ਟ'

ਮੁੱਖ ਮੰਤਰੀ ਬਣਦੇ ਸਾਰ ਹੀ ਚਰਨਜੀਤ ਚੰਨੀ ਦੀ ਸਰਕਾਰ ਵਲੋਂ ਨਵਾਂ ਏ.ਜੀ ਅਤੇ ਡੀ.ਜੀ.ਪੀ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਨਵਜੋਤ ਸਿੱਧੂ ਆਪਣੀ ਪਾਰਟੀ ਤੋਂ ਨਾਰਾਜ਼ (Navjot Sidhu angry with his party) ਸਨ। ਇਸ ਨਾਰਾਜ਼ਗੀ ਕਾਰਨ ਹੀ ਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਵੀ ਦਿੱਤਾ ਸੀ। ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਹਾਈਕਮਾਨ ਤੱਕ ਗੱਲ ਪਹੁੰਚੀ। ਜਿਸ ਤੋਂ ਬਾਅਦ ਨਵੇਂ ਬਚੇ ਏ.ਜੀ ਦਿਓਲ ਨੂੰ ਹਟਾ ਦਿੱਤਾ ਗਿਆ। ਇਸ ਤਰ੍ਹਾਂ ਹੀ ਹੁਣ ਇਕਬਾਲਪ੍ਰੀਤ ਸਹੋਤਾ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਸੀ, ਜੋ ਹੁਣ ਉਨ੍ਹਾਂ ਤੋਂ ਲੈਕੇ ਸਿਧਾਰਥ ਚਟੋਪਾਧਿਆਏ ਨੂੰ ਦੇ ਦਿੱਤਾ ਗਿਆ ਹੈ।

'ਨਵਜੋਤ ਸਿੱਧੂ ਦੇ ਕਰੀਬੀ ਚਟੋਪਾਧਿਆਏ'

ਮੀਡੀਆ ਖ਼ਬਰਾਂ ਦੀ ਮੰਨੀਏ ਤਾਂ ਸਰਕਾਰ ਵਲੋਂ ਨਵੇਂ ਬਣਾਏ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ (Siddharth Chattopadhyaya) ਨਵਜੋਤ ਸਿੱਧੂ ਦੇ ਕਰੀਬੀ ਹਨ ਅਤੇ ਨਵਜੋਤ ਸਿੱਧੂ ਦੀ ਪਹਿਲੀ ਪਸੰਦ ਵੀ ਚਟੋਪਾਧਿਆਏ ਹੀ ਸਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਿਧਾਰਥ ਚਟੋਪਾਧਿਆਏ ਦਾ ਨਾਮ ਡੀ.ਜੀ.ਪੀ ਦੇ ਅਹੁਦੇ ਲਈ ਪ੍ਰਸਤਾਵ ਵਜੋਂ ਆਇਆ ਸੀ, ਪਰ ਉਸ ਸਮੇਂ ਇਕਬਾਲਪ੍ਰੀਤ ਸਹੋਤਾ ਨੂੰ ਸਰਕਾਰ ਵਲੋਂ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਸੀ।

ਬਾਦਲ ਪਰਿਵਾਰ ਦੇ ਵਿੱਤੀ ਸੌਦਿਆਂ ਦੀ ਕੀਤੀ ਸੀ ਜਾਂਚ

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਚਟੋਪਾਧਿਆਏ ਨੂੰ ਡੀਜੀਪੀ ਬਣਾਉਣ ਲਈ ਜ਼ੋਰ ਪਾਇਆ ਜਾ ਰਿਹਾ ਸੀ। ਚਟੋਪਾਧਿਆਏ ਨੇ 2007 ਤੋਂ 2012 ਤੱਕ ਕਾਂਗਰਸ ਸਰਕਾਰ ਦੌਰਾਨ ਬਾਦਲ ਪਰਿਵਾਰ ਦੇ ਵਿੱਤੀ ਸੌਦਿਆਂ ਦੀ ਜਾਂਚ ਕੀਤੀ ਸੀ।

ਇਹ ਵੀ ਪੜ੍ਹੋ:ਮੈਰਿਟ ਦੇ ਅਧਾਰ 'ਤੇ ਹੋਣਗੇ ਉਮੀਦਵਾਰਾਂ ਦੇ ਐਲਾਨ: ਸਿੱਧੂ

ABOUT THE AUTHOR

...view details