ਪੰਜਾਬ

punjab

ETV Bharat / city

ਸਿੱਧੂ ਮੂਸੇਵਾਲਾ ਕਤਲ ਦੀ ਪੁਲਿਸ ਵਲੋਂ ਚਾਰਜਸ਼ੀਟ ਤਿਆਰ, ਇੰਨ੍ਹਾਂ ਗੱਲਾਂ ਨੂੰ ਬਣਾਇਆ ਆਧਾਰ - ਕਤਲ ਕੇਸ ਦੀ ਚਾਰਜਸ਼ੀਟ

ਮਾਨਸਾ ਪੁਲਿਸ ਵਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਚਾਰਜਸ਼ੀਟ ਤਿਆਰ ਕਰ ਲਈ ਹੈ। ਜਿਸ ਵਿੱਚ ਪੁਲਿਸ ਵਲੋਂ ਪੰਦਰਾਂ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਚਾਲੀ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ।

ਸਿੱਧੂ ਮੂਸੇਵਾਲਾ ਕਤਲ ਦੀ ਪੁਲਿਸ ਵਲੋਂ ਚਾਰਜਸ਼ੀਟ ਤਿਆਰ
ਸਿੱਧੂ ਮੂਸੇਵਾਲਾ ਕਤਲ ਦੀ ਪੁਲਿਸ ਵਲੋਂ ਚਾਰਜਸ਼ੀਟ ਤਿਆਰ

By

Published : Aug 18, 2022, 5:46 PM IST

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਚਾਰਜਸ਼ੀਟ ਤਿਆਰ ਹੋ ਗਈ ਹੈ ਅਤੇ ਬਹੁਤ ਜਲਦ ਪੰਜਾਬ ਪੁਲਿਸ ਇਹ ਚਾਰਜਸ਼ੀਟ ਅਦਾਲਤ ਵਿੱਚ ਦਾਇਰ ਕਰਨ ਜਾ ਰਹੀ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਤਿਆਰ ਕੀਤੀ ਗਈ ਇਸ ਚਾਰਜਸ਼ੀਟ ਵਿੱਚ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਸਾਰੇ ਘਟਨਾਕ੍ਰਮ, ਤੱਥ, ਸਬੂਤ ਅਤੇ ਗਵਾਹ ਸ਼ਾਮਲ ਕੀਤੇ ਗਏ ਹਨ।

ਇਸ ਚਾਰਜਸ਼ੀਟ ਵਿੱਚ ਪੁਲਿਸ ਨੇ ਮਾਸਟਰਮਾਈਂਡ ਅਤੇ ਸ਼ਾਰਪਸ਼ੂਟਰਾਂ ਸਮੇਤ 15 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ 40 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸਬੂਤ ਵਜੋਂ ਕਈ ਥਾਵਾਂ ਦੀ ਸੀਸੀਟੀਵੀ ਫੁਟੇਜ ਵੀ ਲਗਾਈ ਗਈ ਹੈ।

ਇੰਨ੍ਹਾਂ ਦਾ ਨਾਮ ਚਾਰਜਸ਼ੀਟ 'ਚ ਸ਼ਾਮਲ: ਪੁਲੀਸ ਚਾਰਜਸ਼ੀਟ ਵਿੱਚ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਤੋਂ ਇਲਾਵਾ ਜੱਗੂ ਭਗਵਾਨਪੁਰੀਆ, ਮਨਮੋਹਨ ਮੋਹਨਾ, ਸੰਦੀਪ ਕੇਕੜਾ, ਦੀਪਕ ਟੀਨੂੰ, ਸਚਿਨ ਭਿਵਾਨੀ, ਕੇਸ਼ਵ ਸਮੇਤ ਸ਼ਾਰਪਸ਼ੂਟਰ ਅੰਕਿਤ ਸੇਰਸਾ, ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਇਨਕਾਊਂਟਰ 'ਚ ਮਾਰੇ ਗਏ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ।

ਮੂਸੇਵਾਲਾ ਦੇ ਦੋਸਤ ਵੀ ਬਣਾਏ ਗਵਾਹ: ਪੁਲਿਸ ਨੇ ਕਤਲ ਵਾਲੇ ਦਿਨ ਮੂਸੇਵਾਲਾ ਦੇ ਨਾਲ ਥਾਰ ਵਿੱਚ ਸਵਾਰ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਨੂੰ ਵੀ ਗਵਾਹ ਬਣਾਇਆ ਗਿਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਜਾਂਚ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ, ਪੋਸਟਮਾਰਟਮ ਕਰਨ ਵਾਲੇ ਡਾਕਟਰ, ਫੋਰੈਂਸਿਕ ਟੀਮ ਦੇ ਮੈਂਬਰ ਅਤੇ ਚਸ਼ਮਦੀਦ ਗਵਾਹਾਂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕਤਲ ਤੋਂ ਬਾਅਦ ਗੋਲੀ ਚਲਾਉਣ ਵਾਲੇ ਕਿੱਥੇ ਰਹੇ, ਉਨ੍ਹਾਂ ਦੇ ਨਾਂ ਵੀ ਗਵਾਹ ਵਜੋਂ ਦਰਜ ਕੀਤੇ ਗਏ ਹਨ।

ਸੀਸੀਟੀਵੀ ਅਤੇ ਹਥਿਆਰਾਂ ਅਹਿਮ ਸਬੂਤ: ਪੁਲਿਸ ਨੇ ਚਾਰਜਸ਼ੀਟ ਵਿੱਚ ਸੀਸੀਟੀਵੀ ਫੁਟੇਜ ਅਤੇ ਹਥਿਆਰਾਂ ਨੂੰ ਅਹਿਮ ਸਬੂਤ ਬਣਾਇਆ ਹੈ। ਪੁਲਿਸ ਨੇ ਕੋਰੋਲਾ ਅਤੇ ਬੋਲੈਰੋ ਤੋਂ ਇਲਾਵਾ ਥਾਰ ਦਾ ਪਿੱਛਾ ਕਰਨ ਵਾਲੇ ਮੂਸੇਵਾਲਾ ਦੇ ਕਈ ਫੁਟੇਜ ਇਕੱਠੇ ਕਰ ਲਏ ਹਨ। ਜਿਸ ਵਿਚ ਉਨ੍ਹਾਂ ਹੋਟਲਾਂ ਦੀ ਫੁਟੇਜ ਵੀ ਸ਼ਾਮਲ ਹੈ, ਜਿੱਥੇ ਸ਼ੂਟਰ ਠਹਿਰੇ ਹੋਏ ਸਨ। ਇਸ ਤੋਂ ਇਲਾਵਾ ਮੁਕਾਬਲੇ 'ਚ ਮਾਰੇ ਗਏ ਰੂਪਾ ਅਤੇ ਮੰਨੂੰ ਦੇ ਹਥਿਆਰਾਂ ਦੀ ਫੋਰੈਂਸਿਕ ਰਿਪੋਰਟ ਅਤੇ ਮੌਕੇ ਤੋਂ ਮਿਲੇ ਕਾਰਤੂਸ ਵੀ ਅਹਿਮ ਸਬੂਤ ਬਣੇ ਹਨ।

ਕਾਨੂੰਨੀ ਮਾਹਿਰਾਂ ਦੀ ਨਿਗਰਾਨੀ: ਇਹ ਚਾਰਜਸ਼ੀਟ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਤਿਆਰ ਕੀਤੀ ਗਈ ਹੈ। ਇਹ ਚਾਰਜਸ਼ੀਟ ਪੰਜਾਬ ਪੁਲਿਸ ਵੱਲੋਂ ਕਾਨੂੰਨੀ ਮਾਹਿਰਾਂ ਦੀ ਸਰਕਾਰੀ ਟੀਮ ਦੀ ਨਿਗਰਾਨੀ ਹੇਠ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕਤਲ ਦੇ ਹਰ ਪਹਿਲੂ, ਹਰ ਰਾਜ਼, ਹਰ ਘਟਨਾ ਨੂੰ ਲੜੀਵਾਰ ਢੰਗ ਨਾਲ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਜੰਗਲਾਤ ਵਿਭਾਗ ਵਿੱਚ ਘੁਟਾਲਾ ਮਾਮਲਾ, ਧਰਮਸੋਤ ਅਤੇ ਗਿਲਜੀਆਂ ਦੀਆਂ ਵਧੀਆਂ ਮੁਸ਼ਕਿਲਾਂ

ABOUT THE AUTHOR

...view details