ਪੰਜਾਬ

punjab

ETV Bharat / city

ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ

ਦੋਵੇਂ ਹਲਕਿਆਂ ਤੋਂ ਹਾਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਆਪਣਾ ਸੀਐੱਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਮੰਤਰੀ ਮੰਡਲ ਦੀ ਬੈਠਕ ਕੀਤੀ ਸੀ। ਦੱਸ ਦਈਏ ਕਿ ਆਪਣੇ ਅਸਤੀਫੇ ਦੌਰਾਨ ਉਨ੍ਹਾਂ ਨੇ 15ਵੀਂ ਵਿਧਾਨਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਵੀ ਕੀਤੀ।

ਚਰਨਜੀਤ ਸਿੰਘ ਚੰਨੀ ਦਾ ਅਸਤੀਫਾ
ਚਰਨਜੀਤ ਸਿੰਘ ਚੰਨੀ ਦਾ ਅਸਤੀਫਾ

By

Published : Mar 11, 2022, 1:01 PM IST

Updated : Mar 11, 2022, 1:09 PM IST

ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਆਪਣਾ ਸੀਐੱਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਮੰਤਰੀ ਮੰਡਲ ਦੀ ਬੈਠਕ ਕੀਤੀ ਗਈ ਸੀ। ਹਾਲਾਂਕਿ ਜਦੋ ਤੱਕ ਪੰਜਾਬ ਦੇ ਨਵੇਂ ਸੀਐੱਮ ਆਪਣਾ ਅਹੁਦਾ ਨਹੀਂ ਸਾਂਭ ਲੈਂਦੇ ਉਸ ਸਮੇਂ ਤੱਕ ਚਰਨਜੀਤ ਸਿੰਘ ਚੰਨੀ ਕਾਰਜਕਾਰੀ ਸੀਐੱਮ ਵੱਜੋਂ ਰਹਿਣਗੇ।

ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਰਾਜਪਾਲ ਨੇ ਉਨ੍ਹਾਂ ਨੂੰ ਅਤੇ ਮੰਤਰੀ ਮੰਡਲ ਨੂੰ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੱਕ ਜਾਰੀ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹਨ। ਦੱਸ ਦਈਏ ਕਿ ਆਪਣੇ ਅਸਤੀਫੇ ਦੌਰਾਨ ਉਨ੍ਹਾਂ ਨੇ 15ਵੀਂ ਵਿਧਾਨਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਵੀ ਕੀਤੀ।

ਬੀਤੇ ਦਿਨ ਪੰਜਾਬ ਵਿਧਾਨਸਭਾ ਚੋਣਾਂ ਦਾ ਨਤੀਜਾ ਸਾਹਮਣੇ ਆਇਆ ਜਿਸ ’ਚ ਆਮ ਆਦਮੀ ਪਾਰਟੀ ਨੇ 92 ਸੀਟਾਂ ਦੇ ਨਾਲ ਇਤਿਹਾਸਿਕ ਜਿੱਤ ਹਾਸਿਲ ਕੀਤੀ। ਪੰਜਾਬ ਵਿੱਚ ਜਿੱਤ ਨਾਲ ਆਮ ਆਦਮੀ ਪਾਰਟੀ ਪੂਰੇ ਰਾਜ ਦੀ ਵਾਗਡੋਰ ਸੰਭਾਲੇਗੀ। ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਕਿ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਰਵਾਇਤੀ ਪਾਰਟੀਆਂ ਤੋਂ ਜਨਤਾ ਦੇ ਮੋਹ ਦਾ ਫਾਇਦਾ ਉਠਾਉਂਦੇ ਹੋਏ, 'ਆਪ' ਨੇ ਚੋਣ ਮੁਹਿੰਮ ਦੌਰਾਨ ਵਿਰੋਧੀ ਪਾਰਟੀਆਂ 'ਤੇ ਰਾਜ ਨੂੰ ਲੁੱਟਣ ਦਾ ਦੋਸ਼ ਲਗਾਉਂਦੇ ਹੋਏ ਬਦਲਾਅ ਦੀ ਬੇਨਤੀ ਕੀਤੀ ਸੀ।

ਦੋਵੇਂ ਹਲਕਿਆਂ ਤੋਂ ਹਾਰੇ ਚਰਨਜੀਤ ਸਿੰਘ ਚੰਨੀ

ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਦੋ ਸੀਟਾਂ ਤੋਂ ਉਮੀਦਵਾਰ ਅਤੇ ਸੀਐੱਮ ਉਮੀਦਵਾਰ ਐਲਾਨਿਆ ਗਿਆ ਸੀ। ਪਰ ਚਰਨਜੀਤ ਸਿੰਘ ਚੰਨੀ ਭਦੌੜ ਹਲਕੇ ਦੇ ਨਾਲ ਨਾਲ ਆਪਣੇ ਸ੍ਰੀ ਚਮਕੌਰ ਸਾਹਿਬ ਦੇ ਹਲਕੇ ਤੋਂ ਵੀ ਹਾਰ ਗਏ। ਹਲਕੇ ਸ੍ਰੀ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਨੇ ਹਰਾਇਆ ਜਦਕਿ ਭਦੌੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਹਰਾਇਆ।

ਇਹ ਵੀ ਪੜੋ:ਜ਼ਿਮਨੀ ਚੋਣਾਂ ਦੇ ਝੰਜਟ ਤੋਂ ਬਚਿਆ ਪੰਜਾਬ, ਹੁਣ ਸਿਰਫ ਇੱਕ ਹੀ ਲੋਕ ਸਭਾ ਸੀਟ ’ਤੇ ਹੋਵੇਗੀ ਜ਼ਿਮਨੀ ਚੋਣ

Last Updated : Mar 11, 2022, 1:09 PM IST

ABOUT THE AUTHOR

...view details