ਪੰਜਾਬ

punjab

ETV Bharat / city

ਚਰਨਜੀਤ ਸਿੰਘ ਬਰਾੜ ਨੇ ਨਵਜੋਤ ਸਿੰਘ ਸਿੱਧੂ ਦੇ ਬਿਆਨ ’ਤੇ ਕੀਤਾ ਪਲਟਵਾਰ... - ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਮੀਦਵਾਰ ਚਰਨਜੀਤ ਸਿੰਘ ਬਰਾੜ (Charanjit Singh Brar ) ਵੱਲੋਂ ਪਲਟਵਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਨੂੰ ਜਿਆਦਾ ਗੰਭੀਰਤਾ ਲੈਣ ਦੀ ਲੋੜ ਨਹੀਂ ਹੈ।

ਚਰਨਜੀਤ ਸਿੰਘ ਬਰਾੜ
ਚਰਨਜੀਤ ਸਿੰਘ ਬਰਾੜ

By

Published : Sep 15, 2021, 5:09 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਇੱਕ ਵਾਰ ਫਿਰ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਬਾਦਲ ਪਰਿਵਾਰ ’ਤੇ ਨਿਸ਼ਾਨਾ ਸਾਧਿਆ। ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੀ ਨੀਂਹ ਨੂੰ ਬਾਦਲਾਂ ਵੱਲੋਂ ਰੱਖੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਤਿੰਨ ਖੇਤੀਬਾੜੀ ਕਾਨੂੰਨਾਂ ਦੀ ਸੇਧ ਵੀ ਬਾਦਲਾਂ ਵੱਲੋਂ ਲਈ ਗਈ ਜਿਸ ਤੋਂ ਬਾਅਦ ਇਹ ਕਿਸਾਨ ਮਾਰੂ ਕਾਨੂੰਨ ਲਿਆਂਦੇ ਗਏ ਹਨ।

ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਮੀਦਵਾਰ ਚਰਨਜੀਤ ਸਿੰਘ ਬਰਾੜ (Charanjit Singh Brar ) ਵੱਲੋਂ ਪਲਟਵਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਨੂੰ ਜਿਆਦਾ ਗੰਭੀਰਤਾ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਸਰਕਾਰ ਸਮੇਂ ਜਦੋ ਕੰਟਰੈਕਟ ਫਾਰਮਿੰਗ ਦਾ ਬਿੱਲ ਲਿਆਇਆ ਗਿਆ ਸੀ ਤਾਂ ਉਸ ਸਮੇਂ ਛੋਟੇ ਮੰਤਰੀ ਨਵਜੋਤ ਕੌਰ ਸੀ, ਤਾਂ ਉਸ ਸਮੇਂ ਇਸ ਬਿੱਲ ਦੇ ਬਾਰੇ ਕਿਉਂ ਇਤਰਾਜ ਨਹੀਂ ਜਤਾਇਆ ਗਿਆ ਅਤੇ ਹੁਣ ਕਿਉਂ ਬੋਲਿਆ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਸ ਸਮੇਂ ਕਾਨੂੰਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੀ।

ਚਰਨਜੀਤ ਸਿੰਘ ਬਰਾੜ

ਚਰਨਜੀਤ ਸਿੰਘ ਬਰਾੜ ਨੇ ਅੱਗੇ ਕਿਹਾ ਕਿ ਕਾਂਗਰਸ (Congress) ਵੱਲੋਂ 2017 ਚ ਆਪਣੇ ਮੈਨੀਫੈਸਟੋ ਚ ਇਹ ਬਿੱਲ ਤਿੰਨ ਕਾਨੂੰਨ ਨੂੰ ਪਾਸ ਕਰਨ ਦੀ ਗੱਲ ਆਖੀ ਗਈ ਸੀ ਉਨ੍ਹਾਂ ਵੱਲੋਂ ਹੀ ਸਾਲ 2019 ਚ ਕੇਂਦਰੀ ਮੈਨੀਫੈਸਟੋ ਚ ਵੀ ਬਿੱਲ ਪਾਇਆ ਗਿਆ ਸੀ, ਸਾਰਿਆਂ ਵੱਲੋਂ ਕਾਨੂੰਨਾਂ ਤੇ ਸਹਿਮਤੀ ਦਿੱਤੀ ਗਈ ਸੀ। ਪਰ ਬਾਅਦ ਚ ਕਾਨੂੰਨਾਂ ਨੂੰ ਰੱਦ ਕਰਨ ਦਾ ਡਰਾਮਾ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹਾ ਗਿਆ ਸੀ ਕਿ 2013 ਅਤੇ 2017 ਦੇ ਬਿੱਲਾਂ ਨੂੰ ਰੱਦ ਕਰ ਦਿੱਤੇ ਜਾਣ। ਜਿਸ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਇਹ ਡਰਾਮੇ ਨਹੀਂ ਕਰਨੇ ਚਾਹੀਦੇ ਹਨ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।

ਤਿੰਨ ਖੇਤੀਬਾੜੀ ਕਾਨੂੰਨਾਂ ਦੀ ਨੀਂਹ ਬਾਦਲ ਪਰਿਵਾਰ ਨੇ ਰੱਖੀ- ਸਿੱਧੂ

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਅਕਾਲੀਆਂ ਦੀ ਹੀ ਯੋਜਨਾ ਸੀ, ਪਹਿਲਾਂ ਇਹ ਕਾਨੂੰਨ ਪੰਜਾਬ ’ਚ ਲਾਗੂ ਕੀਤਾ ਜਾਵੇ ਫਿਰ ਪੂਰੇ ਦੇਸ਼ ਚ ਲਾਗੂ ਕਰਵਾਇਆ ਜਾਵੇ। ਸਾਲ 2017 ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੰਨਟਰੈਕਟ ਬਿੱਲ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਬਿੱਲ ਨੂੰ ਵਿਧਾਨਸਭਾ ਚ ਰੱਖਿਆ ਸੀ। ਇਸ ਬਿੱਲ ਚ ਐਮਐਸਪੀ ਦਾ ਕੋਈ ਵੀ ਜ਼ਿਕਰ ਨਹੀਂ ਸੀ। ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਉਦਯੋਗਾਂ ਨੂੰ ਐਮਐਸਪੀ ਤੋਂ ਘੱਟ ਖਰੀਦਣ ਦਾ ਲਾਈਸੈਂਸ ਹੈ। 108 ਫਸਲਾਂ ਨੂੰ ਇਸ ਕਾਨੂੰਨ ਦੇ ਨਾਲ ਜੋੜਿਆ ਗਿਆ ਸੀ। ਇਨ੍ਹਾਂ ਫਸਲਾਂ ’ਚ ਕਣਕ ਅਤੇ ਜ਼ੀਰੀ ਦੀ ਫਸਲ ਵੀ ਸ਼ਾਮਲ ਸੀ।

ਇਹ ਵੀ ਪੜੋ: ਤਿੰਨ ਖੇਤੀਬਾੜੀ ਕਾਨੂੰਨਾਂ ਦੀ ਨੀਂਹ ਬਾਦਲ ਪਰਿਵਾਰ ਨੇ ਰੱਖੀ- ਸਿੱਧੂ

ABOUT THE AUTHOR

...view details