ਚੰਡੀਗੜ੍ਹ:ਪੰਜਾਬ ਵਿੱਚ ਜਿਵੇਂ-ਜਿਵੇਂ ਚੋਣਾਂ ਦਾ ਦੌਰ ਨੇੜੇ ਆ ਰਿਹਾ ਹੈ, ਉਸੇ ਤਰ੍ਹਾਂ ਹੀ 2022 ਦਾ ਚੋਣ ਮੈਦਾਨ ਭੱਖਦਾ ਜਾ ਰਿਹਾ ਹੈ। ਇੱਕ ਪਾਸੇ ਦਿੱਲੀ ਮੁੱਖ ਮੰਤਰੀ ਪਠਾਨਕੋਟ ਦੌਰੇ 'ਤੇ ਹਨ, ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ 70 ਦਿਨਾਂ ਦੇ ਦੌਰਾਨ ਐਲਾਨਾਂ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇੇ ਕੀਤੇ ਐਲਾਨਾਂ ਦੇ ਸਬੂਤ ਵੀ ਪੇਸ਼ ਕੀਤੇ ਗਏ ਹਨ।
ਚੰਨੀ ਨੇ ਮੁਆਫ਼ ਕੀਤੇ ਬਿਜਲੀ ਬਿੱਲ ਦਿਖਾਏ
ਪ੍ਰੈਸ ਕਾਨਫ਼ਰੰਸ ਦੌਰਾਨ ਚਰਨਜੀਤ ਚੰਨੀ ਨੇ ਬਿਜਲੀ ਮੁਆਫ਼ ਦੇ 20 ਲੱਖ ਬਿੱਲ ਲੈ ਕੇ ਦਿਖਾਏ 'ਤੇ ਕਿਹਾ ਕਿ ਮੈਂ ਬਿਜਲੀ ਮੁਆਫ਼ ਦੇ ਹੋਰ ਵੀ ਲੱਖਾਂ ਬਿੱਲ ਦਿਖਾ ਸਕਦਾ ਹਾਂ। ਚਰਨਜੀਤ ਚੰਨੀ ਨੇ ਕਿਹਾ ਲੋਕੀ ਕਹਿੰਦੇ ਕਿ ਚੰਨੀ ਐਲਾਨਜੀਤ ਹੈ, ਪਰ ਮੈ ਵਿਸ਼ਵਾਸਜੀਤ ਹਾਂ। ਮੈਂ ਇੱਕ ਸਧਾਰਨ ਪਰਿਵਾਰ ਵਿੱਚੋਂ ਹਾਂ ਇਸ ਕਰਕੇ ਹੀ ਹਰ ਪਾਸੇ ਇੱਕ ਹੀ ਗੱਲ ਚੱਲ ਰਹੀ ਹੈ, ਚੰਨੀ ਕਰਦਾ ਮਸਲੇ ਹੱਲ, ਮੈਂ ਟੋਭਿਆਂ ਵਿੱਚ ਮੱਝਾਂ ਦੀਆਂ ਪੂੰਛਾਂ ਫੜ੍ਹ ਕੇ ਨਹਾਉਂਦਾ ਹੁੰਦਾ ਸੀ।
ਇਸ ਤੋਂ ਇਲਾਵਾਂ ਚਰਨਜੀਤ ਚੰਨੀ ਨੇ ਕਿਹਾ ਕਿ 13 ਅਕਤੂਬਰ ਤੋਂ 2 ਕਿਲੋਂ ਵਾਟ ਦੇ ਮੀਟਰਾਂ ਦੇ ਬਿੱਲ ਮੁਆਫ਼ ਕੀਤੇ ਜਾਂ ਚੁੱਕੇ ਹਨ। ਜਿਨ੍ਹਾਂ ਦੀ ਗਿਣਤੀ 1500 ਕਰੌੜ ਹੈ। ਪੰਜਾਬ ਹੀ ਇੱਕ ਅਜਿਹਾ ਸੂਬਾ ਬਣ ਚੁੱਕਾ ਹੈ, ਜਿੱਥੇ ਕਿ ਸਾਰੇ ਭਾਰਤ ਤੋਂ ਸਸਤੀ ਬਿਜਲੀ ਹੈ।
ਚੰਨੀ ਨੇ ਬਾਦਲ ਸਰਕਾਰ 'ਤੇ ਸਾਧੇ ਨਿਸ਼ਾਨੇ
ਬਾਦਲ ਸਰਕਾਰ 'ਤੇ ਨਿਸ਼ਾਨਾਂ ਸਾਧਦੇ ਹੋਏ ਚਰਨਜੀਤ ਚੰਨੀ ਕਿਹਾ ਕਿ ਬਾਦਲਾਂ ਨੇ ਆਪਣੇ ਕਾਰਜਕਾਲ ਦੌਰਾਨ ਕੰਪਨੀਆਂ ਤੋਂ ਬਹੁਤ ਮਹਿੰਗੀ ਬਿਜਲੀ ਖਰੀਦੀ ਸੀ, ਜੋ ਕਿ 17 ਰੁ 91 ਪੈਸੇ ਕੀਮਤ ਸੀ। ਪਰ ਹੁਣ ਸਾਡੀ ਸਰਕਾਰ ਵੱਲੋਂ ਬਿਜਲੀ 2 ਰੁ 34 ਪੈਸੇ ਨਾਲ ਨਵਾਂ ਐਗਰੀਮੈਂਟ ਕੰਪਨੀਆਂ ਨਾਲ ਕੀਤਾ ਹੈ।
ਗਰੀਬਾਂ ਨੂੰ ਪਲਾਂਟ ਦੇਣ ਦਾ ਕੰਮ ਚੱਲ ਰਿਹਾ ਹੈ
ਇਸ ਤੋਂ ਇਲਾਵਾਂ ਚਰਨਜੀਤ ਚੰਨੀ ਨੇ ਕਿਹਾ ਕਿ ਜੋ ਲਾਲ ਲਕੀਰ ਅੰਦਰ ਆਉਣ ਵਾਲੇ ਪਲਾਂਟਾਂ ਦਾ ਐਲਾਨ ਅਸੀ ਕੀਤਾ ਸੀ। ਉਸ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ, ਜਿਨ੍ਹਾਂ ਦੀਆਂ ਫੋਟੋਆਂ ਸਬੂਤ ਹਨ। ਇਸ ਤੋਂ ਇਲਾਵਾਂ ਪਿੰਡਾਂ ਵਿੱਚ 5-5 ਮਰਲੇ ਦੇ ਪਲਾਂਟ ਦੇ ਆਦੇਸ਼ ਅਸੀ ਪਿੰਡਾਂ ਦੇ ਸਰਪੰਚਾਂ ਨੂੂੰ ਦੇ ਚੁੱਕੇ ਹਾਂ, ਜਿਨ੍ਹਾਂ ਵਿੱਚ ਕਰੀਬ 36 ਹਜ਼ਾਰ ਲੋਕਾਂ ਨੂੰ ਅਸੀ ਪਲਾਂਟ ਦੇ ਚੁੱਕੇ ਹਾਂ।