ਪੰਜਾਬ

punjab

ETV Bharat / city

ਚਰਨਜੀਤ ਚੰਨੀ ਹੋ ਸਕਦੇ ਨੇ ਪੰਜਾਬ ਕਾਂਗਰਸ ਦਾ ਸੀਐਮ ਚਿਹਰਾ ! - ਕਾਂਗਰਸ ਵੱਲੋਂ ਜਾਰੀ ਸੂਚੀ ਵਿੱਚ 8 ਉਮੀਦਵਾਰ

ਪੰਜਾਬ ਕਾਂਗਰਸ ਦੀ ਆਖਰੀ ਸੂਚੀ ਜਾਰੀ ਹੋਣ ਤੋਂ ਬਾਅਦ ਪਾਰਟੀ ਦੇ ਸੀਐਮ ਚਿਹਰੇ ਦੀ ਚਰਚਾ (CM face of Punjab Congress) ਨੇ ਜ਼ੋਰ ਫੜ੍ਹ ਲਿਆ ਹੈ। ਇਸ ਛਿੜੀ ਚਰਚਾ ਵਿੱਚ ਚਰਨਜੀਤ ਚੰਨੀ ਨੂੰ ਸੀਐਮ ਚਿਹਰੇ ਵਜੋਂ ਵੇਖਿਆ ਜਾ ਰਿਹਾ ਹੈ। ਸਿਆਸੀ ਪੰਡਤਾਂ ਅਨੁਸਾਰ ਇਸ ਸੀਐਮ ਚਿਹਰੇ ਦੀ ਦੌੜ ਵਿੱਚ ਨਵਜੋਤ ਸਿੱਧੂ ਤੋਂ ਚਰਨਜੀਤ ਚੰਨੀ ਅੱਗੇ ਲੰਘੇ ਵਿਖਾਈ ਦੇ ਰਹੇ ਹਨ।

ਚਰਨਜੀਤ ਚੰਨੀ ਹੋ ਸਕਦੇ ਨੇ ਪੰਜਾਬ ਕਾਂਗਰਸ ਦਾ ਸੀਐਮ ਚਿਹਰਾ
ਚਰਨਜੀਤ ਚੰਨੀ ਹੋ ਸਕਦੇ ਨੇ ਪੰਜਾਬ ਕਾਂਗਰਸ ਦਾ ਸੀਐਮ ਚਿਹਰਾ

By

Published : Jan 30, 2022, 7:54 PM IST

ਚੰਡੀਗੜ੍ਹ:ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਦੇ ਚੱਲਦੇ ਪੰਜਾਬ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਦੇ ਜਾਰੀ ਹੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਬਦਲਦੇ ਵਿਖਾਈ ਦੇ ਰਹੇ ਹਨ। ਇਸ ਸੂਚੀ ਨੂੰ ਲੈਕੇ ਪੰਜਾਬ ਕਾਂਗਰਸ ਦੇ ਸੀਐਮ ਚਿਹਰੇ ਦੀ ਚਰਚਾ ਨੇ ਜ਼ੋਰ ਫੜ੍ਹ ਲਿਆ ਹੈ।

ਸੂਚੀ ਜਾਰੀ ਹੋਣ ਤੋਂ ਬਾਅਦ ਸ਼ੁਰੂ ਹੋਈ ਸੀਐਮ ਚਿਹਰੇ ਦੀ ਚਰਚਾ

ਕਾਂਗਰਸ ਵੱਲੋਂ ਜਾਰੀ ਸੂਚੀ ਵਿੱਚ 8 ਉਮੀਦਵਾਰ ਐਲਾਨ ਗਏ ਹਨ। ਇਸ ਸੂਚੀ ਵਿੱਚ ਮੁੜ ਤੋਂ ਸੀਐਮ ਚਰਨਜੀਤ ਚੰਨੀ ਦਾ ਨਾਮ ਵਿਖਾਈ ਦਿੱਤਾ ਹੈ ਜਦਿਕ ਇਸ ਤੋਂ ਪਹਿਲਾਂ ਜਾਰੀ ਸੂਚੀ ਵਿੱਚ ਵੀ ਚਰਨਜੀਤ ਚੰਨੀ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਇਸ ਦਾ ਮਤਲਬ ਹੈ ਕਿ ਚੰਨੀ ਨੂੰ ਪੰਜਾਬ ਦੇ ਦੋ ਵਿਧਾਨਸਭਾ ਹਲਕਿਆਂ ਤੋਂ ਚੋਣ ਪਿੜ ਵਿੱਚ ਉਤਾਰਿਆ ਗਿਆ ਹੈ। ਕਾਂਗਰਸ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਅਤੇ ਭਦੌੜ ਤੋਂ ਉਮੀਦਵਾਰ ਐਲਾਨਿਆ ਗਿਆ ਹੈ।

ਪਾਰਟੀ ਚੰਨੀ ’ਤੇ ਖੇਡ ਸਕਦੀ ਹੈ ਸੀਐਮ ਚਿਹਰੇ ਦਾ ਦਾਅ

ਚਰਨਜੀਤ ਚੰਨੀ ਨੂੰ ਦੋ ਵਿਧਾਨਸਭਾ ਹਲਕਿਆਂ ਤੋਂ ਚੋਣ ਲੜਾਉਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਸਿਆਸੀ ਗਲਿਆਰਿਆਂ ਵਿੱਚ ਛਿੜੀ ਚਰਚਾ ਮੁਤਾਬਕ ਚਰਨਜੀਤ ਚੰਨੀ ਨੂੰ ਸੀਐਮ ਚਿਹਰਾ ਐਲਾਨ ਕੇ ਕਾਂਗਰਸ ਚੋਣ ਪਿੜ ਵਿੱਚ ਉੱਤਰ ਸਕਦੀ ਹੈਕਿਉਂਕਿ ਜਿਸ ਤਰ੍ਹਾਂ ਹਾਈਕਮਾਨ ਨੇ ਚੰਨੀ ਉੱਪਰ ਭਰੋਸਾ ਜਤਾ ਕੇ ਉਨ੍ਹਾਂ ਦੋ ਵਿਧਾਨਸਭਾ ਹਲਕਿਆਂ ਵਿੱਚ ਚੋਣ ਲੜਨ ਲਈ ਉਤਾਰਿਆ ਹੈ ਇਸ ਤੋਂ ਜਾਪਦਾ ਹੈ ਕਿ ਕਾਂਗਰਸ ਸੀਐਮ ਚਿਹਰੇ ਦਾ ਦਾਅ ਵੀ ਚੰਨੀ ਉੱਤੇ ਖੇਡ ਸਕਦੀ ਹੈ।

ਦੋ ਵਿਧਾਨਸਭਾ ਹਲਕਿਆਂ ਤੋਂ ਉਤਾਰਨਾ ਮੰਨਿਆ ਜਾ ਰਿਹਾ ਹੈ ਸੀਐਮ ਚਿਹਰੇ ਦਾ ਸੰਕੇਤ

ਇੱਥੇ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜੇਕਰ ਕਾਂਗਰਸ ਚੰਨੀ ਨੂੰ ਸੀਐਮ ਚਿਹਰੇ ਵਜੋਂ ਲੈਕੇ ਚੋਣ ਲੜਦੀ ਹੈ ਤਾਂ ਕੀ ਨਵਜੋਤ ਸਿੱਧੂ ਪਾਰਟੀ ਦੇ ਨਾਲ ਖੜ੍ਹਨਗੇ ਕਿਉਂਕਿ ਸਿੱਧੂ ਪਹਿਲਾਂ ਹੀ ਪਾਰਟੀ ਦੀ ਕਾਰਗੁਜਾਰੀ ਨੂੰ ਲੈਕੇ ਕਾਂਗਰਸ ’ਤੇ ਹੀ ਸਵਾਲ ਖੜ੍ਹੇ ਕਰਦੇ ਰਹੇ ਹਨ।

ਪਾਰਟੀ ਜਲਦ ਕਰ ਸਕਦੀ ਹੈ ਸੀਐਮ ਚਿਹਰੇ ਦਾ ਐਲਾਨ

ਹਾਲ ਹੀ ਵਿੱਚ ਪੰਜਾਬ ਦੌਰੇ ’ਤੇ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਲਦ ਕਰੇਗੀ। ਹੁਣ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਦੋ ਵਿਧਾਨਸਭਾ ਹਲਕਿਆਂ ਤੋਂ ਲੜਾਉਣ ਤੋਂ ਇਹ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਚਰਨਜੀਤ ਚੰਨੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋ ਸਕਦੇ ਹਨ। ਪਾਰਟੀ ਦੇ ਇਸ ਕਦਮ ਨਾਲ ਮਾਲਵਾ ਖੇਤਰ ਦਾ ਐਸਸੀ ਵੋਟ ਬੈਂਕ ਮਜ਼ਬੂਤ ​​ਹੋਵੇਗਾ।

ਸੀਐਮ ਚਿਹਰੇ ਦੀ ਦੌੜ ਚ ਚੰਨੀ ਸਿੱਧੂ ਤੋਂ ਅੱਗੇ ?

ਮਾਹਰਾਂ ਮੁਤਾਬਕ ਸੀਐਮ ਚਿਹਰੇ ਦੀ ਦੌੜ ਵਿੱਚ ਚਰਨਜੀਤ ਚੰਨੀ ਨਵਜੋਤ ਸਿੱਧੂ ਤੋਂ ਅੱਗੇ ਲੰਘ ਗਏ ਜਾਪਦੇ ਹਨ। ਹੁਣ ਇਹ ਦੇਖਣਾ ਸਪੱਸ਼ਟ ਦਿਲਚਸਪ ਹੋਵੇਗਾ ਕਿ ਆਖਰ ਕਾਂਗਰਸ ਕਦੋਂ ਅਤੇ ਕਿਸਨੂੰ ਸੀਐਮ ਚਿਹਰੇ ਦਾ ਰਸਮੀ ਐਲਾਨ ਕਰਦੀ ਹੈ।

ਇਹ ਵੀ ਪੜ੍ਹੋ:ਕਾਂਗਰਸ ਨੇ 8 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, 2 ਹਲਕਿਆਂ ਤੋਂ ਚੋਣ ਲੜਨਗੇ ਚੰਨੀ

ABOUT THE AUTHOR

...view details