ਪੰਜਾਬ

punjab

By

Published : Feb 5, 2022, 11:52 AM IST

ETV Bharat / city

ਚਰਨਜੀਤ ਚੰਨੀ ਤੇ ਹਰੀਸ਼ ਚੌਧਰੀ ਨੇ ਮਿੱਥਿਆ ਕਾਂਗਰਸ ਦਾ ਭੋਗ ਪਾਉਣਾ: ਜਗਮੋਹਨ ਕੰਗ

ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਗਰਸ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ, ਸਾਬਕਾ ਮੰਤਰੀ ਜਗਮੋਹਨ ਕੰਗ ਨੇ ਕਿਹਾ ਕਿ ਚਰਨਜੀਤ ਚੰਨੀ ਤੇ ਹਰੀਸ਼ ਚੌਧਰੀ ਨੇ ਕਾਂਗਰਸ ਦਾ ਭੋਗ ਪਾਉਣ ਦਾ ਪ੍ਰਣ ਕੀਤਾ ਹੈ।

ਚਰਨਜੀਤ ਚੰਨੀ ਤੇ ਹਰੀਸ਼ ਚੌਧਰੀ ਨੇ ਕਾਂਗਰਸ ਦਾ ਭੋਗ ਪਾਉਣ ਦਾ ਪ੍ਰਣ ਕੀਤਾ
ਚਰਨਜੀਤ ਚੰਨੀ ਤੇ ਹਰੀਸ਼ ਚੌਧਰੀ ਨੇ ਕਾਂਗਰਸ ਦਾ ਭੋਗ ਪਾਉਣ ਦਾ ਪ੍ਰਣ ਕੀਤਾ

ਚੰਡੀਗੜ੍ਹ:ਕਾਂਗਰਸ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ, ਸਾਬਕਾ ਮੰਤਰੀ ਜਗਮੋਹਨ ਕੰਗ ਜਦੋਂ ਤੋਂ ਉਨ੍ਹਾਂ ਦੇ ਬੇਟੇ ਨੂੰ ਟਿਕਟ ਨਹੀਂ ਮਿਲੀ ਹੈ। ਤਦ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹਰੀਸ਼ ਚੌਧਰੀ ਦੇ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ।

ਜਿਸ ਤਹਿਤ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ। ਇਸ ਕਰਕੇ ਉਹ ਖਰੜ ਤੋਂ ਆਮ ਆਦਮੀ ਪਾਰਟੀ 20 ਉਮੀਦਵਾਰ ਅਨਮੋਲ ਗਗਨ ਮਾਨ ਦਾ ਸਮਰਥਨ ਕਰਨਗੇ ਤੇ ਉਨ੍ਹਾਂ ਨੂੰ ਜੇਤੂ ਬਣਾਉਣਗੇ।

ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਖ਼ਾਸਕਰ ਅਕਾਲੀ ਦਲ ਉਨ੍ਹਾਂ ਨੂੰ ਬਦਨਾਮ ਕਰ ਰਹੀ ਹੈ, ਕਿ ਉਨ੍ਹਾਂ ਦਾ ਮੰਗਣਾ ਵਿਦੇਸ਼ਾਂ ਵਿੱਚ ਹੋ ਚੁੱਕਾ ਹੈ ਅਤੇ ਚੋਣਾਂ ਤੋਂ ਬਾਅਦ ਉਹ ਵਿਦੇਸ਼ ਚੱਲੀ ਜਾਵਾਂਗੀ। ਪਰ ਇਹ ਝੂਠਾ ਪ੍ਰਚਾਰ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ, ਜਦੋਂ ਕਿ ਅਜਿਹਾ ਕੁੱਝ ਨਹੀਂ ਹੈ, ਉਨ੍ਹਾਂ ਦਾ ਕੋਈ ਰਿਸ਼ਤਾ ਹੋਇਆ ਹੀ ਨਹੀਂ ਹੈ।

ਤਨ ਮਨ ਤੋਂ ਹੁਣ ਆਮ ਆਦਮੀ ਪਾਰਟੀ ਦੇ ਲਈ ਕਰਾਂਗਾ ਕੰਮ: ਜਗਮੋਹਨ ਕੰਗ

ਸਾਬਕਾ ਮੰਤਰੀ ਜਗਮੋਹਨ ਕੰਗ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕਾਂਗਰਸ ਜਿਸ ਨੂੰ ਆਪਣੀ ਮਾਂ ਮੰਨਦੇ ਸੀ। ਉਸ ਨੂੰ ਛੱਡਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਵੇਖਦੇ ਹੋਏ ਤੇ ਕਿਉਂਕਿ ਉਹ 3 ਵਾਰ ਮੰਤਰੀ ਰਹਿ ਚੁੱਕੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਬੀਜੇਪੀ ਵੱਲੋਂ ਵੀ ਸੰਪਰਕ ਸਾਧਿਆ ਗਿਆ। ਪਰ ਹੁਣ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਤੇ ਹੁਣ ਪਾਰਟੀ ਦੇ ਨਾਲ ਪੂਰੇ ਜ਼ੋਰ ਦੇ ਨਾਲ ਕੰਮ ਕਰਨਗੇ ਤੇ ਖਰੜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਦੇ ਲਈ ਪ੍ਰਚਾਰ ਕਰਨਗੇ।

ਚਰਨਜੀਤ ਚੰਨੀ ਤੇ ਹਰੀਸ਼ ਚੌਧਰੀ ਨੇ ਕਾਂਗਰਸ ਦਾ ਭੋਗ ਪਾਉਣ ਦਾ ਪ੍ਰਣ ਕੀਤਾ

ਚੰਨੀ ਦੇ ਖ਼ਿਲਾਫ਼ ਕਰਾਂਗਾ ਪ੍ਰਚਾਰ : ਜਗਮੋਹਨ ਕੰਗ

ਜਗਮੋਹਨ ਕੰਗ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਰੇ ਸਮਰਥਕ ਖਰੜ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਲਈ ਕੰਮ ਕਰਨਗੇ। ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਚਮਕੌਰ ਸਾਹਿਬ ਅਤੇ ਭਦੌੜ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਹਨ। ਉਨ੍ਹਾਂ ਦੇ ਖ਼ਿਲਾਫ਼ ਪ੍ਰਚਾਰ ਕਰਨਗੇ ਅਤੇ ਲੋਕਾਂ ਨੂੰ ਦੱਸਣਗੇ ਕਿ ਕਿਵੇਂ ਸੀਐਮ ਚੰਨੀ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ ਅਤੇ ਕਿਵੇਂ ਉਹਨੇ ਨੇ ਸਾਜ਼ਿਸ਼ ਦੇ ਤਹਿਤ ਮੇਰੀ ਟਿਕਟ ਕੱਟੀ ਹੈ।

ਮੇਰੇ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ: ਅਨਮੋਲ ਗਗਨ ਮਾਨ

ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਨੂੰ ਜਗਮੋਹਨ ਕੰਗ ਦਾ ਸਮਰਥਨ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲਗਾਤਾਰ ਚੋਣ ਪ੍ਰਚਾਰ ਕਰ ਰਹੀ ਹੈ। ਪਰ ਅਕਾਲੀ ਦਲ ਵੱਲੋਂ ਉਨ੍ਹਾਂ ਦੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੇਰਾ ਵਿਆਹ ਹੋਣ ਵਾਲਾ ਹੈ, ਮੇਰੀ ਮੰਗਣੀ ਹੋ ਗਈ ਹੈ, ਪਰ ਅਜਿਹਾ ਕੁੱਝ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਝੂਠ ਕੌਣ ਫੈਲਾ ਰਿਹਾ ਹੈ ਜੇ ਉਨ੍ਹਾਂ ਨੂੰ ਪਤਾ ਲੱਗ ਜਾਏਗਾ ਤੇ ਉਹ ਲੀਗਲ ਐਕਸ਼ਨ ਲੈਣਗੇ।

ਇਹ ਵੀ ਪੜੋ:ਚੋਣ ਪ੍ਰਚਾਰ ਦੌਰਾਨ ਵਰਕਰ ਦੇ ਸੱਟ ਲੱਗਣ 'ਤੇ ਭਗਵੰਤ ਮਾਨ ਨੇ ਰੋਕਿਆ ਕਾਫਲਾ

For All Latest Updates

ABOUT THE AUTHOR

...view details