ਚੰਡੀਗੜ੍ਹ: ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਦੇਸ਼ ਵਿੱਚ ਸਿਆਸਤ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਤਹਿਤ ਹੀ ਇੱਕ ਹੋਰ ਵੱਡਾ ਬਿਆਨ ਭਾਜਪਾ ਆਗੂ ਫਤਿਹ ਜੰਗ ਬਾਜਵਾ ਦਾ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਇਹ ਕਾਰਵਾਈ ਨੂੰ ਪੂਰੀ ਸਾਜ਼ਿਸ ਤਹਿਤ ਅੰਜ਼ਾਮ ਦਿੱਤਾ ਗਿਆ ਸੀ।
ਪੰਜਾਬ ਕਾਂਗਰਸ ਨਹੀਂ ਚਾਹੁੰਦੀ ਕਿ ਪ੍ਰਧਾਨ ਮੰਤਰੀ ਪੰਜਾਬ ਵਾਸਤੇ ਐਲਾਨ ਕਰਨ, ਕਿਉਂਕਿ ਭਾਜਪਾ ਦਾ ਨਾਂਅ ਹੋਵੇਗਾ। ਇਸ ਲਈ ਉਨ੍ਹਾਂ ਨੇ ਚੰਨੀ 'ਤੇ ਇਲਜ਼ਾਮ ਲਗਾਏ ਹਨ ਕਿ ਸਾਡੀਆਂ ਬੱਸਾਂ ਰੋਕ ਕੇ ਰੱਖੀਆਂ ਹਨ ਤੇ ਪਹੁੰਚਣ ਨਹੀਂ ਦਿੱਤਾ ਗਿਆ। ਉਨ੍ਹਾਂ ਧਮਕੀ ਦਿੰਦਿਆ ਕਿਹਾ ਕਿ 'ਇਸਦਾ ਨਤੀਜਾ ਕਾਂਗਰਸ ਨੂੰ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਕੁੱਝ ਵੀ ਹੋ ਸਕਦਾ ਸੀ, ਕਿਉਂਕਿ ਪਾਕਿਸਤਾਨ ਇੱਕ ਮੀਲ ਉੱਪਰ ਸੀ, ਇਸ ਲਈ ਕਿੰਨੀ ਵੱਡੀ ਸੁਰੱਖਿਆ 'ਚ ਕੁਤਾਹੀ ਹੈ। ਇਤਿਹਾਸ ਵਿੱਚ ਇਸ ਤਰ੍ਹਾਂ ਕਦੇ ਕਿਸੇ ਪ੍ਰਧਾਨ ਮੰਤਰੀ ਦੇ ਨਾਲ ਨਹੀਂ ਹੋਇਆ। ਫਤਿਹ ਬਾਜਵਾ ਨੇ ਮਨਮੋਹਨ ਸਿੰਘ ਦੇ ਵਿਰੋਧ ਬਾਰੇ ਗੱਲ ਕਰਦੇ ਕਿਹਾ ਕਿ ਜਦੋਂ ਮਨਮੋਹਨ ਸਿੰਘ ਦਾ ਵਿਰੋਧ ਹੋਇਆ ਸੀ ਤਾਂ ਸਿਰਫ ਝੰਡੇ ਦਿਖਾਏ ਗਏ ਸੀ।
ਮੀਡਿਆ 'ਚ ਖ਼ਬਰਾਂ ਆ ਰਹੀਆਂ ਹਨ ਕਿ ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਚੰਨੀ 'ਤੇ ਗੰਭੀਰ ਇਲਜ਼ਾਮ ਲਗਾਏ ਹਨ, PM ਦੇ ਕਾਫ਼ਿਲੇ 'ਚ ਰੁਕਾਵਟ ਨੂੰ ਲੈ ਕੇ ਪਰ ਅਜੇ ਤੱਕ ਇਸ ਤਰ੍ਹਾਂ ਦੀ ਕਿਸੇ ਵੀ ਸਾਜ਼ਿਸ਼ ਦਾ ਪਤਾ ਨਹੀਂ ਲੱਗਿਆ ਹੈ, ਕਾਂਗਰਸ ਮੁਤਾਬਕ ਭਾਜਪਾ ਪੰਜਾਬ 'ਚ ਚੋਣਾਂ 'ਚ ਲਾਹਾ ਲੈਣ ਲਈ ਅਜਿਹੀਆਂ ਹਰਕਤਾਂ ਕਰ ਰਹੀ ਹੈ ਅਤੇ ਝੂਠ ਦਾ ਪਸਾਰਾ ਕਰ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ। ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਕਿਸੇ ਸੂਬੇ ਦੇ ਨਹੀਂ ਬਲਕਿ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਵਿੱਚ ਆਪਣੇ ਜਾਨ ਨੂੰ ਖ਼ਤਰਾ ਦੱਸ ਪੰਜਾਬ ਦੀ ਬੇੱਜ਼ਤੀ ਕਰ ਰਹੇ ਹੋ। ਸਿੱਧੂ ਨੇ ਕਿਹਾ ਕਿ ਜਿੰਨੇ ਤਿਰੰਗੇ ਤੁਸੀਂ ਪਾਰਟੀ, ਤੁਹਾਡੇ ਸੰਘ ਨੇ ਜ਼ਿੰਦਗੀ ਭਰ ਨਹੀਂ ਲਹਿਰਾਏ ਹੋਣੇ ਉਸ ਤੋਂ ਵੱਧ ਤਾਂ ਸਾਡੇ ਪੰਜਾਬੀਆਂ ਦੀਆਂ ਲਾਸ਼ਾਂ ਨਾਲ ਲਿਪਟ ਕੇ ਆ ਰਹੀਆਂ ਹਨ।
ਇੱਜ਼ਤ ਬਚਾਉਣ ਦੀ ਕੋਸ਼ਿਸ਼ ਸਿੱਧੂ ਨੇ ਕਿਹਾ ਕਿ ਇਹ ਕਦੀ ਦੇਸ਼ ਦੇ ਇਤਿਹਾਸ ਵਿੱਚ ਨਹੀਂ ਹੋਇਆ ਹੋਣਾ ਕਿ 70 ਹਜ਼ਾਰ ਕੁਰਸੀ ’ਤੇ ਬੈਠੇ 500 ਲੋਕਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਸੰਬਧੋਨ ਕਰਦਾ ਹੋਵੇ। ਉਹਨਾਂ ਨੇ ਕਿਹਾ ਕਿ ਇੱਕ ਸਾਬਕਾ ਮੁੱਖ ਮੰਤਰੀ ਤਾਂ ਬੇਸ਼ਰਮ ਹੋ ਸਕਦਾ ਹੈ, ਪਰ ਦੇਸ਼ ਦਾ ਪ੍ਰਧਾਨ ਮੰਤਰੀ ਅਜਿਹਾ ਨਹੀਂ ਕਰ ਸਕਦਾ ਸੀ। ਉਹਨਾਂ ਨੇ ਕਿਹਾ ਕਿ ਹੁਣ ਇੱਜ਼ਤ ਬਚਾਉਣ ਲਈ ਇਹ ਢੋਂਗ ਰਚਿਆ ਜਾ ਰਿਹਾ ਹੈ।