ਪੰਜਾਬ

punjab

ETV Bharat / city

ਚੰਨੀ ਵੱਲੋਂ ਉੱਘੇ ਪੱਤਰਕਾਰ ਤੇ ਲੇਖਕ ਬਲਦੇਵ ਸਿੰਘ ਕੋਰੇ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ - ਦੁੱਖ ਦਾ ਪ੍ਰਗਟਾਵਾ

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਨ ਸਮਾਚਾਰ ਦੇ ਸੰਸਥਾਪਕ ਸੰਪਾਦਕ ਅਤੇ ਰੂਪਨਗਰ ਪ੍ਰੈਸ ਕਲੱਬ ਦੇ ਸੀਨੀਅਰ ਮੈਂਬਰ ਬਲਦੇਵ ਸਿੰਘ ਕੋਰੇ (79) ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ ਕੋਰੇ ਨੇ ਸਵੇਰੇ ਮਾਓ ਹਸਪਤਾਲ ਮੁਹਾਲੀ ਵਿਖੇ ਆਪਣੇ ਆਖਰੀ ਸਾਹ ਲਏ ਸਨ।

By

Published : Apr 8, 2021, 10:46 PM IST

ਚੰਡੀਗੜ੍ਹ: ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਨ ਸਮਾਚਾਰ ਦੇ ਸੰਸਥਾਪਕ ਸੰਪਾਦਕ ਅਤੇ ਰੂਪਨਗਰ ਪ੍ਰੈਸ ਕਲੱਬ ਦੇ ਸੀਨੀਅਰ ਮੈਂਬਰ ਬਲਦੇਵ ਸਿੰਘ ਕੋਰੇ (79) ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ ਕੋਰੇ ਨੇ ਸਵੇਰੇ ਮਾਓ ਹਸਪਤਾਲ ਮੁਹਾਲੀ ਵਿਖੇ ਆਪਣੇ ਆਖਰੀ ਸਾਹ ਲਏ ਸਨ।

ਇਹ ਵੀ ਪੜੋ: ਡਿਪਰੈਸ਼ਨ ਨੂੰ ਨਾ ਸਮਝੋ ਸਧਾਰਨ ਬੀਮਾਰੀ, ਜਾਣੋ ਕਿਉਂ ?

ਆਪਣੇ ਸ਼ੋਕ ਸੰਦੇਸ਼ ਵਿੱਚ ਚੰਨੀ ਨੇ ਕਿਹਾ ਕਿ ਸ਼੍ਰੀ ਕੋਰੇ ਇੱਕ ਬਹੁਪੱਖੀ ਸ਼ਖਸੀਅਤ ਸਨ। ਉਹ ਬੀ.ਡੀ.ਪੀ.ਓ. ਵੱਜੋਂ ਆਪਣੀ ਸਰਕਾਰੀ ਸੇਵਾ ਨਿਭਾਉਣ ਉਪਰੰਤ ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਦਾਖਲ ਹੋਏ। ਉਹਨਾਂ ਨੇ ਇੱਕ ਅਖਬਾਰ ਜਨ ਸਮਾਚਾਰ ਸ਼ੁਰੂ ਕੀਤਾ। ਕੋਰੇ ਰੂਪਨਗਰ ਪ੍ਰੈਸ ਕਲੱਬ ਦੇ ਸੀਨੀਅਰ ਮੈਂਬਰ ਸਨ ਅਤੇ ਉੱਭਰ ਰਹੇ ਪੱਤਰਕਾਰਾਂ ਅਤੇ ਲੇਖਕਾਂ ਲਈ ਮਾਰਗ ਦਰਸ਼ਕ ਬਣੇ ਰਹੇ ਸਨ।

ਇਹ ਵੀ ਪੜੋ: ‘ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਸ਼ੇ ਦੇ ਵਪਾਰੀਆਂ ਤੋਂ ਲਿਆ ਪਾਰਟੀ ਫੰਡ’

ਉਹਨਾਂ ਨੇ ਨਾਟਕਾਂ ਅਤੇ ਕਹਾਣੀਆਂ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ 45 ਕਿਤਾਬਾਂ ਲਿਖੀਆਂ ਸਨ। ਉਹਨਾਂ ਇਤਿਹਾਸਕ ਅਤੇ ਧਾਰਮਿਕ ਸਮਾਗਮਾਂ ਸਬੰਧੀ ਵਿਸ਼ਿਆਂ ’ਤੇ ਵੀ ਕਿਤਾਬਾਂ ਲਿਖੀਆ ਸਨ। ਚੰਨੀ ਨੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖ਼ਸ਼ਣ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

ABOUT THE AUTHOR

...view details