ਪੰਜਾਬ

punjab

By

Published : Apr 8, 2022, 1:38 PM IST

ETV Bharat / city

12 ਜਮਾਤ ਦੀ ਡੇਟਸ਼ੀਟ 'ਚ ਬਦਲਾਵ, ਜਾਣੋ ਕੀ ਕੁਝ ਬਦਲਿਆ

PSEB ਕਲਾਸ 12ਵੀਂ ਦੀ ਨਵੀ ਡੇਟ ਸ਼ੀਟ ਜਾਰੀ ਕੀਤੀ ਹੈ ਪੰਜਾਬ ਬੋਰਡ (PSEB) 12ਵੀਂ ਟਰਮ ਦੀਆਂ ਦੋ ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ।

12 ਜਮਾਤ ਦੀ ਡੇਟਸ਼ੀਟ 'ਚ ਬਦਲਾਵ, ਜਾਣੋ ਕੀ ਕੁਝ ਬਦਲਿਆ
12 ਜਮਾਤ ਦੀ ਡੇਟਸ਼ੀਟ 'ਚ ਬਦਲਾਵ, ਜਾਣੋ ਕੀ ਕੁਝ ਬਦਲਿਆ

ਚੰਡੀਗੜ੍ਹ : PSEB ਕਲਾਸ 12ਵੀਂ ਦੀ ਨਵੀ ਡੇਟ ਸ਼ੀਟ ਜਾਰੀ ਕੀਤੀ ਹੈ ਪੰਜਾਬ ਬੋਰਡ (PSEB) 12ਵੀਂ ਟਰਮ ਦੀਆਂ ਦੋ ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੁਝ ਵਿਸ਼ਿਆਂ ਲਈ 12ਵੀਂ ਜਮਾਤ ਦੀ ਪ੍ਰੀਖਿਆ ਦਾ ਸੈਡਿਊਲ ਬਦਲ ਦਿੱਤਾ ਹੈ। ਇਹ ਬਦਲਿਆ ਹੋਇਆ ਸੈਡਿਊਲ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਦੇਖ ਸਕਦੇ ਹਨ।

ਅਜਿਹਾ ਕਰਨ ਲਈ PSEB ਦੀ ਅਧਿਕਾਰਤ ਵੈੱਬਸਾਈਟ ਦਾ ਪਤਾ ਹੋਣਾ ਜਰੂਰੀ ਹੈ pseb.ac.in ਵੈੱਬਸਾਈਟ 'ਤੇ ਤੁਹਾਨੂੰ ਬਦਲੀ ਗਈ ਡੇਟਸ਼ੀਟ ਮਿਲੇਗੀ। ਬਿਜ਼ਨੈੱਸ ਸਟੱਡੀਜ਼ ਤੇ ਲੋਕ ਪ੍ਰਸ਼ਾਸਨ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ 'ਚ ਬਦਲਾਅ ਕੀਤਾ ਹੈ। ਵਿਸਥਾਰ 'ਚ ਜਾਣਨ ਲਈ ਤੁਸੀਂ PSEB ਵਲੋਂ ਜਾਰੀ ਨੋਟਿਸ ਵੀ ਦੇਖ ਸਕਦੇ ਹੋ।

ਨੋਟਿਸ ਜਾਰੀ :ਇਸ ਸਬੰਧੀ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ‘12ਵੀਂ ਜਮਾਤ ਦੀ ਟਰਮ 2 ਬੋਰਡ ਪ੍ਰੀਖਿਆ 2022 ਤੋਂ ਪਹਿਲਾਂ ਜਾਰੀ ਡੇਟ ਸ਼ੀਟ 'ਚ ਪ੍ਰਸ਼ਾਸਨਿਕ ਕਾਰਨਾਂ ਕਰਕੇ ਕੁਝ ਪ੍ਰੀਖਿਆਵਾਂ ਦੀਆਂ ਤਰੀਕਾਂ 'ਚ ਬਦਲਾਅ ਕੀਤਾ ਗਿਆ ਹੈ। ਇਹ ਤਰੀਕਾਂ ਟਰਮ ਦੋ ਪ੍ਰੀਖਿਆਵਾਂ ਦੀਆਂ ਹਨ ਜਿਨ੍ਹਾਂ ਵਿੱਚ ਬਦਲਾਅ ਕੀਤਾ ਗਿਆ ਹੈ।

ਇਨ੍ਹਾਂ ਵਿਸ਼ਿਆਂ ਦੀ ਬਦਲੀ ਡੇਟਸ਼ੀਟ:ਪੰਜਾਬ ਬੋਰਡ ਨੇ ਅਰਥ ਸ਼ਾਸਤਰ, ਜੀਵਨ ਵਿਗਿਆਨ, ਸਰੀਰਕ ਸਿੱਖਿਆ ਤੇ ਖੇਡਾਂ, ਬਿਜ਼ਨਸ ਸਟੱਡੀਜ਼ ਤੇ ਲੋਕ ਪ੍ਰਸ਼ਾਸਨ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਹੈ। ਵਿਸਥਾਰ ਵਿੱਚ ਜਾਣਨ ਲਈ, ਤੁਸੀਂ PSEB ਵਲੋਂ ਜਾਰੀ ਇਹ ਨੋਟਿਸ ਦੇਖ ਸਕਦੇ ਹੋ।

ਇਹ ਵੀ ਪੜ੍ਹੋ:-ਹੁਣ ਫਿਲਪਾਈਨ ਦੇ ਪਿੰਡਾਂ 'ਚ ਵੀ ਸਥਾਪਿਤ ਹੋਵੇਗਾ ਸੀਚੇਵਾਲ ਮਾਡਲ

ABOUT THE AUTHOR

...view details