ਚੰਡੀਗੜ੍ਹ:ਚੰਡੀਗੜ੍ਹ 'ਚ ਪਾਬੰਦੀ ਦੇ ਬਾਵਜੂਦ ਦੀਵਾਲੀ ਦੇ ਮੌਕੇ 'ਤੇ ਪਟਾਕੇ ਚਲਾਏ ਗਏ ਅਤੇ ਇਸ ਦਾ ਨਤੀਜਾ ਪ੍ਰਦੂਸ਼ਣ ਦੇ ਰੂਪ 'ਚ ਸਾਹਮਣੇ ਆਇਆ। ਸ਼ਾਮ 6 ਵਜੇ ਤੋਂ ਬਾਅਦ ਚੰਡੀਗੜ੍ਹ ਦਾ ਪ੍ਰਦੂਸ਼ਣ ਚਿੰਤਾਜਨਕ ਪੱਧਰ 'ਤੇ ਪਹੁੰਚ ਗਿਆ। ਰਾਤ 2 ਵਜੇ ਤੱਕ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਵੱਧ ਸੀ।
ਇਸ ਦੌਰਾਨ ਏਅਰ ਕੁਆਲਿਟੀ ਇੰਡੈਕਸ 465 ਦਰਜ ਕੀਤਾ ਗਿਆ ਜੋ ਕਿ ਸਭ ਤੋਂ ਵੱਧ ਸੀ। ਏਅਰ ਕੁਆਲਿਟੀ ਇੰਡੈਕਸ ਸੈਕਟਰ 22 ਵਿੱਚ 465 ਤੱਕ ਪਹੁੰਚ ਗਿਆ ਜਿੱਥੇ ਸਭ ਤੋਂ ਵੱਧ ਏਅਰ ਕੁਆਲਿਟੀ ਇੰਡੈਕਸ ਖ਼ਰਾਬ ਸੀ, ਇਸ ਤੋਂ ਇਲਾਵਾ ਸੈਕਟਰ 25 ਅਤੇ ਸੈਕਟਰ 39 ਵਿੱਚ ਏਅਰ ਕੁਆਲਿਟੀ ਇੰਡੈਕਸ ਵੀ ਖ਼ਰਾਬ ਰਿਹਾ। ਸੈਕਟਰ 39 ਵਿਚ ਏਅਰ ਕੁਆਲਿਟੀ ਇੰਡੈਕਸ 208 ਅਤੇ ਸੈਕਟਰ 25 ਵਿਚ ਏਅਰ ਕੁਆਲਿਟੀ ਇੰਡੈਕਸ 162 'ਤੇ ਪਹੁੰਚ ਗਿਆ ਹੈ।