ਚੰਡੀਗੜ੍ਹ: ਇਹ ਸ਼ਹਿਰ ਸੁਤੰਤਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਸੁਫ਼ਨਾ ਹੈ ਤੇ ਇਹ ਸ਼ਹਿਰ ਦੀ ਹਰ ਗੱਲ ਖ਼ਾਸ ਹੈ। ਇਸ ਸ਼ਹਿਰ 'ਚ ਪਿਆ ਪੁਰਾਣਾ ਫਰਨੀਚਰ 'ਤੇ ਕਈ ਲੋਕਾਂ ਦੀ ਅੱਖਾਂ ਹਨ। ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਪੰਜਾਬ ਹੈਰੀਟੇਜ਼ ਪ੍ਰੋਟੈਕਸ਼ਨ ਸੈਲ ਨਾਲ ਖ਼ਾਸ ਗੱਲਬਾਤ ਕੀਤੀ।
1955 ਦਾ ਹੈ ਫ਼ਰਨੀਚਰ
ਇਸ ਬਾਰੇ ਗੱਲ ਕਰਦੇ ਹੋਏ ਅਜੇ ਜੱਗਾ ਨੇ ਦੱਸਿਆ ਕਿ ਇਹ ਫਰਨੀਚਰ 1955 ਤੋਂ ਬਨਣਾ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਚੰਡੀਗੜ੍ਹ ਪ੍ਰਸ਼ਾਸਨ ਦਾ ਨਹੀਂ ਹੈ ਬਲਕਿ 6 ਸੰਸਥਾਂਵਾਂ ਦਾ ਹੈ ਜਿਵੇਂ ਕਿ ਉਸ 'ਚ ਪੀਜੀਆਈ, ਪੰਜਾਬ ਸਰਕਾਰ, ਹਰਿਆਣਾ ਸਰਕਾਰ, ਪੰਜਾਬ ਹਰਿਆਣਾ ਹਾਈ ਕੋਰਟ, ਪੰਜਾਬ ਯੂਨੀਵਰਸਿਟੀ ਆਦਿ ਦੀ ਹੈ।
ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਾਰਾ ਫਰਨੀਚਰ ਪੰਡਿਤ ਜਵਾਹਰ ਲਾਲ ਨਹਿਰੂ ਫਰਾਂਸ ਦੇ ਆਰਟੀਟੈਕਟ ਲੀ ਕਾਰਬੂਜ਼ੀਏ ਤੋਂ ਬਣਵਾਇਆ ਸੀ ਤੇ ਉਨ੍ਹਾਂ ਨੇ ਇਹ ਹੈਰੀਟੇਜ ਫਰਨੀਚਰ ਡਿਜ਼ਾਇਨ ਕੀਤਾ ਸੀ। ਜ਼ਿਕਰ-ਏ-ਖ਼ਾਸ ਇਹ ਹੈ ਕਿ ਇਹ ਸਭ ਉਨ੍ਹਾਂ ਨੇ ਭਾਰਤ ਦੇ ਤਰਖਾਣਾਂ ਦੇ ਮਦਦ ਨਾਲ ਬਣਾਇਆ ਹੈ।
ਬੈਨ ਦੀ ਕੀਤੀ ਮੰਗ
ਇਸ ਪੁਰਾਣੀ ਵਿਰਾਸਤੀ ਚੀਜ਼ਾਂ 'ਤੇ ਬਹੁਤ ਲੋਕਾਂ ਦੀ ਅੱਖ ਹੈ। ਇਸ ਬਾਰੇ ਗੱਲ ਕਰਦੇ ਜੱਗਾ ਨੇ ਕਿਹਾ ਕਿ ਉਨ੍ਹਾਂ ਨੇ 2005 'ਚ ਇਹ ਨੋਟਿਸ ਦਿੱਤਾ ਸੀ ਕਿ ਇਨ੍ਹਾਂ ਚੀਜ਼ਾਂ ਦੀ ਖ਼ਰੀਦ ਤੇ ਦਰਾਮਦ 'ਤੇ ਰੋਕ ਲੱਗਣੀ ਚਾਹੀਦੀ ਹੈ। ਇਨ੍ਹਾਂ ਚੀਜ਼ਾਂ ਦੀ ਕੀਮਤ ਬਾਰੇ ਗੱਲ ਕਰਦੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਕੀਮਤ ਤਕਰੀਬਨ 40 ਕਰੋੜ ਤੋਂ ਵੱਧ ਹੈ।