ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਟ੍ਰੈਫਿਕ ਪੁਲਿਸ ਲੋਕਾਂ ਨੂੰ 'ਅਰੋਗਿਆ ਸੇਤੂ ਐਪ ਡਾਊਨਲੋਡ' ਕਰਨ ਲਈ ਕਹਿ ਰਿਹਾ ਹੈ। ਪ੍ਰਸ਼ਾਸਨ ਦੀ ਇਸ ਪਹਿਲ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਲੇ-ਦੁਆਲੇ ਤੋਂ ਸੂਚੇਤ ਰਹਿ ਸਕਣ।
ਕੋਵਿਡ-19: ਚੰਡੀਗੜ੍ਹ ਟ੍ਰੈਫਿਕ ਪੁਲਿਸ 'ਅਰੋਗਿਆ ਸੇਤੂ ਐਪ' ਰਾਹੀਂ ਪ੍ਰਵਾਸੀਆਂ ਨੂੰ ਕਰ ਰਹੀ ਜਾਗਰੂਕ
ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਸੈਕਟਰ-22 ਦੀ ਮਾਰਕਿਟ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਕੋਲ ਸਮਾਰਟ ਫ਼ੋਨ ਹੈ, ਪ੍ਰਸ਼ਾਸਨ ਉਨ੍ਹਾਂ ਨੂੰ 'ਅਰੋਗਿਆ ਸੇਤੂ ਐਪ ਡਾਊਨਲੋਡ' ਕਰਵਾ ਰਿਹਾ ਹੈ।
ਚੰਡੀਗੜ੍ਹ ਟ੍ਰੈਫਿਕ ਪੁਲਿਸ ਪ੍ਰਵਾਸੀ ਮਜ਼ਦੂਰਾਂ ਨੂੰ ਕਰ ਰਹੀ ਹੈ ਜਾਗਰੂਕ
ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਪ੍ਰਵਾਸੀ ਮਜ਼ਦੂਰ, ਜੋ ਸ਼ਹਿਰ 'ਚ ਫਸ ਕੇ ਰਹਿ ਗਏ ਹਨ, ਉਨ੍ਹਾਂ ਦੀ ਇਸ ਐਪ ਰਾਹੀਂ ਮਦਦ ਕੀਤੀ ਜਾ ਰਹੀ ਹੈ। ਟ੍ਰੈਫਿਕ ਪੁਲਿਸ ਦੀ ਸਬ ਇੰਸਪੈਕਟਰ ਚੰਦਰਮੁਖੀ ਨੇ ਦੱਸਿਆ ਕਿ ਉਹ ਸੈਕਟਰ-22 ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਜਾਗਰੂਕ ਕਰ ਰਹੇ ਹਨ।
ਇਸ ਦੇ ਨਾਲ ਹੀ ਲੋਕਾਂ ਨੂੰ ਇੱਧਰ-ਉੱਧਰ ਨਾ ਜਾਣ ਤੇ ਮਾਸਕ ਲਾ ਕੇ ਰਹਿਣ ਲਈ ਦੱਸ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਮੋਬਾਈਲ ਵਿੱਚ 'ਅਰੋਗਿਆ ਸੇਤੂ ਐਪ' ਡਾਊਨਲੋਡ ਕਰਵਾ ਰਹੇ ਹਨ ਤੇ ਨਾਲ ਹੀ 'ਐਪ' ਡਾਊਨਲੋਡ ਕਰਨ ਦੇ ਫਾਇਦਿਆਂ ਤੋਂ ਜਾਣੂੰ ਕਰਵਾ ਰਹੇ ਹਨ।