ਪੰਜਾਬ

punjab

ETV Bharat / city

ਚੰਡੀਗੜ੍ਹ: ਸਕੂਲ ਵੱਲੋਂ 3 ਗੁਣਾਂ ਫੀਸ ਵਧਾਉਣ ਦੇ ਮਾਮਲੇ ‘ਚ ਮਾਪਿਆਂ ਵੱਲੋਂ ਹਾਈਕੋਰਟ ਦਾ ਰੁਖ

ਮਾਪਿਆਂ ਨੇ ਐਡਵੋਕੇਟ ਪੀ ਪੀ ਐਸ ਤੁੰਗ ਦੇ ਜ਼ਰੀਏ ਦਾਖ਼ਲ ਪਟੀਸ਼ਨ ਵਿੱਚ ਦੱਸਿਆ ਕਿ ਸਕੂਲ ਵੱਲੋਂ ਤਿੰਨ ਗੁਣਾਂ ਫੀਸ ਵਧਾਉਣ ਦੇ ਮਾਮਲੇ ਵਿੱਚ ਹਾਈਕੋਰਟ ਸਕੂਲ ਨੂੰ ਨੋਟਿਸ ਜਾਰੀ ਕਰ ਚੁੱਕਿਆ ਹੈ। ਮਾਪਿਆਂ ਨੇ ਇਸ ਦੌਰਾਨ ਸਕੂਲ ਨੂੰ ਅਪੀਲ ਕੀਤੀ ਸੀ ਕਿ ਸਕੂਲ ਦੇ ਖ਼ਿਲਾਫ਼ ਪਟੀਸ਼ਨ ਪੈਂਡਿੰਗ ਰਹਿੰਦੇ ਹੋਏ ਪਿਛਲੇ ਸਾਲ ਤੈਅ ਕੀਤੀ ਗਈ ਫ਼ੀਸ ਉਨ੍ਹਾਂ ਤੋਂ ਲਈ ਜਾਵੇ।

ਸਕੂਲ ਵੱਲੋਂ 3 ਗੁਣਾਂ ਫੀਸ ਵਧਾਉਣ ਦੇ ਮਾਮਲੇ ‘ਚ ਮਾਪਿਆਂ ਵੱਲੋਂ ਹਾਈਕੋਰਟ ਦਾ ਰੁਖ
ਸਕੂਲ ਵੱਲੋਂ 3 ਗੁਣਾਂ ਫੀਸ ਵਧਾਉਣ ਦੇ ਮਾਮਲੇ ‘ਚ ਮਾਪਿਆਂ ਵੱਲੋਂ ਹਾਈਕੋਰਟ ਦਾ ਰੁਖ

By

Published : Jul 16, 2021, 1:34 PM IST

ਚੰਡੀਗੜ੍ਹ: ਸ਼ਹਿਰ ਦੇ ਮਾਊਂਟ ਕਾਰਮਲ ਸਕੂਲ ਵੱਲੋਂ ਫੀਸ ਤਿੰਨ ਗੁਣਾਂ ਵਧਾਉਣ ਦੇ ਮਾਮਲੇ ਵਿਚ ਮਾਪਿਆਂ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਖ਼ਲ ਕੀਤੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਸੈਸ਼ਨ ਵਿੱਚ ਤੈਅ ਕੀਤੀ ਗਈ ਫ਼ੀਸ ਜਮ੍ਹਾ ਕਰਵਾਉਣ ਨੂੰ ਤਿਆਰ ਹਨ ਅਤੇ ਸਕੂਲ ਨੁੰ ਫ਼ੀਸ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਜਾਣ। ਇਸ ਅਰਜ਼ੀ ‘ਤੇ ਸਕੂਲ ਪ੍ਰਸ਼ਾਸਨ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਗਿਆ ਹੈ ।

ਮਾਪਿਆਂ ਨੇ ਐਡਵੋਕੇਟ ਪੀ ਪੀ ਐਸ ਤੁੰਗ ਦੇ ਜ਼ਰੀਏ ਦਾਖ਼ਲ ਪਟੀਸ਼ਨ ਵਿੱਚ ਦੱਸਿਆ ਕਿ ਸਕੂਲ ਵੱਲੋਂ ਤਿੰਨ ਗੁਣਾਂ ਫੀਸ ਵਧਾਉਣ ਦੇ ਮਾਮਲੇ ਵਿੱਚ ਹਾਈਕੋਰਟ ਸਕੂਲ ਨੂੰ ਨੋਟਿਸ ਜਾਰੀ ਕਰ ਚੁੱਕਿਆ ਹੈ। ਮਾਪਿਆਂ ਨੇ ਇਸ ਦੌਰਾਨ ਸਕੂਲ ਨੂੰ ਅਪੀਲ ਕੀਤੀ ਸੀ ਕਿ ਸਕੂਲ ਦੇ ਖ਼ਿਲਾਫ਼ ਪਟੀਸ਼ਨ ਪੈਂਡਿੰਗ ਰਹਿੰਦੇ ਹੋਏ ਪਿਛਲੇ ਸਾਲ ਤੈਅ ਕੀਤੀ ਗਈ ਫ਼ੀਸ ਉਨ੍ਹਾਂ ਤੋਂ ਲਈ ਜਾਵੇ। ਉਨ੍ਹਾਂ ਦੀ ਇਸ ਮੰਗ ‘ਤੇ ਸਕੂਲ ਨੇ ਕੋਈ ਜਵਾਬ ਤੱਕ ਨਹੀਂ ਦਿੱਤਾ। ਮਾਪਿਆਂ ਨੇ ਕਿਹਾ ਕਿ ਉਹ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਰੋਕ ਨਹੀਂ ਚਾਹੁੰਦੇ ਇਸ ਕਰਕੇ ਪਟੀਸ਼ਨ ਪੈਂਡਿੰਗ ਰਹਿੰਦੇ ਵੀ ਪਿਛਲੇ ਸੈਸ਼ਨ ਵਿੱਚ ਤੈਅ ਕੀਤੀ ਗਈ ਫ਼ੀਸ ਭਰਨ ਨੂੰ ਤਿਆਰ ਹਨ। ਹਾਈ ਕੋਰਟ ਨੇ ਇਸ ‘ਤੇ ਸਕੂਲ ਅਤੇ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਸ਼ਿਕਾਇਤਕਰਤਾ ਮਨਪ੍ਰੀਤ ਕੌਰ ਦੇ ਨਾਲ ਚਾਰ ਮਾਪਿਆਂ ਨੇ ਦਾਖ਼ਲ ਪਟੀਸ਼ਨ ਵਿੱਚ ਹਾਈ ਕੋਰਟ ਨੂੰ ਦੱਸਿਆ ਕਿ ਕੋਰੋਨਾ ਦੇ ਕਹਿਰ ਦੇ ਚੱਲਦੇ ਜ਼ਿਆਦਾਤਰ ਮਾਪੇ ਆਰਥਿਕ ਸੰਕਟ ਨਾਸ ਜੂਝ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸੈਸ਼ਨ ਵਿੱਚ ਵਿਦਿਆਰਥੀਆਂ ਤੋਂ ਸਕੂਲ ਹਰ ਮਹੀਨੇ 3350 ਰੁਪਏ ਫ਼ੀਸ ਲੈ ਰਿਹਾ ਸੀ ਜਿਸ ਨੂੰ ਵਧਾ ਕੇ 11,316 ਕਰ ਦਿੱਤਾ ਜੋ ਕਿ ਤਿੰਨ ਗੁਣਾਂ ਹੈ। ਮਾਪਿਆਂ ਨੇ ਸਬੰਧਿਤ ਅਥਾਰਿਟੀ ਨੂੰ ਸ਼ਿਕਾਇਤ ਵੀ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ: 24 ਘੰਟਿਆਂ ਅੰਦਰ ਕੋਵਿਡ-19 ਦੇ 38,949 ਨਵੇਂ ਕੇਸ, 542 ਮੌਤਾਂ

ABOUT THE AUTHOR

...view details