ਚੰਡੀਗੜ੍ਹ: ਸੈਕਟਰ 17 ਵਿੱਚ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਾਤਾਵਰਨ ਅਤੇ ਪਾਣੀ ਬਚਾਓਣ ਦੇ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਇੱਕ ਨਾਟਕ ਰਾਹੀ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਵਿਦਿਆਰਥਣ ਸੋਮਿਆ ਨੇ ਕਵਿਤਾ ਪੜ੍ਹ ਕੇ ਲੋਕਾਂ ਨੂੰ ਵਾਤਾਵਰਣ ਦੇ ਮਹੱਤਵ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਵਿਦਿਆਰਥਣ ਸੋਮਿਆ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਜਿਸ ਨੂੰ ਸੋਹਣਾ ਸ਼ਹਿਰ ਕਿਹਾ ਜਾਂਦਾ ਹੈ। ਚੰਡੀਗੜ੍ਹ ਦਾ ਵਾਤਾਵਰਨ ਬਾਕੀ ਸ਼ਹਿਰਾਂ ਨਾਲੋਂ ਬਹੁਤ ਵਧੀਆ ਹੈ, ਪਰ ਇਸ ਦੇ ਬਾਵਜੂਦ ਵੀ ਚੰਡੀਗੜ੍ਹ 'ਚ ਅਗਲੇ 1 ਸਾਲ ਵਿੱਚ ਪਾਣੀ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਣ ਦੀ ਲੋੜ ਹੈ, ਹਾਲੇ ਵੀਂ ਸਮਾਂ ਹੈ ਸ਼ਹਿਰ 'ਚ ਪ੍ਰਦੂਸ਼ਨ ਕਾਰਨ ਉੱਠ ਰਹੀ ਸਮੱਸਿਆਵਾਂ 'ਤੇ ਠੱਲ੍ਹ ਪਾਉਣ ਦੀ ਜ਼ਰੂਰਤ ਹੈ।