ਮੋਹਾਲੀ: ਚੰਡੀਗੜ੍ਹ ਇੰਟਰਨੇਸ਼ਨਲ ਏਅਰਪੋਰਟ ਨੂੰ 'ਬੈਸਟ ਏਅਰਪੋਰਟ' ਦਾ ਅਵਾਰਡ ਦਿੱਤਾ ਗਿਆ ਹੈ। ਇਹ ਸਮਾਗਮ ਹੈਦਰਾਬਾਦ 'ਚ ਆਯੋਜਿਤ ਕੀਤਾ ਗਿਆ ਸੀ। ਇਹ ਪ੍ਰੋਗਰਾਮ ਸ਼ਹਿਰ ਹਵਾਬਾਜ਼ੀ ਮੰਤਰਾਲੇ ਤੇ ਫਿੱਕੀ ਵੱਲੋਂ ਕਰਵਾਇਆ ਗਿਆ। ਚੰਡੀਗੜ੍ਹ ਇੰਟਰਨੇਸ਼ਨਲ ਏਅਰਪੋਰਟ ਨੂੰ ਸਾਰੇ ਖੇਤਰਾਂ 'ਚ ਬਿਹਤਰ ਕਾਰਜ ਨੂੰ ਧਿਆਨ 'ਚ ਰੱਖਦੇ ਹੋਏ ਦੇਸ਼ ਦਾ ਸਭ ਤੋਂ ਬੈਸਟ ਅਵਾਰਡ ਦਿੱਤਾ ਗਿਆ।
ਚੰਡੀਗੜ੍ਹ ਨੂੰ ਮਿਲਿਆ 'ਬੈਸਟ ਏਅਰਪੋਰਟ' ਦਾ ਅਵਾਰਡ - Chandigarh receives 'Best Airport' Award
ਚੰਡੀਗੜ੍ਹ ਇੰਟਰਨੇਸ਼ਨਲ ਏਅਰਪੋਰਟ ਨੇ ਕਈ ਖੇਤਰਾਂ ਨਾਲ ਕੁਨੈਕਟੀਵਿਟੀ ਵਧਾਈ ਹੈ, ਜਿਸ ਕਾਰਨ ਮੁਸਾਫਰਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਦੇਸ਼ ਦਾ 'ਬੈਸਟ ਏਅਰਪੋਰਟ' ਦਾ ਅਵਾਰਡ ਮਿਲਿਆ ਹੈ।
ਚੰਡੀਗੜ੍ਹ ਨੂੰ ਮਿਲਿਆ 'ਬੈਸਟ ਏਅਰਪੋਰਟ' ਦਾ ਅਵਾਰਡ
ਅਵਾਰਡ ਹਾਸਲ ਕਰਨ ਤੋਂ ਬਾਅਦ ਇੰਟਰਨੇਸ਼ਨਲ ਏਅਰਪੋਰਟ ਦੇ ਸੀ.ਈ.ਓ ਅਜੇ ਕੁਮਾਰ ਨੇ ਕਿਹਾ ਕਿ ਇਹ ਉਨ੍ਹਾਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਇਸ ਪ੍ਰੋਗਰਾਮ ਦਾ ਮੁੱਖ ਟੀਚਾ ਭਾਰਤ 'ਚ ਖੇਤਰੀ ਕੁਨੈਕਟੀਵਿਟੀ ਵਧਾਉਣ ਤੇ ਸ਼ਹਿਰਾਂ ਨੂੰ ਕਸਬਿਆਂ ਨਾਲ ਜੋੜਣਾ ਹੈ। ਇਸ ਦੇ ਤਹਿਤ ਚੰਡੀਗੜ੍ਹ ਇੰਟਰਨੇਸ਼ਨਲ ਏਅਰਪੋਰਟ ਨੇ ਕਈ ਖੇਤਰਾਂ ਨਾਲ ਕੁਨੈਕਟੀਵਿਟੀ ਵਧਾਈ ਹੈ, ਜਿਸ ਕਾਰਨ ਮੁਸਾਫਰਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ।