ਚੰਡੀਗੜ੍ਹ : ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਪੰਜਾਬ ਇਕਾਈ ਵੱਲੋਂ ਸਿੱਖਿਆ ਖੇਤਰ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਣਾ ਸੀ ਜਿਸ ਦੇ ਲਈ ਸੈਕਟਰ 17 ਦੇ ਪਰੇਡ ਗਰਾਊਂਡ ਦੇ ਸਾਹਮਣੇ ਸਵੇਰ ਤੋਂ ਹੀ ਸੈਂਕੜੇ ਵਿਦਿਆਰਥੀ ਇੱਕਠੇ ਹੋਣੇ ਸ਼ੁਰੂ ਹੋ ਗਏ ਸਨ। ਜਦੋਂ ਵਿਦਿਆਰਥੀਆਂ ਵੱਲੋਂ ਵਿਧਾਨ ਸਭਾ ਵੱਲ ਮਾਰਚ ਕੱਢਿਆ ਗਿਆ ਤਾਂ ਪੁਲਿਸ ਨੇ ਸੈਕਟਰ 17 ਦੇ ਐੱਮਸੀ ਦਫ਼ਤਰ ਕੋਲ ਬੈਰੀਕੇਟਿੰਗ ਕਰਕੇ ਰੋਕ ਲਿਆ। ਜਦੋਂ ਵਿਦਿਆਰਥੀਆਂ ਨੇ ਇਸ ਬੈਰੀਕੇਟਿੰਗ ਨੂੰ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਵਿਦਿਆਰਥੀਆਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਪਾ ਕੇ ਉਨ੍ਹਾਂ ਨੂੰ ਰੋਕਿਆ ਗਿਆ।
ਇਸ ਵਿੱਚ ਕਈ ਵਿਦਿਆਰਥੀ ਤੇਜ਼ ਬੁਛਾੜਾਂ ਦੇ ਨਾਲ ਜ਼ਖ਼ਮੀ ਵੀ ਹੋਏ। ਵਿਦਿਆਰਥੀ ਸੰਦੀਪ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਿੱਧੀਆਂ ਸਾਦੀਆਂ ਚਾਰ ਮੰਗਾ ਸਨ ਜਿਸ ਨੂੰ ਲੈ ਕੇ ਉਹ ਵਿਧਾਨ ਸਭਾ ਵੱਲ ਕੂਚ ਕਰ ਰਹੇ ਸਨ ਪਰ ਉਨ੍ਹਾਂ ਨੂੰ ਰਾਹ ਵਿੱਚ ਰੋਕ ਦਿੱਤਾ ਗਿਆ ਅਤੇ ਪਾਣੀ ਦੀ ਬੁਛਾੜਾਂ ਪਾ ਕੇ ਰੋਕ ਲਿਆ ਗਿਆ।