ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ 6 ਸਤੰਬਰ ਨੂੰ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਦੂਜੇ ਹੀ ਪਾਸੇ ਦੂਜੇ ਕਾਲਜਾਂ ਦਾ ਵੀ ਮਾਹੌਲ ਗਰਮਾਇਆ ਹੋਇਆ ਹੈ। ਹਰ ਪਾਰਟੀ ਵੋਟਾਂ ਆਪਣੇ ਹੱਕ ਵਿਚ ਜੁਟਾਉਣ ਲਈ ਜੱਦੋ ਜਹਿਦ ਕਰ ਰਹੀ ਹੈ ਪਰ ਐੱਸਡੀ ਕਾਲਜ ਚੰਡੀਗੜ੍ਹ ਦੀ ਸਟੂਡੈਂਟ ਪਾਰਟੀ ਨੇ ਵੋਟਾਂ ਹਾਸਲ ਕਰਨ ਲਈ ਹੱਦ ਹੀ ਪਾਰ ਕਰ ਦਿੱਤੀ ਹੈ।
ਐੱਸਡੀ ਕਾਲਜ ਦੀ ਸਟੂਡੈਂਟ ਪਾਰਟੀ ਵੱਲੋਂ ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਪੱਚੀ ਸਾਲ ਤੋਂ ਘੱਟ ਦੇ ਬੱਚਿਆਂ ਨੂੰ ਦਾਰੂ ਅਤੇ ਬੀਅਰ ਦਿੱਤੀ ਜਾ ਰਹੀ ਸੀ। ਇਹ ਪਾਰਟੀ ਚੰਡੀਗੜ੍ਹ ਦੇ ਨਾਮਵਰ ਕਲੱਬ ਤਮਜ਼ਾਰਾ 'ਚ ਰੱਖੀ ਗਈ ਸੀ ਜਿੱਥੇ ਪੁਲਿਸ ਨੇ ਮਹਿਲਾ ਪੁਲਿਸ ਅਧਿਕਾਰੀਆਂ ਨਾਲ ਜਾ ਕੇ ਮੌਕੇ 'ਤੇ ਰੇਡ ਕੀਤੀ ਤੇ ਕਲੱਬ ਵਿੱਚ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ।