ਪੰਜਾਬ

punjab

ETV Bharat / city

ਚੋਣਾਂ ਤੋਂ ਇੱਕ ਦਿਨ ਪਹਿਲਾਂ ਨਵਜੋੋਤ ਸਿੰਘ ਸਿੱਧੂ ਉੱਤੇ ਮਾਮਲਾ ਦਰਜ - ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮਾਨਹਾਨੀ ਮਾਮਲਾ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਵੱਲੋਂ ਚੰਡੀਗੜ੍ਹ ਵਿਖੇ ਜ਼ਿਲ੍ਹਾ ਮੁੱਖ ਮਜਿਸਟ੍ਰੇਟ ਦੀ ਅਦਾਲਤ 'ਚ ਦਰਜ ਕਵਾਇਆ ਗਿਆ ਹੈ।

navjot singh sidhu
ਚੋਣਾਂ ਤੋਂ ਇੱਕ ਦਿਨ ਪਹਲਾਂ ਨਵਜੋੋਤ ਸਿੰਘ ਸਿੱਧੂ ਤੇ ਮਾਮਲਾ ਦਰਜ

By

Published : Feb 19, 2022, 1:19 PM IST

ਚੰੜੀਗੜ੍ਹ: ਪੰਜਾਬ ਵਿਧਾਨ ਸਭਾ ਚੋਣ 2022 ਤੋਂ ਇੱਕ ਦਿਨ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਵੱਲੋਂ ਚੰਡੀਗੜ੍ਹ ਵਿਖੇ ਜ਼ਿਲ੍ਹਾ ਮੁੱਖ ਮਜਿਸਟ੍ਰੇਟ ਦੀ ਅਦਾਲਤ 'ਚ ਦਰਜ ਕਵਾਇਆ ਗਿਆ ਹੈ।

ਇਸ0 ਮਾਮਲੇ ਉੱਤੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਵੱਲੋਂ ਕਿਹਾ ਗਿਆ ਹੈ ਕਿ ਸਿੱਧੂ ਵੱਲੋਂ 2021 ਵਿੱਚ ਇੱਕ ਰੈਲੀ ਦੇ ਦੌਰਾਨ ਪੁਲਿਸ ਉੱਤੇ ਕੀਤੀ ਟਿੱਪਣੀ 'ਤੇ ਕੋਈ ਮਾਫੀ ਨਹੀਂ ਮੰਗੀ ਗਈ ਹੈ। ਇਸ ਲਈ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਦੱਸ ਦਈਏ ਕਿ ਦਸੰਬਰ 2021 'ਚ ਪੰਜਾਬ ਦੇ ਅਸ਼ਵਨੀ ਸੇਖੜੀ ਦੀ ਰੈਲੀ 'ਚ ਪਹੁੰਚੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪੁਲਿਸ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਜੇਕਰ ਅਸ਼ਵਨੀ ਸੇਖੜੀ ਕਿਸੇ ਪੁਲਿਸ ਵਾਲੇ ਨੂੰ ਦੱਬਕਾ ਮਾਰ ਦਿੰਦੇ ਹਨ, ਤਾਂ ਪੁਲਿਸ ਅਧਿਕਾਰੀ ਦੀ ਪੈਂਟ ਗਿੱਲੀ ਹੋ ਜਾਂਦੀ ਹੈ। ਹਾਲਾਂਕਿ ਬਾਅਦ 'ਚ ਸਿੱਧੂ ਨੇ ਕਿਹਾ ਕਿ ਇਹ ਗੱਲ ਮਜ਼ਾਕ 'ਚ ਕਹੀ ਗਈ ਸੀ।

ABOUT THE AUTHOR

...view details