ਪੰਜਾਬ

punjab

ETV Bharat / city

ਨਵੇਂ ਬਣੇ ਬੀਟ ਬਾਕਸਾਂ 'ਤੇ ਜੜ੍ਹੇ ਤਾਲੇ, ਲੋਕਾਂ ਦੀਆਂ ਸ਼ਿਕਾਇਤਾਂ ਦਾ ਨਹੀਂ ਕੋਈ ਹੱਲ - ਵੀ ਕੇਅਰ ਫਾਰ ਯੂ

'ਵੀ ਕੇਅਰ ਫਾਰ ਯੂ' ਦਾ ਹੋਕਾ ਦੇਣ ਵਾਲੀ ਚੰਡੀਗੜ੍ਹ ਪੁਲਿਸ ਇਸ ਬੀਟ ਬਾਕਸ ਦਾ ਇਸਤੇਮਾਲ ਨਹੀਂ ਕਰ ਰਹੀ ਹੈ। ਲੋਕ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੇ ਤਾਂ ਪਹੁੰਚਦੇ ਹਨ ਪਰ ਅੱਗੇ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਦੀ ਵਜਾਏ ਤਾਲੇ ਹੀ ਵੇਖਣ ਨੂੰ ਮਿਲਦੇ ਹਨ।

ਫ਼ੋਟੋ।

By

Published : Aug 30, 2019, 7:44 PM IST

ਚੰਡੀਗੜ੍ਹ: ਖੁੱਡਾ ਲਾਹੌਰਾ ਦੇ ਇਲਾਕੇ ਵਿੱਚ ਅਪਰਾਧਾਂ ਤੇ ਨਸ਼ੇ ਦੇ ਵਾਧੇ ਨੂੰ ਠੱਲ੍ਹ ਪਾਉਣ ਲਈ ਸਥਾਨਕ ਪੁਲਿਸ ਵੱਲੋਂ ਖੁੱਡਾ ਲਾਹੌਰਾ ਦੇ ਬਾਜ਼ਾਰ ਦੇ ਨਾਲ ਹੀ ਇੱਕ ਬੀਟ ਬਾਕਸ ਬਣਾਇਆ ਗਿਆ ਸੀ। ਪੁਲਿਸ ਨੇ ਇਹ ਬੀਟ ਬਾਕਸ ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਤਿਆਰ ਕਰਵਾਇਆ ਸੀ। ਇਸ ਦੇ ਨਾਲ ਹੀ ਖੁੱਡਾ ਲਾਹੌਰਾ ਇਲਾਕੇ ਦੇ ਥਾਣੇ ਦਾ ਬੋਝ ਵੀ ਹਲਕਾ ਕੀਤਾ ਜਾ ਸਕਦਾ ਹੈ।

ਵੀਡੀਓ

ਵੀ ਕੇਅਰ ਫਾਰ ਯੂ ਦਾ ਹੋਕਾ ਦੇਣ ਵਾਲੀ ਚੰਡੀਗੜ੍ਹ ਪੁਲਿਸ ਇਸ ਬੀਟ ਬਾਕਸ ਦਾ ਇਸਤੇਮਾਲ ਨਹੀਂ ਕਰ ਰਹੀ ਹੈ। ਲੋਕ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੇ ਤਾਂ ਪਹੁੰਚਦੇ ਹਨ ਪਰ ਅੱਗੇ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਦੀ ਵਜਾਏ ਤਾਲੇ ਹੀ ਵੇਖਣ ਨੂੰ ਮਿਲਦੇ ਹਨ। ਪਿਛਲੇ 15-20 ਦਿਨਾਂ ਤੋਂ ਬੀਟ ਬਾਕਸ 'ਤੇ ਤਾਲੇ ਜੜੇ ਹੋਏ ਹਨ। ਇਸ ਮਾਮਲੇ ਨੂੰ ਲੈ ਕੇ ਜਦ ਚੰਡੀਗੜ੍ਹ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ABOUT THE AUTHOR

...view details