ਚੰਡੀਗੜ੍ਹ:ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਇਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਕ ਮਹਿਲਾ ਪੁਲਿਸ ਕਾਂਸਟੇਬਲ ਨੂੰ ਦੂਜੀ ਔਰਤ ਉਸ ਦੇ ਵਾਲਾਂ ਤੋਂ ਫੜ੍ਹ ਘੜੀਸ (Chandigarh police constable beaten) ਰਹੀ ਹੈ, ਇਹ ਸਾਰੀ ਘਟਨਾ ਪੁਲਿਸ ਮੁਲਾਜ਼ਮਾਂ ਦੀ ਅਗਵਾਈ ਵਿੱਚ ਵਾਪਰੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਪੁਲਿਸ ਮੁਲਾਜ਼ਮ ਉਥੇ ਹੀ ਮੌਜੂਦ ਹਨ, ਜੋ ਇਹ ਲੜਾਈ ਛੁਡਵਾ ਵੀ ਰਹੇ ਹਨ। ਇਹ ਮਾਮਲਾ ਆਈਟੀ ਪਾਰਕ ਪੁਲਿਸ ਚੌਕੀ ਵਿਕਾਸ ਨਗਰ ਇੰਦਰਾ ਕਲੌਨੀ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜੋ:ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਕਾਂਗਰਸ ਵਿੱਚੋਂ ਕੱਢੇ, ਤਿੰਨ ਮਹੀਨੇ ਬਾਅਦ ਲੈਟਰ ਜਾਰੀ
ਇਸ ਪੂਰੇ ਮਾਮਲੇ ਸਬੰਧੀ ਜਦੋਂ ਐਸਐਚਓ ਰੋਹਤਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਵੀਡੀਓ ਕਰੀਬ 4 ਦਿਨ ਪੁਰਾਣੀ ਹੈ। ਉਹਨਾਂ ਨੇ ਗੱਲ ਨੂੰ ਟਾਲਦੇ ਹੋਏ ਕਿਹਾ ਕਿ ਇੱਕ ਮਹਿਲਾ ਕਾਂਸਟੇਬਰ ਨੂੰ ਦੌਰਾ ਪੈ ਗਿਆ ਸੀ, ਜਿਸ ਕਾਰਨ ਉਸ ਦੇ ਵਾਲ ਖੁੱਲ੍ਹ ਗਏ ਅਤੇ ਇਸ ਸਬੰਧੀ ਮਹਿਲਾ ਕਾਂਸਟੇਬਲ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ 'ਚ ਰੇਡ ਕਰਨ ਗਈ ਹੋਈ ਸੀ ਉਦੋਂ ਹੀ ਪੁਲਿਸ ਉੱਤੇ ਪਰਿਵਾਰ ਨੇ ਹਮਲਾ ਕਰ ਦਿੱਤਾ। ਚੰਡੀਗੜ੍ਹ ਪੁਲਿਸ ਦੀ ਮਹਿਲਾ ਕਾਂਸਟੇਬਲ ਨਾਲ ਕੁੱਟਮਾਰ ਕੀਤੀ ਗਈ।