ਚੰਡੀਗੜ੍ਹ:ਸ਼ਹਿਰ ਦੇ ਆਈਟੀ ਪਾਰਕ ਥਾਣੇ ਦੇ ਸਬ-ਇੰਸਪੈਕਟਰ ਅਤੇ ਕਾਂਸਟੇਬਲ ’ਤੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਬੁਲਟ 'ਤੇ ਬਿਨਾਂ ਹੈਲਮੇਟ ਦੇ ਜਾ ਰਹੇ ਨੌਜਵਾਨ ਨੂੰ ਰੋਕਣ ਦੀ ਬਜਾਏ ਉਸ ਦਾ ਚਲਾਨ ਕੱਟਣ ਦੀ ਬਜਾਇ ਸਿੱਧਾ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ।
ਇੱਥੋਂ ਤੱਕ ਕਿ ਬੁਲਟ ਸਵਾਰ ਨੂੰ ਮੋਟਰਸਾਇਕਲ ਤੋਂ ਵੀ ਹੇਠਾਂ ਉਤਰਨ ਦਾ ਮੌਕਾ ਨਹੀਂ ਦਿੱਤਾ ਗਿਆ। ਮੋਟਰਸਾਇਕਲ ’ਤੇ ਬੈਠੇ ਨੌਜਵਾਨ ਦੀ ਡੰਡਿਆਂ ਨਾਲ ਕੁੱਟਮਾਰ ਤੋਂ ਬਾਅਦ ਉਸਨੂੰ ਫੜ੍ਹ ਕੇ ਹੇਠਾਂ ਖਿੱਚਿਆ ਗਿਆ ਅਤੇ ਫਿਰ ਉਸਦੀ ਲੱਤਾਂ ਮਾਰ ਮਾਰ ਕੇ ਕੁੱਟਮਾਰ ਕੀਤੀ ਗਈ। ਇਹ ਸਾਰੀ ਘਟਨਾ ਸਾਹਮਣੇ ਇੱਕ ਇਮਾਰਤ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਵੀਡੀਓ ਪੀੜਤ ਧਿਰ ਵੱਲੋਂ ਪੇਸ਼ ਕੀਤੀ ਗਈ ਹੈ ਜਿਸ ਵਿੱਚ ਸਭ ਕੁੱਝ ਸਾਫ਼ ਨਜ਼ਰ ਆ ਰਿਹਾ ਹੈ। ਦੋਵਾਂ ਪੁਲਿਸ ਵਾਲਿਆਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈ ਹੈ।