ਚੰਡੀਗੜ੍ਹ : 19 ਦਸੰਬਰ ਨੂੰ ਸ਼ਹਿਰ 'ਚ ਹੋਏ ਦੋ ਵਿਦਿਆਰਥੀਆਂ ਦੇ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਚੰਡੀਗੜ੍ਹ ਪੁਲਿਸ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾ ਦੀ ਪਛਾਣ ਅੰਕਿਤ ਨਰਵਾਲ(18), ਸੁਨੀਲ(21) ਅਤੇ ਵਿੱਕੀ (21) ਵਜੋਂ ਹੋਈ ਹੈ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਦਾ ਵਿਦਿਆਰਥੀਆਂ ਵਿਨੀਤ, ਅਜੈ ਅਤੇ ਉਨ੍ਹਾਂ ਦੇ ਕੁੱਝ ਦੋਸਤਾਂ ਨਾਲ ਝਗੜਾ ਹੋ ਗਿਆ ਸੀ। ਜਿਸ ਦੇ ਚਲਦੇ ਮੁਲਜ਼ਮਾਂ ਵੱਲੋਂ ਬਦਲੇ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਤਿੰਨੋਂ ਮੁਲਜ਼ਮ ਇੱਕ ਹੋਰ ਵਿਦਿਆਰਥੀ ਆਸ਼ੂ ਨੂੰ ਵੀ ਮਾਰਨਾ ਚਾਹੁੰਦੇ ਸਨ ਪਰ ਉਸ ਸਮੇ ਆਸ਼ੂ ਮੌਕੇ 'ਤੇ ਨਹੀਂ ਸੀ। ਤਿੰਨੋਂ ਮੁਲਜ਼ਮ ਵਿਨੀਤ ਅਤੇ ਅਜੈ ਦਾ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਏ ਸਨ।