ਚੰਡੀਗੜ੍ਹ:ਪੁਲਿਸ ਉੱਤੇ ਹਮੇਸ਼ਾ ਵਧੀਕੀ ਕਰਨ ਦੇਸ਼ ਦੋਸ਼ ਲੱਗਦੇ ਹੀ ਰਹਿੰਦੇ ਹਨ, ਇਸ ਵਾਰ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਫ਼ਿਰ ਸਵਾਲੀਆਂ ਨਿਸ਼ਾਨ ਲੱਗ ਪਏ ਹਨ। ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਪੁਲਿਸ ਦਾ ਸਾਹਮਣੇ ਆਇਆ ਹੈ।
ਦਰਅਸਲ ਚੰਡੀਗੜ੍ਹ ਦੀ ਰਹਿਣ ਵਾਲੀ ਇੱਕ ਨਾਬਾਲਗ ਲੜਕੀ ਨੇ ਪੁਲਿਸ ਉੱਤੇ ਦੋਸ਼ ਲਾਏ ਹਨ ਕਿ ਪੁਲਿਸ ਨੇ ਉਸ ਨੂੰ ਨਾਬਾਲਗ ਹੁੰਦਿਆਂ ਵੀ ਜੇਲ੍ਹ ਵਿੱਚ 2 ਦਿਨਾਂ ਲਈ ਰੱਖਿਆ ਹੈ।
ਪੀੜਤ ਲੜਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੇ ਉਸ ਦਾ ਆਧਾਰ ਕਾਰਡ ਅਤੇ ਹੋਰ ਕਾਗਜ਼ਾਤ ਦੇਖੇ ਬਿਨਾਂ ਹੀ ਉਸ ਨੂੰ ਬੁੜੈਲ ਜੇਲ੍ਹ ਦੇ ਵਿੱਚ ਭੇਜ ਦਿੱਤਾ। ਉਸ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਉੱਪਰ ਘਰੇਲੂ ਝਗੜੇ ਦਾ ਝੂਠਾ ਮਾਮਲਾ ਦਰਜ ਕਰ ਕੇ ਉਸ ਨੂੰ ਜੇਲ੍ਹ ਵਿੱਚ ਕੀਤਾ ਹੈ।
ਉਸ ਨੇ ਅੱਗੇ ਦੱਸਿਆ ਕਿ ਹੋਰ ਤਾਂ ਹੋਰ ਜਦੋਂ ਉਹ ਦੋ ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਈ ਤਾਂ ਉਸ ਨੂੰ ਪੁਲਿਸ ਵਾਲੇ ਧਮਕਾ ਰਹੇ ਸਨ ਕਿ ਅਗਲੀ ਵਾਰ ਉਸ ਨੂੰ ਸਾਰੀ ਉਮਰ ਲਈ ਜੇਲ੍ਹ ’ਚ ਭੇਜ ਦਿੱਤਾ ਜਾਵੇਗਾ।