ਚੰਡੀਗੜ੍ਹ:ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਨੇ ਵੀਰਵਾਰ ਨੂੰ ਇੱਕ ਬਹੁਤ ਹੀ ਮੁਸ਼ਕਲ ਸਰਜਰੀ ਨੂੰ ਸਫਲਤਾਪੂਰਵਕ ਪੂਰਾ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ। ਪੀਜੀਆਈ ਦੇ ਨਿਊਰੋ ਸਰਜਰੀ ਵਿਭਾਗ ਅਤੇ ਈਐਨਟੀ ਵਿਭਾਗ ਦੇ ਡਾਕਟਰਾਂ ਨੇ ਮਿਲ ਕੇ ਸਿਰਫ਼ 16 ਮਹੀਨਿਆਂ ਦੀ ਬੱਚੀ ਦਾ ਬ੍ਰੇਨ ਟਿਊਮਰ ਦਾ ਸਫ਼ਲ ਆਪ੍ਰੇਸ਼ਨ ਕੀਤਾ।
ਇਹ ਟਿਊਮਰ ਬੱਚੇ ਦੇ ਨੱਕ ਵਿੱਚੋਂ ਕੱਢਿਆ। ਇਹ ਸਰਜਰੀ ਨੂੰ ਨਿਊਰੋ ਸਰਜਰੀ ਵਿਭਾਗ ਦੇ ਡਾਕਟਰ ਢੰਡਾਪਾਣੀ ਐਸਐਸ, ਡਾਕਟਰ ਸੁਸ਼ਾਂਤ ਅਤੇ ਈਐਨਟੀ ਵਿਭਾਗ ਤੋਂ ਡਾਕਟਰ ਰੇਜੁਨੇਟਾ ਨੇ ਅੰਜਾਮ ਦਿੱਤਾ। ਬੱਚੀ ਦੇ ਮਾਤਾ-ਪਿਤਾ ਨੂੰ ਉਸ ਸਮੇਂ ਬ੍ਰੇਨ ਟਿਊਮਰ ਦੇ ਬਾਰੇ ਪਤਾ ਲੱਗਿਆ ਜਦੋਂ ਬੱਚੀ ਦੀ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗੀ।
16 ਮਹੀਨਿਆਂ ਦੀ ਬੱਚੀ ਦਾ ਪੀਜੀਆਈ ਡਾਕਟਰਾਂ ਨੇ ਨੱਕ ਰਾਹੀ ਕੱਢਿਆ ਟਿਊਮਰ 16 ਮਹੀਨੇ ਦੀ ਬੱਚੀ ਦੇ ਬ੍ਰੇਨ ਟਿਊਮਰ ਦਾ ਸਫ਼ਲ ਆਪ੍ਰੇਸ਼ਨ
ਬੱਚੀ ਸਹੀ ਤਰ੍ਹਾਂ ਵੇਖ ਨਹੀਂ ਸੱਕ ਰਿਹਾ ਸੀ। ਮਾਤਾ-ਪਿਤਾ ਵੱਲੋਂ ਕੀਤੇ ਗਏ ਇਸ਼ਾਰਿਆਂ 'ਤੇ ਬੱਚੀ ਪ੍ਰਤੀਕਰਮ ਨਹੀਂ ਦੇ ਰਿਹਾ ਸੀ। ਇਸ ਤੋਂ ਬਾਅਦ ਮਾਤਾ-ਪਿਤਾ ਨੇ ਬੱਚੀ ਨੂੰ ਡਾਕਟਰ ਨੂੰ ਦਿਖਾਇਆ। ਐਮਆਰਆਈ ਸਕੈਨ ਕਰਨ 'ਤੇ ਪੱਤਾ ਲੱਗਿਆ ਕਿ ਬੱਚੀ ਦੇ ਸਿਰ 'ਚ 3 ਸੈਂਟੀਮੀਟਰ ਦਾ ਇੱਕ ਬ੍ਰੇਨ ਟਿਊਮਰ ਹੈ। ਜੋ ਅਜਿਹੇ ਉਮਰ ਦੇ ਬੱਚੇ ਲਈ ਕਾਫ਼ੀ ਵੱਡਾ ਹੈ। ਇਸ ਤਰ੍ਹਾਂ ਦੇ ਟਿਊਮਰ ਨੂੰ ਆਮ ਤੌਰ 'ਤੇ ਬ੍ਰੇਨ ਦੀ ਉਪਨ ਸਰਜਰੀ ਕਰਕੇ ਕੱਢਿਆ ਜਾਦਾ ਹੈ ਤੇ ਬਾਕੀ ਇਲਾਜ਼ ਥੈਰਪੀ ਨਾਲ ਕੀਤਾ ਜਾਂਦਾ ਹੈ।
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਨੇ ਰਚਿਆ ਇਤਿਹਾਸ
ਇਸ ਕਿਸਮ ਦੀ ਸਰਜਰੀ ਸਿਰਫ਼ 6 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੀ ਹੀ ਕੀਤੀ ਜਾ ਸਕਦੀ ਹੈ, ਪਰ ਇਸ ਬੱਚੇ ਦੀ ਉਮਰ ਸਿਰਫ਼ 16 ਮਹੀਨੇ ਸੀ। ਇਸ ਲਈ ਇਸ ਬੱਚੀ ਦੀ ਇਹ ਸਰਜਰੀ ਨਹੀਂ ਹੋ ਸਕਦੀ ਸੀ, ਕਿਉਂਕਿ ਦਿਮਾਗ ਦੇ ਦੂਜੇ ਹਿੱਸਿਆਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਸੀ। ਇਸੇ ਲਈ ਪੀਜੀਆਈ ਦੇ ਡਾਕਟਰ ਸਨੇਹ ਇਸ ਸਰਜਰੀ ਨੂੰ ਡਾਕ ਦੇ ਰਾਹੀਂ ਕਰਨ ਦਾ ਫੈਸਲਾ ਕੀਤਾ, ਹਾਲਾਂਕਿ ਇਹ ਸਰਜਰੀ ਵੀ ਬਹੁਤ ਚੁਣੌਤੀਪੂਰਨ ਹੁੰਦੀ ਹੈ, ਪਰ ਇਸ ਤੋਂ ਇਲਾਵਾ ਡਾਕਟਰਾਂ ਕੋਲ ਕੋਈ ਰਸਤਾ ਨਹੀਂ ਸੀ।
ਡਾਕਟਰ ਸਨੇਹ ਕੰਪਿਊਟਰ ਨੈਵੀਗੇਸ਼ਨ ਦੇ ਵੱਲੋਂ ਟਿਊਮਰ ਰਿਮੁਵਲ ਕਾਰਿਡੋਰ ਬਣਾਇਆ। ਐਂਡੋਸਕੋਪੀ ਦੇ ਰਹੀਂ ਬਹੁਤ ਘੱਟ ਜਗ੍ਹਾਂ ਹੋਣ 'ਤੇ ਬਹੁਤ ਕੁਸ਼ਲਤਾ ਦੇ ਨਾਲ ਇਸ ਟਿਊਮਰ ਨੂੰ ਕੱਢਿਆ। ਹੁਣ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਉਸਦੀਆਂ ਅੱਖਾਂ ਠੀਕ ਹੋ ਗਈਆਂ ਹਨ। ਇਸ ਤਰ੍ਹਾਂ ਦੀ ਸਰਜਰੀ ਅਮਰੀਕਾ ਵਿੱਚ ਕੀਤੀ ਗਈ ਸੀ, ਪਰ ਉਸ ਸਮੇਂ ਬੱਚਾ 2 ਸਾਲ ਦਾ ਸੀ, ਪਰ ਜਿਸ ਲੜਕੀ ਦੀ ਸਰਜਰੀ ਚੰਡੀਗੜ੍ਹ ਪੀਜੀਆਈ ਵਿੱਚ ਕੀਤੀ ਗਈ ਹੈ, ਉਸ ਦੀ ਉਮਰ ਸਿਰਫ਼ 16 ਮਹੀਨੇ ਦੀ ਹੈ।