ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਚੋਣਾਂ 2021 (Chandigarh Municipal Corporation Election 2021) ਵਿੱਚ ਉਮੀਦਵਾਰਾਂ ਦੀ ਜਿੱਤ-ਹਾਰ ਦਾ ਫੈਸਲਾ 27 ਦਸੰਬਰ ਨੂੰ ਹੋਵੇਗਾ। 27 ਦਸੰਬਰ ਯਾਨੀ ਸੋਮਵਾਰ ਨੂੰ ਸ਼ਹਿਰ 'ਚ ਬਣਾਏ ਗਏ ਕਈ ਕੇਂਦਰਾਂ 'ਤੇ ਵੋਟਾਂ ਦੀ ਗਿਣਤੀ (Chandigarh Election result) ਹੋਵੇਗੀ।
ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਨਗਰ ਨਿਗਮ ਦੀ ਸੱਤਾ 'ਤੇ ਕਾਬਜ਼ ਪਾਰਟੀ ਅਤੇ ਲੋਕਾਂ ਦੀ ਪਹਿਲੀ ਪਸੰਦ ਦਾ ਪਤਾ ਲੱਗ ਸਕੇਗਾ। ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਕੌਂਸਲਰਾਂ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ, ਪਰ ਮੇਅਰ ਦਾ ਕਾਰਜਕਾਲ 1 ਸਾਲ ਹੁੰਦਾ ਹੈ। 1 ਸਾਲ ਬਾਅਦ ਕੌਂਸਲਰਾਂ ਵੱਲੋਂ ਨਵੇਂ ਮੇਅਰ (Chandigarh mayor) ਦੀ ਚੋਣ ਕੀਤੀ ਜਾਂਦੀ ਹੈ, ਇਸ ਤਰ੍ਹਾਂ 5 ਸਾਲਾਂ ਵਿੱਚ 5 ਮੇਅਰ ਚੁਣੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀ ਸੱਤਾ 'ਤੇ ਕਾਬਜ਼ ਹੋਣ ਵਾਲੀ ਪਾਰਟੀ ਦੀਆਂ ਵੋਟਾਂ ਦੀ ਗਿਣਤੀ 27 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਇਸ ਦੇ ਲਈ ਸ਼ਹਿਰ ਵਿੱਚ 9 ਗਿਣਤੀ ਕੇਂਦਰ ਬਣਾਏ ਗਏ ਹਨ।
ਹਰੇਕ ਗਿਣਤੀ ਕੇਂਦਰ ਵਿੱਚ 3 ਤੋਂ 4 ਵਾਰਡਾਂ ਦੀ ਗਿਣਤੀ ਕੀਤੀ ਜਾਵੇਗੀ। ਜੋ ਇਸ ਤਰ੍ਹਾਂ ਹੈ -
- ਵਾਰਡ 1,2, 3 ਅਤੇ 4 ਦੀਆਂ ਵੋਟਾਂ ਦੀ ਗਿਣਤੀ ਹੋਮ ਸਾਇੰਸ ਕਾਲਜ, ਸੈਕਟਰ 10 ਵਿਖੇ ਹੋਵੇਗੀ।
- ਵਾਰਡ 5, 6, 7, 8 ਦੀਆਂ ਵੋਟਾਂ ਦੀ ਗਿਣਤੀ ਸੈਕਟਰ 26 ਸਥਿਤ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਹੋਵੇਗੀ।
- ਵਾਰਡ 9, 10, 11, 12 ਦੀਆਂ ਵੋਟਾਂ ਦੀ ਗਿਣਤੀ ਸੈਕਟਰ 18 ਦੇ ਸਰਕਾਰੀ ਸਕੂਲ ਵਿੱਚ ਹੋਵੇਗੀ।
- ਵਾਰਡ 13, 14, 15, 16 ਦੀ ਗਿਣਤੀ ਪੋਸਟ ਗ੍ਰੈਜੂਏਟ ਕਾਲਜ ਸੈਕਟਰ 11 ਵਿੱਚ ਹੋਵੇਗੀ।
- ਵਾਰਡ 17, 18, 19, 20 ਦੀ ਗਿਣਤੀ ਸਰਕਾਰੀ ਕਾਲਜ ਫਾਰ ਐਜੂਕੇਸ਼ਨ ਸੈਕਟਰ 20 ਵਿੱਚ ਹੋਵੇਗੀ।
- ਵਾਰਡ 21, 22, 23, 24 ਦੀਆਂ ਵੋਟਾਂ ਦੀ ਗਿਣਤੀ ਚੰਡੀਗੜ੍ਹ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਸੈਕਟਰ 42 ਵਿਖੇ ਹੋਵੇਗੀ।
- ਵਾਰਡ 25, 26, 27, 28 ਦੀਆਂ ਵੋਟਾਂ ਦੀ ਗਿਣਤੀ ਪੋਸਟ ਗਰੈਜੂਏਟ ਗੌਰਮਿੰਟ ਫਾਰ ਗਰਲਜ਼ ਸੈਕਟਰ 42 ਚੰਡੀਗੜ੍ਹ ਵਿੱਚ ਹੋਵੇਗੀ।
- ਵਾਰਡ 29, 30, 31, 32 ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨਸ ਐਡਮਨਿਸਟ੍ਰੇਸ਼ਨ ਸੈਕਟਰ 50 ਵਿੱਚ ਹੋਵੇਗੀ।
- ਵਾਰਡ 33, 34, 35 ਦੀਆਂ ਵੋਟਾਂ ਦੀ ਗਿਣਤੀ ਪੋਸਟ ਗ੍ਰੈਜੂਏਟ ਕਾਲਜ ਸੈਕਟਰ 46 ਚੰਡੀਗੜ੍ਹ ਵਿੱਚ ਹੋਵੇਗੀ।
ਦੱਸ ਦੇਈਏ ਕਿ ਨਗਰ ਨਿਗਮ ਚੋਣਾਂ 2021 24 ਦਸੰਬਰ ਨੂੰ ਹੋਈਆਂ ਸਨ। ਜਿਸ ਵਿੱਚ 200 ਤੋਂ ਵੱਧ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। ਚੰਡੀਗੜ੍ਹ ਵਿੱਚ 6 ਲੱਖ 30 ਹਜ਼ਾਰ ਦੇ ਕਰੀਬ ਵੋਟਰ ਹਨ ਅਤੇ ਇਸ ਵਾਰ ਹੁਣ ਤੱਕ ਸਭ ਤੋਂ ਵੱਧ ਵੋਟਿੰਗ ਹੋਈ ਹੈ। ਨਗਰ ਨਿਗਮ ਚੋਣਾਂ ਦੀ ਗੱਲ ਕਰੀਏ ਤਾਂ ਇਸ ਵਾਰ ਇਨ੍ਹਾਂ ਚੋਣਾਂ ਵਿੱਚ 60 ਫੀਸਦੀ ਤੋਂ ਵੱਧ ਵੋਟਾਂ ਪਈਆਂ ਹਨ। ਜਦੋਂ ਕਿ ਸਾਲ 2011 ਅਤੇ 2016 ਵਿੱਚ ਇਹ ਪ੍ਰਤੀਸ਼ਤਤਾ 60 ਪ੍ਰਤੀਸ਼ਤ ਤੋਂ ਵੀ ਘੱਟ ਸੀ। ਦੱਸਣਯੋਗ ਹੈ ਕਿ ਇਸ ਵਾਰ ਸਭ ਤੋਂ ਵੱਧ ਵੋਟਿੰਗ ਵਾਰਡ ਨੰਬਰ 4 ਵਿੱਚ ਕੁੱਲ 73.78 ਫੀਸਦੀ ਪੋਲਿੰਗ ਦਰਜ ਕੀਤੀ ਗਈ, ਜਦਕਿ ਸਭ ਤੋਂ ਘੱਟ ਵਾਰਡ ਨੰਬਰ 23 ਵਿੱਚ 42.66 ਫੀਸਦੀ ਪੋਲਿੰਗ ਹੋਈ।
ਦੱਸ ਦੇਈਏ ਕਿ ਸਾਲ 2016 ਵਿੱਚ ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ ਵਿੱਚ 59.54 ਫੀਸਦੀ ਵੋਟਿੰਗ ਹੋਈ ਸੀ। ਜਦੋਂ ਕਿ ਨਗਰ ਨਿਗਮ ਚੰਡੀਗੜ੍ਹ ਦੀ ਪਹਿਲੀ ਚੋਣ 1996 ਵਿੱਚ ਹੋਈ ਸੀ। ਉਦੋਂ 45.77 ਫੀਸਦੀ ਵੋਟਿੰਗ ਹੋਈ ਸੀ। ਇਸ ਦੇ ਨਾਲ ਹੀ 2001 ਵਿੱਚ 31.80 ਫੀਸਦੀ, 2006 ਵਿੱਚ 45.12 ਫੀਸਦੀ, 2011 ਵਿੱਚ 59.03 ਫੀਸਦੀ ਹੋਈ ਸੀ।
ਇਹ ਵੀ ਪੜੋ:- Assembly Election 2022: ਪੰਜਾਬ ਭਾਜਪਾ ਨੇ ਥਾਪੇ 13 ਹਲਕਿਆਂ ਦੇ ਚੋਣ ਇੰਚਾਰਜ