ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਚੰਡੀਗੜ੍ਹ ਨਗਰ ਨਿਗਮ ਵੱਲੋਂ ਚਾਲਾਨ ਕੱਟਿਆ ਗਿਆ ਹੈ। ਜੀ ਹਾਂ ਚੰਡੀਗੜ੍ਹ ਨਗਰ ਨਿਗਮ ਵੱਲੋਂ ਸੈਕਟਰ 2 ਚ ਸਥਿਤ ਕੋਠੀ ਨੰਬਰ 7 ਦਾ ਚਾਲਾਨ ਕੱਟਿਆ ਹੈ ਜਿਸ ਦਾ ਕਾਰਨ ਕੁੜਾ ਸੀ। ਜੀ ਹਾਂ ਕੋਠੀ ਨੰਬਰ 7 ਦੇ ਪਿੱਛੇ ਕੁੜਾ ਅਤੇ ਗੰਦਗੀ ਹੋਣ ਕਾਰਨ ਨਗਰ ਨਿਗਮ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
10 ਹਜ਼ਾਰ ਦਾ ਕੱਟਿਆ ਜ਼ੁਰਮਾਨਾ: ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਤਕਰੀਬਨ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਨਿਗਮ ਨੇ ਇਹ ਚਾਲਾਨ ਸੀਆਰਪੀਐਫ ਬਟਾਲੀਅਨ 113, ਡੀਐਸਪੀ ਹਰਜਿੰਦਰ ਸਿੰਘ ਦੇ ਨਾਂ ’ਤੇ ਕੱਟਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤੜਕਸਾਰ ਕੋਠੀ ਦੇ ਪਿੱਛੇ ਕੁੜਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਨਗਰ ਨਿਗਮ ਇੱਥੇ ਪਹੁੰਚੇ ਸੀ।