ਚੰਡੀਗੜ੍ਹ:ਸ਼ਹਿਰ ਦੇ ਰਹਿਣ ਵਾਲੇ ਲੋਕਾਂ ਨੂੰ ਹੁਣ ਆਪਣਾ ਘਰ, ਦੁਕਾਨਾਂ ਆਦਿ ਦੇ ਨਿਰਮਾਣ ਦੇ ਲਈ ਸੀਮੈਂਟ ਦੀਆਂ ਇੱਟਾਂ ਵੀ ਮਿਲਣਗੀਆਂ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨਗਰ ਨਿਗਮ ਉਦਯੋਗਿਕ ਖੇਤਰ ਵਿੱਚ ਸਥਿਤ ਆਪਣੇ ਨਿਰਮਾਣ ਅਤੇ ਢਾਹੁਣ ਪਲਾਂਟ ਵਿੱਚ ਰਹਿੰਦ-ਖੂੰਹਦ ਸਮੱਗਰੀ ਅਤੇ ਸੀਮੈਂਟ ਦੀਆਂ ਇੱਟਾਂ ਬਣਾਈਆਂ ਜਾ ਰਹੀਆਂ ਹਨ।
ਪਲਾਂਟ ’ਚ ਖਰੀਦੀਆਂ ਜਾ ਸਕਦੀ ਹਨ ਇਹ ਇੱਟਾਂ:ਦੱਸਿਆ ਜਾ ਰਿਹਾ ਹੈ ਕਿ ਸੀਮੈਂਟ ਇੱਟਾਂ ਦੀ ਕੀਮਤ 6.50 ਰੁਪਏ ਪ੍ਰਤੀ ਇੱਟ ਹੈ, ਜਿਸ ਵਿੱਚ ਵੱਖਰੇ ਤੌਰ 'ਤੇ ਜੀਐੱਸਟੀ ਸ਼ਾਮਲ ਹੈ। ਇਨ੍ਹਾਂ ਇੱਟਾਂ ਦਾ ਆਕਾਰ 9"x4½"x3" ਹੋਵੇਗਾ ਜਿਨ੍ਹਾਂ ਨੂੰ ਆਮ ਲੋਕਾਂ ਅਤੇ ਸਰਕਾਰੀ ਸਿਵਲ ਵਰਕਸ ਲਈ ਉਪਲਬਧ ਹਨ। ਪਲਾਂਟ ਵਿੱਚ ਜਾ ਕੇ ਇਨ੍ਹਾਂ ਸੀਮੈਂਟ ਦੀਆਂ ਇੱਟਾਂ ਨੂੰ ਖਰੀਦਿਆ ਜਾ ਸਕਦਾ ਹੈ। ਨਗਰ ਨਿਗਮ ਉਦਯੋਗਿਕ ਖੇਤਰ ਵਿੱਚ ਸਥਿਤ ਆਪਣੇ ਨਿਰਮਾਣ ਅਤੇ ਢਾਹੁਣ ਪਲਾਂਟ ਦਿਨ ਵਿੱਚ ਲਗਭਗ 10 ਹਜ਼ਾਰ ਇੱਟਾਂ ਬਣਾ ਸਕਦਾ ਹੈ।
ਰਹਿੰਦ-ਖੂੰਹਦ ਸਮੱਗਰੀ ਘਰ ਆਵੇਗੀ ਮੋਬਾਇਲ ਵੈਨ:ਦੱਸ ਦਈਏ ਕਿ ਜਿਆਦਾਤਰ ਲੋਕ ਆਪਣੇ ਘਰ ਚ ਕੰਸਟਰਕਸ਼ਨ ਅਤੇ ਰੇਨੋਵੇਸ਼ਨ ਦੇ ਦੌਰਾਨ ਨਿਕਲੇ ਰਹਿੰਦ-ਖੂੰਹਦ ਸਮੱਗਰੀ ਨੂੰ ਰੇਹੜੀ ਵਾਲਿਆਂ ਦੀ ਮਦਦ ਨਾਲ ਕਿਸੇ ਵੀ ਖਾਲੀ ਥਾਂ ’ਤੇ ਡੰਪ ਕਰਵਾ ਦਿੰਦੇ ਹਨ ਜਿਸ ਦੇ ਚੱਲਦੇ ਨਗਰ ਨਿਗਮ ਵੱਲੋਂ ਇਸ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਜੀ ਹਾਂ ਨਗਰ ਨਿਗਮ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਕਿ ਉਹ ਆਪਣੇ ਕੰਸਟਰਕਸ਼ਨ ਅਤੇ ਰੇਨੋਵੇਸ਼ਨ ਦੇ ਦੌਰਾਨ ਨਿਕਲੇ ਰਹਿੰਦ-ਖੂੰਹਦ ਸਮੱਗਰੀ ਨੂੰ ਪਲਾਂਟ ਚ ਡੰਪ ਕਰਵਾਉਣ ਇਸ ਲਈ ਇੱਕ ਮੋਬਾਇਲ ਵੈਨ ਉਨ੍ਹਾਂ ਦੇ ਘਰ ਆਵੇਗੀ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਇੱਕ ਨੰਬਰ 0172-2787200 ਵੀ ਜਾਰੀ ਕੀਤਾ ਗਿਆ ਹੈ।
ਕਿਤੇ ਵੀ ਕੂੜਾ ਸੁੱਟਣ ਲਈ ਜੁਰਮਾਨਾ:ਇਸ ਤੋਂ ਇਲਾਵਾ ਨਗਰ ਨਿਗਮ ਨੇ ਰਹਿੰਦ-ਖੂੰਹਦ ਸਮੱਗਰੀ ਦੇ ਲਈ ਸ਼ਹਿਰ ਵਿੱਚ 23 ਸਥਾਨ ਵੀ ਬਣਾਏ ਹਨ, ਜਿੱਥੇ ਇਸ ਤਰ੍ਹਾਂ ਦਾ ਕੂੜਾ ਡੰਪ ਕੀਤਾ ਜਾ ਸਕਦਾ ਹੈ। ਪਰ ਜੇਕਰ ਕਿਸੇ ਵੀ ਵੱਲੋਂ ਇਹ ਕੁੜਾ ਜਨਤਕ ਸਥਾਨ ਜਾਂ ਕੂੜਾ ਡੰਪ ਕਰਨ ਲਈ ਕਿਸੇ ਖਾਲੀ ਥਾਂ 'ਤੇ ਡੰਪ ਕਰਨ 'ਤੇ ਪ੍ਰਤੀ ਵਾਹਨ 5,500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਇਹ ਵੀ ਪੜੋ:ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਸਾਬਕਾ ਮੰਤਰੀ ਦੇ ਪੀਏ ਸਣੇ ਤਿੰਨ ਲੋਕ ਸ਼ਾਮਲ, ਮਾਮਲਾ ਦਰਜ