ਚੰਡੀਗੜ੍ਹ: ਤੇਜ਼ ਪੈ ਰਹੀ ਰਹੀ ਗਰਮੀ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਮੀਂਹ ਪੈਣ ਨਾਲ ਕੁਝ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮਾਨਸੂਨ ਦੇ ਆਉਣ ਨਾਲ ਰਾਜਧਾਨੀ ਚੰਡੀਗੜ੍ਹ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਮਾਨਸੂਨ ਦਾ ਜੁਲਾਈ ਦੇ ਪਹਿਲੇ ਹਫ਼ਤੇ ਆਉਣ ਦੀ ਭਵਿੱਖ ਵਾਨੀ ਕੀਤੀ ਗਈ ਸੀ।
ਸੁਖਨਾ ਝੀਲ 'ਤੇ ਚੰਡੀਗੜ੍ਹਵਾਸੀਆਂ ਨੇ ਮਾਨਸੂਨ ਦੇ ਪਹਿਲੇ ਮੀਂਹ ਦਾ ਮਾਣਿਆ ਆਨੰਦ - CHANDIGARH
ਪੰਜਾਬ ਸਮੇਤ ਉੱਤਰ ਭਾਰਤ ਵਿੱਚ ਤੇਜ਼ ਗਰਮੀ ਤੋਂ ਬਾਅਦ ਵੀਰਵਾਰ ਨੂੰ ਮਾਨਸੂਨ ਆਉਣ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ। ਰਾਜਧਾਨੀ ਚੰਡੀਗੜ੍ਹ ਵਿੱਚ ਸੈਲਾਨੀਆਂ ਨੇ ਸੁਖਣਾ ਝੀਲ ਪਹੁੰਚ ਕੇ ਇਸ ਬਦਲੇ ਮੌਸਮ ਦਾ ਮਜ਼ਾ ਲਿਆ।
ਫ਼ੋਟੋ
ਇਹ ਵੀ ਪੜ੍ਹੋ: ਪੰਜਾਬੀਆਂ ਲਈ ਮਾਨਸੂਨ ਦਾ ਇੰਤਜ਼ਾਰ ਹੋਇਆ ਖ਼ਤਮ !
ਉੱਤਰ ਭਾਰਤ 'ਚ ਮਾਨਸੂਨ ਪਹੁੰਚਣ ਨਾਲ ਚੰਡੀਗੜ੍ਹ 'ਚ ਵੀ ਮੀਂਹ ਪਿਆ। ਇੱਥੋਂ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਵਾਲੀ ਸੁਖਣਾ ਝੀਲ 'ਚ ਸੈਲਾਨੀ ਮੌਸਮ ਦਾ ਲੁਤਫ਼ ਉਠਾਉਣ ਲਈ ਪਹੁੰਚੇ। ਇਸ ਦੌਰਾਨ ਸੁਖਣਾ ਝੀਲ ਪਹੁੰਚੇ ਸੈਲਾਨੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਨਸੂਨ ਆਉਣ ਨਾਲ ਚੰਡੀਗੜ੍ਹ 'ਚ ਗਰਮੀ ਨਾਲ ਕਾਫ਼ੀ ਸਕੂਨ ਮਿਲਿਆ ਹੈ। ਮਾਨਸੂਨ ਦੇ ਆਉਣ ਨਾਲ ਜਿੱਥੇ ਗਰਮੀ ਘਟੀ ਹੈ ਪਰ ਇਸ ਨਾਲ ਚੰਡੀਗੜ੍ਹ ਵਿੱਚ ਆਮ ਲੋਕਾਂ ਨੂੰ ਕੁਝ ਮੁਸ਼ਕਲਾਂ ਨਾਲ ਦੋ-ਚਾਰ ਵੀ ਹੋਣਾ ਪੈਂਦਾ ਹੈ।
Last Updated : Jul 4, 2019, 11:29 PM IST