ਪੰਜਾਬ

punjab

ETV Bharat / city

ਚੰਡੀਗੜ੍ਹ: ਸੈਕਟਰ 17 'ਚ ਬਿਜਲੀ ਦਫ਼ਤਰ ਅੱਗੇ ਧਨਰੇ 'ਤੇ ਬੈਠੇ ਮੁਲਾਜ਼ਮ - power office Chandigarh

ਚੰਡੀਗੜ੍ਹ ਦੇ ਸੈਕਟਰ 17 'ਚ ਬਿਜਲੀ ਦਫ਼ਤਰ ਅੱਗੇ ਮੁਲਾਜ਼ਮ ਧਰਨੇ 'ਤੇ ਬੈਠੇ  ਹੋਏ ਹਨ। ਧਰਨਾਕਾਰੀ ਮੁੱਖ ਇੰਜੀਨੀਅਰ ਵਿਰੁੱਧ ਨਾਅਰੇਬਾਜ਼ੀ ਕਰ ਪ੍ਰਦਸ਼ਨ ਕਰ ਰਹੇ ਹਨ।

ਫ਼ੋਟੋ।

By

Published : Nov 6, 2019, 4:25 AM IST

ਚੰਡੀਗੜ੍ਹ: ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 17 'ਚ ਬਿਜਲੀ ਦਫ਼ਤਰ ਅੱਗੇ ਧਰਨਾ ਦਿੱਤਾ। ਸਾਰੇ ਮੁਲਾਜ਼ਮਾਂ ਨੇ ਮੁੱਖ ਇੰਜੀਨੀਅਰ ਤੋਂ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਯੂਨੀਅਨ ਦੇ ਸਕੱਤਰ ਰਾਮਪਾਲ ਨੇ ਦੱਸਿਆ ਕਿ ਬਿਜਲੀ ਵਿਭਾਗ ਵਿਭਾਗ ਨੂੰ ਤੋੜਨ ਦੀ ਤਿਆਰੀ ਕਰ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਬਿਜਲੀ ਵਿਭਾਗ ਦੇ ਨਿੱਜੀਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਇਸ ਕਾਰਨ ਪਿਛਲੇ 2 ਮਹੀਨਿਆਂ ਤੋਂ ਬਿਜਲੀ ਮੁਲਾਜ਼ਮ ਰੈਲੀ ਕਰ ਰਹੇ ਹਨ।

ਵੀਡੀਓ

ਪਿਛਲੇ ਮਹੀਨੇ ਵਿਭਾਗ ਨਾਲ ਇੱਕ ਮੀਟਿੰਗ ਹੋਈ ਸੀ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਜਿਹੜੀਆਂ ਅਸਾਮੀਆਂ ਆਈਆਂ ਸਨ ਉਹ ਭਰੀਆਂ ਜਾਣ। ਦੂਜਾ ਕੁਝ 913 ਪ੍ਰੋਮੋਸ਼ਨ ਸਕੇਲ ਹਨ ਜੋ ਬਹੁਤ ਲੰਬੇ ਸਮੇਂ ਤੋਂ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਸੀ ਕਿ ਦੀਵਾਲੀ ਤੋਂ ਪਹਿਲਾਂ ਇਸ ਦਾ ਭੁਗਤਾਨ ਕੀਤਾ ਜਾਵੇਗਾ, ਪਰ ਅਜੇ ਤੱਕ ਉਨ੍ਹਾਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੁਝ ਸਥਾਨਕ ਮਸਲੇ ਵੀ ਹਨ ਜਿਵੇਂ ਕਿ ਕਰਮਚਾਰੀਆਂ ਦੀ ਸੁਰੱਖਿਆ ਦਾ ਮੁੱਦਾ, ਅਜਿਹੀਆਂ ਛੋਟੀਆਂ ਛੋਟੀਆਂ ਮੰਗਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਹਨ। ਇਸ ਕਾਰਨ ਸਾਰੇ ਕਰਮਚਾਰੀ ਯੂਨੀਅਨ ਨੇ ਮਿਲ ਕੇ ਚੰਡੀਗੜ੍ਹ ਬਿਜਲੀ ਵਿਭਾਗ ਦੇ ਬਾਹਰ ਪ੍ਰਦਰਸ਼ਨ ਕੀਤਾ।

ABOUT THE AUTHOR

...view details