ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ 'ਚ ਲੌਕਡਾਊਨ ਕੀਤਾ ਗਿਆ ਹੈ। ਸਰਕਾਰ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰ ਰਹੀ ਹੈ। ਅਜਿਹੇ 'ਚ ਘਰਾਂ ਅੰਦਰ ਰਹੀ ਰਹੇ ਲੋਕਾਂ 'ਚ ਪਾਲਤੂ ਜਾਨਵਰਾਂ ਦੀ ਡਿਮਾਂਡ ਵੱਧ ਰਹੀ ਹੈ।
ਚੰਡੀਗੜ੍ਹ ਪੇਂਟਸ ਐਸੋਸੀਏਸ਼ਨ ਦੇ ਚੇਅਰਮੈਨ ਸੋਨੂੰ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਕਰਫਿਊ ਤੋਂ ਬਾਅਦ ਉਨ੍ਹਾਂ ਨੂੰ ਇਹ ਚਿੰਤਾ ਹੋ ਗਈ ਸੀ ਕਿ ਕਿਵੇਂ ਪਾਲਤੂ ਜਾਨਵਰਾਂ ਦੀ ਸਾਭ ਸੰਭਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਾਨਵਰਾਂ ਦੇ ਖਾਣੇ ਦਾ ਪ੍ਰਬੰਧ ਕਿਵੇਂ ਕੀਤਾ ਜਾਵੇਗਾ।
ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਕਾਰਨ ਪਾਲਤੂ ਜਾਨਵਰਾਂ ਦੀ ਵਧੀ ਮੰਗ ਅਜਿਹੇ 'ਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਾਲਤੂ ਜਾਨਵਰਾਂ ਦੀ ਸਾਭ ਸੰਭਾਲ ਲਈ ਆਪਣੇ ਹੱਥ ਵਧਾਏ ਗਏ ਤੇ ਉਨ੍ਹਾਂ ਨੇ ਪਾਲਤੂ ਜਾਨਵਰਾਂ ਲਈ ਖਾਣਾ ਮੁਹੱਈਆ ਕਰਵਾਇਆ। ਸੋਨੂੰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਜਾਨਵਰਾਂ ਦੀ ਫੀਡ 'ਚ ਵੀ ਬਦਲਾਅ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਮੌਸਮ ਤੇ ਇਸ ਵਾਇਰਸ ਤੋਂ ਬਚਣ ਦੇ ਲਈ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ, ਉਹ ਉਨ੍ਹਾਂ ਦੇ ਸਰੀਰ ਵਿੱਚ ਜਾਵੇ।
ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਕਾਰਨ ਪਾਲਤੂ ਜਾਨਵਰਾਂ ਦੀ ਵਧੀ ਮੰਗ ਸੋਨੂੰ ਨੇ ਦੱਸਿਆ ਕਿ ਉਨ੍ਹਾਂ ਦੀ ਖੁਦ ਦੀ ਜਾਨਵਰਾਂ ਦੀ ਦੁਕਾਨ ਹੈ। ਉਨ੍ਹਾਂ ਦੇ ਕੋਲ ਕੁੱਤੇ, ਬਿੱਲੀਆਂ, ਖ਼ਰਗੋਸ਼, ਵੱਖ-ਵੱਖ ਤਰ੍ਹਾਂ ਦੇ ਪੰਛੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਦੇ ਧੰਧੇ 'ਚ ਵਾਧਾ ਹੋਇਆ ਹੈ। ਲੋਕਾਂ 'ਚ ਪਾਲਤੂ ਜਾਨਵਰਾਂ ਦੀ ਮੰਗ ਵੱਧ ਗਈ ਹੈ।
ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਕਾਰਨ ਪਾਲਤੂ ਜਾਨਵਰਾਂ ਦੀ ਵਧੀ ਮੰਗ