ਪੰਜਾਬ

punjab

ETV Bharat / city

Chandigarh Corona Update: ਚੰਡੀਗੜ੍ਹ 'ਚ ਘੱਟ ਰਹੀ ਹੈ ਸੰਕ੍ਰਮਣ ਦੀ ਰਫ਼ਤਾਰ, ਸ਼ੁੱਕਰਵਾਰ ਨੂੰ ਆਏ ਇੰਨੇ ਮਰੀਜ਼ - CHANDIGARH CORNA UPDATE 4 JUNE

ਚੰਡੀਗੜ੍ਹ ਵਿਚ ਕੋਰੋਨਾ ਕੇਸਾਂ ਦੀ ਰਫ਼ਤਾਰ ਘੱਟ ਹੋਣ ਲੱਗ ਪਈ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ 88 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 3 ਮਰੀਜ਼ਾਂ ਦੀ ਵੀ ਮੌਤ ਹੋ ਚੁੱਕੀ ਹੈ।

Chandigarh Corona Update: ਚੰਡੀਗੜ੍ਹ 'ਚ ਘੱਟ ਰਹੀ ਹੈ ਸੰਕ੍ਰਮਣ ਦੀ ਰਫ਼ਤਾਰ, ਸ਼ੁੱਕਰਵਾਰ ਨੂੰ ਆਏ ਇੰਨੇ ਮਰੀਜ਼
Chandigarh Corona Update: ਚੰਡੀਗੜ੍ਹ 'ਚ ਘੱਟ ਰਹੀ ਹੈ ਸੰਕ੍ਰਮਣ ਦੀ ਰਫ਼ਤਾਰ, ਸ਼ੁੱਕਰਵਾਰ ਨੂੰ ਆਏ ਇੰਨੇ ਮਰੀਜ਼

By

Published : Jun 5, 2021, 9:04 AM IST

ਚੰਡੀਗੜ੍ਹ: ਸ਼ੁੱਕਰਵਾਰ ਨੂੰ ਚੰਡੀਗੜ੍ਹ(Chandigarh Corona Update) ਵਿੱਚ 88 ਨਵੇਂ ਕੋਰੋਨਾ ਪੌਜ਼ੀਟਿਵ ਮਰੀਜ਼ ਪਾਏ ਗਏ, ਜਦੋਂ ਕਿ 285 ਮਰੀਜ਼ਾਂ ਨੂੰ ਸਿਹਤਯਾਬੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਸ ਤੋਂ ਇਲਾਵਾ 3 ਮਰੀਜ਼ਾਂ ਦੀ ਚੰਡੀਗੜ੍ਹ ਵਿੱਚ ਕੋਰੋਨਾ ਕਾਰਨ ਮੌਤ ਵੀ ਹੋਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 765 ਹੋ ਗਈ ਹੈ।

ਸ਼ੁੱਕਰਵਾਰ ਨੂੰ ਮਿਲੇ ਨਵੇਂ ਮਰੀਜ਼ਾਂ ਤੋਂ ਬਾਅਦ ਚੰਡੀਗੜ੍ਹ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 1,005 'ਤੇ ਆ ਗਈ ਹੈ। ਹੁਣ ਤੱਕ ਚੰਡੀਗੜ੍ਹ ਵਿੱਚ 5,18,931 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 47,218 ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ।

ਇਹ ਵੀ ਪੜ੍ਹੋ:Lungs Damaged: ਡੀਐੱਸਪੀ ਹਰਿੰਦਰ ਸਿੰਘ ਦਾ ਜਲਦ ਸ਼ੁਰੂ ਹੋਵੇਗਾ ਇਲਾਜ

ਦੱਸ ਦੇਈਏ ਕਿ ਹੁਣ ਤੱਕ 60,487 ਲੋਕ ਸ਼ਹਿਰ ਵਿੱਚ ਕੋਰੋਨਾ ਪੌਜ਼ੀਟਿਵ ਪਾਏ ਜਾ ਚੁੱਕੇ ਹਨ। ਜਿਸ ਵਿੱਚੋਂ 58,717 ਵਿਅਕਤੀ ਠੀਕ ਹੋ ਚੁੱਕੇ ਹਨ। ਹੁਣ ਤੱਕ 1,226 ਨਮੂਨੇ ਰੱਦ ਕੀਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 2,602 ਟੈਸਟ ਕੀਤੇ ਗਏ ਹਨ। ਜਦੋਂ ਕਿ 31 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।

ਇਹ ਵੀ ਪੜ੍ਹੋ:Punjab Vaccination Order: ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਵਾਪਸ ਮੰਗੀ ਕੋਰੋਨਾ ਵੈਕਸੀਨ

ABOUT THE AUTHOR

...view details