ਚੰਡੀਗੜ੍ਹ: ਕਾਂਗਰਸ ਨੇ ਐੱਸਸੀ-ਓਬੀਸੀ ਰਾਖਵਾਂਕਰਨ ਦੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਲਹੀਂ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਆਏ ਇਸ ਫ਼ੈਸਲੇ ਦੇ ਵਿਰੋਧ ਵਿੱਚ ਕਾਂਗਰਸ ਦੇਸ਼ ਵਿੱਚ ਹਰ ਜਗ੍ਹਾਂ ਧਰਨੇ ਪ੍ਰਦਰਸ਼ਨ ਕਰ ਰਹੀ ਹੈ।
ਇਸ ਨੂੰ ਲੈ ਕੇ ਚੰਡੀਗੜ੍ਹ ਕਾਂਗਰਸ ਨੇ ਸੈਕਟਰ 24 ਵਾਲਮੀਕੀ ਮੰਦਿਰ ਦੇ ਬਾਹਰ ਐੱਸ.ਸੀ, ਓਬੀਸੀ ਸਮਰੱਥਕਾਂ ਨਾਲ ਮਿਲ ਕੇ ਕੇਂਦਰ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ।