ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 34 ਸਥਿਤ ਐਕਸਿਸ ਬੈਂਕ 'ਚ ਬੀਤੇ ਐਤਵਾਰ ਚਾਰ ਕਰੋੜ ਚਾਰ ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋਣ ਵਾਲੇ ਆਰੋਪੀ ਸੁਰੱਖਿਆ ਗਾਰਡ ਦਾ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਹੁਣ ਚੰਡੀਗੜ੍ਹ ਪੁਲਿਸ ਨੇ ਆਰੋਪੀ ਸੁਰੱਖਿਆ ਗਾਰਡ 'ਤੇ ਦਸ ਹਜ਼ਾਰ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਵਿਭਾਗ ਵਲੋਂ ਆਰੋਪੀ ਦੀ ਤਸਵੀਰ, ਕੱਦ, ਰੰਗ ਸਮੇਤ ਕੱਪੜਿਆਂ ਦੀ ਪਹਿਚਾਣ ਵਾਲਾ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਆਰੋਪੀ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਵੀ ਕਰ ਰਹੀ ਹੈ।
ਚੰਡੀਗੜ੍ਹ ਬੈਂਕ ਚੋਰੀ ਮਾਮਲਾ: ਪੁਲਿਸ ਵਲੋਂ ਚੋਰ ਦਾ ਪੋਸਟਰ ਜਾਰੀ - ਸੈਕਟਰ 34 ਸਥਿਤ ਐਕਸਿਸ ਬੈਂਕ
ਚੰਡੀਗੜ੍ਹ ਦੇ ਸੈਕਟਰ 34 ਸਥਿਤ ਐਕਸਿਸ ਬੈਂਕ 'ਚ ਬੀਤੇ ਐਤਵਾਰ ਚਾਰ ਕਰੋੜ ਚਾਰ ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋਣ ਵਾਲੇ ਆਰੋਪੀ ਸੁਰੱਖਿਆ ਗਾਰਡ ਦਾ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਹੁਣ ਚੰਡੀਗੜ੍ਹ ਪੁਲਿਸ ਨੇ ਮੁਲਜ਼ਮ ਸੁਰੱਖਿਆ ਗਾਰਡ 'ਤੇ ਦਸ ਹਜ਼ਾਰ ਦੇ ਇਨਾਮ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਐਤਵਾਰ ਰਾਤ ਨੂੰ ਬੈਂਕ 'ਚ ਤਾਇਨਾਤ ਸੁਰੱਖਿਆ ਗਾਰਡ ਨੇ ਰਾਤ ਦੀ ਡਿਊਟੀ ਦੌਰਾਨ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਐਕਸਿਸ ਬੈਂਕ 'ਚ ਇੱਕ ਟਰੰਕ 'ਚ ਰੱਖੇ ਕੈਸ਼ ਨੂੰ ਸੁਰੱਖਿਆ ਗਾਰਡ ਚੋਰੀ ਕਰਕੇ ਫਰਾਰ ਹੋ ਗਿਆ ਸੀ। ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ, ਸੁਰੱਖਿਆ ਗਾਰਡ ਨੇ ਐਤਵਾਰ ਦੇਰ ਰਾਤ ਕਰੀਬ 2.50 ਵਜੇ ਕਟਰ ਨਾਲ ਪੈਸਿਆਂ ਨਾਲ ਭਰੇ ਟਰੰਕ ਨੂੰ ਕੱਟਿਆ। ਉਸ ਤੋਂ ਬਾਅਦ ਉਹ ਟਰੰਕ ਵਿੱਚੋਂ ਪੂਰੀ ਨਕਦੀ ਲੈ ਕੇ ਫਰਾਰ ਹੋ ਗਿਆ। ਟਰੰਕ 'ਚ ਕਰੀਬ ਸਾਢੇ ਚਾਰ ਕਰੋੜ ਰੁਪਏ ਸਨ। ਦੋਸ਼ੀ ਸੁਰੱਖਿਆ ਗਾਰਡ ਦੀ ਪਹਿਚਾਣ ਸੁਮਿਤ ਵਜੋਂ ਹੋਈ ਹੈ ਜੋ ਮੁਹਾਲੀ ਦਾ ਰਹਿਣ ਵਾਲਾ ਹੈ। ਜੋ ਲੰਬੇ ਸਮੇਂ ਤੋਂ ਐਕਸਿਸ ਬੈਂਕ 'ਚ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ।
ਇਹ ਵੀ ਪੜ੍ਹੋ:ਲੁਧਿਆਣਾ 'ਚ ਸ਼ਰਮਨਾਕ ਕਾਰਾ, ਬਜ਼ੁਰਗ ਨੂੰ ਜੁੱਤੀਆਂ ਦਾ ਹਾਰ ਪਾ ਕੇ ਘੁਮਾਇਆ