ਚੰਡੀਗੜ੍ਹ: ਕਿਸਾਨਾਂ ਦੇ ਇੱਕ ਸਾਲ ਦੇ ਅੰਦੋਲਨ ਤੋਂ ਬਾਅਦ ਆਖਿਰਕਾਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ (farm laws repealed) ਲੈਣ ਦਾ ਫੈਸਲਾ ਲਿਆ ਹੈ। ਇਸ ਇੱਕ ਸਾਲ ਵਿੱਚ ਲੱਖਾਂ ਲੋਕ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਅਤੇ ਹੁਣ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਲੋਕ ਵੱਖ-ਵੱਖ ਤਰੀਕਿਆਂ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ। ਅਜਿਹੇ 'ਚ ਚੰਡੀਗੜ੍ਹ ਦੇ ਰਹਿਣ ਵਾਲੇ ਆਟੋ ਚਾਲਕ ਅਨਿਲ (chandigarh auto driver) ਇਸ ਨੂੰ ਆਪਣੇ ਤਰੀਕੇ ਨਾਲ ਮਨਾ ਰਹੇ ਹਨ।
ਅਨਿਲ ਨੇ ਆਪਣੇ ਆਟੋ 'ਤੇ ਪੋਸਟਰ ਚਿਪਕਾਏ ਹਨ, ਜਿਸ 'ਚ ਲਿਖਿਆ ਹੈ ਕਿ ਖੇਤੀ ਕਾਨੂੰਨ ਦੀ ਵਾਪਸੀ ਦੀ ਖੁਸ਼ੀ 'ਚ ਉਹ 10 ਦਿਨਾਂ ਤੱਕ ਆਪਣੇ ਆਟੋ 'ਚ ਸਵਾਰੀਆਂ ਨੂੰ ਮੁਫ਼ਤ (Free auto ride in Chandigarh) 'ਚ ਘੁੰਮਾਉਣਗੇ। ਯਾਤਰੀਆਂ ਨੂੰ ਲਿਜਾਉਣ ਦੇ ਬਦਲੇ ਕੋਈ ਪੈਸਾ ਨਹੀਂ ਲਿਆ ਜਾਵੇਗਾ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਆਟੋ ਚਾਲਕ ਅਨਿਲ ਨੇ ਦੱਸਿਆ ਕਿ ਸਾਡੇ ਕਿਸਾਨ ਭਰਾ-ਭੈਣਾਂ ਕਿਸਾਨਾਂ ਦੇ ਅੰਦੋਲਨ ਕਾਰਨ ਪਿਛਲੇ ਇੱਕ ਸਾਲ ਤੋਂ ਆਪਣਾ ਘਰ-ਬਾਰ ਛੱਡ ਕੇ ਸੜਕਾਂ 'ਤੇ ਬੈਠੇ ਹਨ।
ਖੇਤੀ ਕਾਨੂੰਨ ਵਾਪਸੀ ਦੀ ਖੁਸ਼ੀ 'ਚ ਚੰਡੀਗੜ੍ਹ ਦਾ ਇਹ ਆਟੋ ਚਾਲਕ 10 ਦਿਨਾਂ ਲਈ ਮੁਫ਼ਤ ਕਰਵਾਏਗਾ ਸਫ਼ਰ ਇਹ ਵੀ ਪੜ੍ਹੋ :ਮਿਆਦ ਲੰਘਾ ਚੁੱਕੇ ਪਾਸਪੋਰਟ 'ਤੇ ਲੱਗਿਆ ਪਾਕਿਸਤਾਨ ਦਾ ਵੀਜਾ !
ਇਸ ਦੌਰਾਨ ਉਨ੍ਹਾਂ ਨੇ ਸਰਦੀ, ਗਰਮੀ, ਬਰਸਾਤ ਕਿਸੇ ਵੀ ਚੀਜ਼ ਦੀ ਪ੍ਰਵਾਹ ਨਹੀਂ ਕੀਤੀ। ਆਖਰਕਾਰ ਉਹ ਜਿੱਤ ਗਏ ਹਨ। ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਮੈਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਅਤੇ ਇਸ ਖੁਸ਼ੀ ਵਿੱਚ ਮੈਂ ਆਪਣੇ ਆਟੋ ਵਿੱਚ 10 ਦਿਨਾਂ ਤੱਕ ਸ਼ਹਿਰ ਵਿੱਚ ਯਾਤਰੀਆਂ ਨੂੰ ਮੁਫ਼ਤ ਸਫ਼ਰ ਕਰਾਵਾਂਗਾ। ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਟੋ ਦੀ ਕਿਸੇ ਵੀ ਸਵਾਰੀ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ।
ਉਂਝ ਗ਼ਰੀਬ ਵਿਅਕਤੀ ਲਈ 10 ਦਿਨਾਂ ਤੱਕ ਕੋਈ ਕਮਾਈ ਨਾ ਕਰਨਾ ਵੱਡੀ ਗੱਲ ਹੈ ਕਿਉਂਕਿ ਇਸ ਕਮਾਈ ਨਾਲ ਹੀ ਉਨ੍ਹਾਂ ਦਾ ਘਰ ਚੱਲਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਅਨਿਲ ਕੁਮਾਰ ਨੇ ਕਿਹਾ ਕਿ ਉਸ ਲਈ ਪੈਸੇ ਦੀ ਕੋਈ ਮਹੱਤਤਾ ਨਹੀਂ ਹੈ। ਉਹ ਆਪਣਾ ਢਿੱਡ ਭਰਨ ਲਈ ਚਾਰ ਪੈਸੇ ਕਮਾਉਂਦਾ ਹੈ, ਪਰ ਉਮ ਦਾ ਆਪਣਾ ਢਿੱਡ ਪੈਸੇ ਨਾਲ ਨਹੀਂ ਸਗੋਂ ਕਿਸਾਨਾਂ ਦੁਆਰਾ ਉਗਾਏ ਫਲਾਂ ਅਤੇ ਸਬਜ਼ੀਆਂ ਭਰਦੀਆਂ ਹਨ। ਜੇਕਰ ਸਾਨੂੰ ਅਨਾਜ, ਫਲ ਅਤੇ ਸਬਜ਼ੀਆਂ ਨਹੀਂ ਮਿਲਣਗੀਆਂ ਤਾਂ ਸਾਡਾ ਢਿੱਡ ਕਿਵੇਂ ਭਰੇਗਾ।
ਇਹ ਵੀ ਪੜ੍ਹੋ :ਸਿੱਧੂ ਵੱਲੋਂ ਇਮਰਾਨ ਖਾਨ ਨੂੰ ਭਰਾ ਕਹਿਣ ਦੇ ਬਿਆਨ 'ਤੇ ਭਖੀ ਸਿਆਸਤ, ਸਿੱਧੂ ਦੇ ਹੱਕ 'ਚ ਪਰਗਟ ਸਿੰਘ ਦਾ ਵੱਡਾ ਬਿਆਨ
ਅਨਿਲ ਸ਼ਹਿਰ ਦਾ ਪਹਿਲਾ ਅਜਿਹਾ ਆਟੋ ਚਾਲਕ ਹੈ ਜੋ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਤੱਕ ਮਿਲਣ ਵਾਲੇ ਭਾਰਤੀ ਫੌਜੀਆਂ ਅਤੇ ਗਰਭਵਤੀ ਔਰਤਾਂ ਤੋਂ ਆਪਣੇ ਆਟੋ ਵਿੱਚ ਸਫ਼ਰ ਕਰਨ ਲਈ ਕੋਈ ਕਿਰਾਇਆ ਨਹੀਂ ਲੈਂਦਾ। ਅਨਿਲ ਭਾਰਤੀ ਫੌਜ ਦੇ ਕਿਸੇ ਵੀ ਸਿਪਾਹੀ ਅਤੇ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਆਪਣਾ ਫਰਜ਼ ਸਮਝਦੇ ਹਨ। ਇਸ ਤੋਂ ਇਲਾਵਾ ਮੈਡੀਕਲ ਸਟਾਫ਼ ਨੂੰ ਵੀ ਕੋਰੋਨਾ ਸਮੇਂ ਦੌਰਾਨ ਮੁਫ਼ਤ ਯਾਤਰਾ ਕਰਵਾਈ ਗਈ। ਇਸ ਤੋਂ ਇਲਾਵਾ ਕਈ ਮੌਕਿਆਂ 'ਤੇ ਲੋਕਾਂ ਨੂੰ ਮੁਫ਼ਤ 'ਚ ਸਫ਼ਰ ਕਰਵਾਉਂਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਪੀਐਮ ਨੇ ਕਿਹਾ (pm modi on farm laws) ਕਿ ਅੱਜ ਦੇਸ਼ਵਾਸੀਆਂ ਤੋਂ ਮੁਆਫੀ ਮੰਗਦੇ ਹੋਏ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਤਪੱਸਿਆ 'ਚ ਜ਼ਰੂਰ ਕੋਈ ਕਮੀ ਆਈ ਹੋਵੇਗੀ। ਇਨ੍ਹਾਂ ਤਿੰਨਾਂ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਉਣ ਦੀ ਹਰ ਕੋਸ਼ਿਸ਼ ਕੀਤੀ ਗਈ, ਪਰ ਸਮਝਾ ਨਾ ਸਕੇ। ਅਸੀਂ ਵੀ ਕਿਸਾਨਾਂ ਦੀ ਗੱਲ ਅਤੇ ਉਨ੍ਹਾਂ ਦੇ ਤਰਕ ਨੂੰ ਸਮਝਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸਰਕਾਰ ਨੇ ਉਨ੍ਹਾਂ ਕਾਨੂੰਨਾਂ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕੀਤੀ ਜਿਨ੍ਹਾਂ 'ਤੇ ਇਤਰਾਜ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਸੰਵਿਧਾਨਕ ਪ੍ਰਕਿਰਿਆ ਸ਼ੁਰੂ ਕਰ ਦੇਣਗੇ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਅੰਦੋਲਨ 'ਤੇ ਬੈਠੇ ਲੋਕਾਂ ਨੂੰ ਘਰ ਵਾਪਸੀ ਦੀ ਅਪੀਲ ਵੀ ਕੀਤੀ ਸੀ।
ਇਹ ਵੀ ਪੜ੍ਹੋ :ਗਹਿਲੋਤ ਕੈਬਨਿਟ ਦੇ ਸਾਰੇ ਮੈਂਬਰਾਂ ਨੇ ਦਿੱਤੇ ਅਸਤੀਫੇ