ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੌਮਾਂਤਰੀ ਹਵਾਈ ਅੱਡੇ ਉੱਤੇ 24 ਘੰਟੇ ਸੰਪਰਕ ਅਤੇ ਕੌਮਾਂਤਰੀ ਉਡਾਣਾਂ ਦੇ ਲਈ ਕੈਟ-3 ਦੇ ਨਿਰਮਾਣ ਨੂੰ ਜ਼ਰੂਰੀ ਮੰਨਿਆ ਗਿਆ ਸੀ ਜਿਸ ਦੇ ਨਿਰਮਾਣ ਲਈ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੇਂਦਰ ਸਰਕਾਰ ਹਵਾਈ ਅੱਡਾ ਅਥਾਰਟੀ ਅਤੇ ਏਅਰ ਫੋਰਸ ਨੇ ਹਾਮੀਂ ਭਰੀ ਸੀ।
ਹਵਾਈ ਅੱਡਾ ਅਥਾਰਟੀ ਅਤੇ ਕੇਂਦਰ ਦੇ ਨਾਲ ਕੈਟ-3 ਦਾ ਨਿਰਮਾਣ ਕਰਨ ਵਾਲੀ ਟਾਟਾ ਦੀ ਕੰਪਨੀ ਦੇ ਨਾਲ ਗੱਲਬਾਤ ਵੀ ਹੋ ਚੁੱਕੀ ਸੀ ਪਰ ਹਵਾਈ ਅੱਡੇ ਤੋਂ ਕੁੱਝ ਕਲੀਅਰੈਂਸ ਨਾ ਮਿਲਣ ਕਾਰਨ ਕੈਂਟ ਖ਼ਰੀਦ ਦਾ ਨਿਰਮਾਣ ਰੁੱਕਿਆ ਹੋਇਆ ਸੀ।
ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਹਵਾਈ ਅੱਡਾ ਤੇ ਏਅਰਫ਼ੋਰਸ ਅਥਾਰਿਟੀ ਦੀ ਉੱਚ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਚੰਡੀਗੜ੍ਹ ਏਅਰਪੋਰਟ ਰਨਵੇਅ ਦੇ ਨਾਲ ਏਅਰਫੋਰਸ ਦੇ ਕੁੱਝ ਤਕਨੀਕੀ ਸਟੇਸ਼ਨ ਬਣੇ ਹੋਏ ਹਨ, ਜਿੰਨ੍ਹਾਂ ਨੂੰ ਜਲਦਬਾਜ਼ੀ ਵਿੱਚ ਹਟਾਇਆ ਨਹੀਂ ਜਾ ਸਕਦਾ।