ਚੰਡੀਗੜ੍ਹ: 13 ਮਾਰਚ ਨੂੰ ਹੈਦਰਾਬਾਦ ਵਿੱਚ ਆਯੋਜਿਤ ਵਿੰਗਜ਼ ਇੰਡੀਆ 2020 ਵਿੱਚ 25 ਮਿਲੀਅਨ ਤੋਂ ਘੱਟ ਯਾਤਰੀ ਸ਼੍ਰੇਣੀ ਦੇ ਤਹਿਤ ਚੰਡੀਗੜ੍ਹ ਹਵਾਈ ਅੱਡੇ ਨੂੰ ਭਾਰਤ ਦੇ ਸਭ ਤੋਂ ਵਧੀਆ ਹਵਾਈ ਅੱਡੇ ਦਾ ਐਵਾਰਡ ਦਿੱਤਾ ਗਿਆ।
ਆਰਸੀਐਸ ਉਡਾਨ ਨੂੰ ਗਤੀ ਦੇਣ ਦੇ ਸਰਕਾਰ ਦੇ ਟੀਚਿਆਂ ਦੇ ਆਧਾਰ ਤੇ ਨਗਰ ਹਵਾਬਾਜ਼ੀ ਮੰਤਰਾਲਾ ਫਿੱਕੀ ਅਤੇ ਭਾਰਤੀ ਹਵਾਈ ਅੱਡਾ ਅਥਾਰਟੀ ਦੀ ਮਦਦ ਨਾਲ ਵਿੰਗਜ਼-ਸਭ ਉੜੇ,ਸਭ ਜੁੜੇਂ ਸਲਾਨਾ ਸਮਾਗ਼ਮ 2017 ਆਯੋਜਿਤ ਕਰ ਰਿਹਾ ਹੈ। ਇਸ ਸਮਾਗ਼ਮ ਦਾ ਉਦੇਸ਼ ਵੱਖ-ਵੱਖ ਉਡਾਣਾ ਹਵਾਈ ਅੱਡਿਆਂ ਅਤੇ ਈਕੋ ਸਿਸਟਮ ਸਬੰਧੀ ਪੱਖਾਂ ਦੇ ਨਾਲ-ਨਾਲ ਏਅਰਲਾਇਨ ਯਾਤਰੀ ਵਿਭਾਗਾਂ ਵਰਗੇ ਹਵਾਬਾਜ਼ੀ ਸੈਕਟਰ ਦੇ ਹਿੱਸੇਦਾਰਾਂ ਨੂੰ ਇੱਕ ਸਾਂਝੇ ਮੰਚ ਤੇ ਲਿਆਉਣਾ ਹੈ।
ਇਸ ਮੌਕੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਸੀਈਓ ਅਜੇ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਇੰਟਰਨੈਸ਼ਨਲ ਲਿਮਟਿਡ ਲਗਾਤਾਰ ਨਵੀਆਂ ਉਚਾਈਆਂ ਛੂਹ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਚੰਡੀਗੜ੍ਹ ਹਵਾਈ ਅੱਡੇ ਨੂੰ 2 ਤੋਂ 5 ਮਿਲੀਅਨ ਯਾਤਰੀਆਂ ਦੀ ਸੂਚੀ ਦੇ ਆਧਾਰ ਤੇ 2019 ਲਈ ਏਅਰਪੋਰਟ ਸਰਵਿਸ ਕੁਆਲਿਟੀ ਵਿੱਚ 4 ਐਵਾਰਡ ਮਿਲੇ ਹਨ। ਚੰਡੀਗੜ੍ਹ ਏਅਰਪੋਰਟ ਨੇ ਆਕਾਰ ਅਤੇ ਖੇਤਰ ਸਭ ਤੋਂ ਵਧੀਆ ਵਾਤਾਵਾਰਨ ਦੇ ਆਧਾਰ ਤੇ ਸਭ ਤੋਂ ਵਧੀਆ ਹਵਾਈ ਅੱਡੇ ਵੱਲੋਂ ਸਭ ਤੋਂ ਵਧੀਆਂ ਗਾਹਕ ਸੇਵਾ ਅਤੇ ਸਭ ਤੋਂ ਵਧੀਆ ਬੁਨਿਆਦੀ ਢਾਂਚੇ ਦੇ ਆਧਾਰ ਤੇ ਕੁੱਲ ਚਾਰ ਸੂਚੀਆਂ ਵਿੱਚ ਏਸ਼ੀਆ ਵਿੱਚ ਐਵਾਰਡ ਜਿੱਤੇ ਹਨ। ਇਹ ਐਵਾਰਡ ਹਰ ਸਾਲ ACI ਵੱਲੋਂ ਦਿੱਤੇ ਜਾਂਦੇ ਹਨ।
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ ਇੱਕ ਸੰਯੁਕਤ ਉੱਦਮੀ ਕੰਪਨੀ ਹੈ ਜਿਸ ਕੋਲ ਇੰਡੀਅਨ ਏਅਰਪੋਰਟ ਅਥਾਰਟੀ ਦੀ 51 ਫ਼ੀਸਦੀ ਹਿੱਸੇਦਾਰੀ ਹੈ।