ਪੰਜਾਬ

punjab

ETV Bharat / city

ਏਅਰਪੋਰਟ ਨੂੰ ਲੈ ਕੇ ਸੂਬੇ ਤੇ ਕੇਂਦਰ ਦੀ ਖਿੱਚੋਤਾਣ ਤੋਂ ਪਰੇਸ਼ਾਨ, ਏਅਰਕਮੋਡੋਰ ਦੀ ਅਦਾਲਤ 'ਚ ਗੁਹਾਰ - chandigarh international airport

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਬਚਾਉਣ ਲਈ ਏਅਰ ਕਮੋਡੋਰ ਐੱਨ ਸ੍ਰੀ ਨਿਵਾਸਨ ਨੇ ਹਾਈ ਕੋਰਟ ਵਿੱਚ ਗੁਹਾਰ ਲਗਾਈ ਹੈ।

ਫ਼ਾਇਲ ਫ਼ੋਟੋ

By

Published : May 22, 2019, 3:08 AM IST

ਚੰਡੀਗੜ੍ਹ: ਚੰਡੀਗੜ੍ਹ ਇੰਟਰਨੈਸ਼ਨਲ ਏਅਰੋਪਰਟ ਨੂੰ ਲੈ ਕੇ ਹਾਈ ਕੋਰਟ ਵਿੱਚ ਸੁਣਵਾਈ ਵੇਲੇ ਏਅਰਫਰੋਸ (3 ਬੀਆਰਡੀ) ਦੇ ਏਅਰ ਕਮੋਡੋਰ ਐੱਨ ਸ੍ਰੀ ਨਿਵਾਸਨ ਨੇ ਹਾਈ ਕੋਰਟ ਨੂੰ ਗੁਹਾਰ ਲਗਾਈ ਹੈ। ਐੱਨ ਸ੍ਰੀ ਨਿਵਾਸਨ ਨੇ ਕਿਹਾ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਬੰਦ ਹੋਣ ਤੋਂ ਬਚਾ ਲਓ।

ਏਅਰ ਕਮੋਡੋਰ ਦਾ ਕਹਿਣਾ ਹੈ ਕਿ ਏਅਰਪੋਰਟ 'ਚ ਸ਼ਾਮਿਲ ਸਟੇਕ ਹਾਲਡਰਜ਼ ਦੇ ਆਪਸੀ ਤਾਲਮੇਲ ਨਾ ਹੋਣ ਦੇ ਚੱਲਦਿਆਂ ਏਅਰਪੋਰਟ ਦੇ ਵਿਸਤਾਰ ਦਾ ਕੰਮ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਏਅਰਪੋਰਟ ਨੂੰ ਬੰਦ ਹੋਣ ਤੋਂ ਬਚਾ ਸਕਦਾ ਹੈ, ਕਿਉਂਕਿ ਜੇ ਅਜਿਹਾ ਹੀ ਚੱਲਦਾ ਰਿਹਾ ਤਾਂ ਏਅਰਪੋਰਟ ਬਹੁਤ ਛੇਤੀ ਬੰਦ ਹੋ ਜਾਵੇਗਾ।

ਚੀਫ਼ ਜਸਟਿਸ ਦੀ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਪੰਜਾਬ ਅਤੇ ਕੇਂਦਰ ਸਰਕਾਰ ਦੇ ਵਕੀਲਾਂ ਵਿਚਕਾਰ ਖਿੱਚੋਤਾਣ, ਤੇ ਏਅਰਪੋਰਟ ਦੇ ਨੇੜੇ ਹੋਏ ਉਲੰਘਣ, ਉਸਾਰੀ ਨੂੰ ਹਟਾਉਣ ਦੇ ਬਦਲੇ ਦੇਣ ਵਾਲੇ ਮੁਆਵਜ਼ੇ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਏਅਰਕਾਮੋਡੋਰ ਨੇ ਜਜ਼ਬਾਤੀ ਹੋ ਕੇ ਅਦਾਲਤ ਵਿੱਚ ਗੁਹਾਰ ਲਗਾਈ ਹੈ।

ਏਅਰਪੋਰਟ ਤੋਂ ਜੀਰਕਪੁਰ ਤੱਕ ਡ੍ਰੇਨੇਜ ਪਾਈਪ ਲਾਈਨ ਵਿਛਾਉਣ ਨੂੰ ਲੈ ਕੇ ਨਗਰ ਕਾਉਂਸਲ ਨੇ ਤਿਆਰੀ ਕਰ ਲਈ ਹੈ। ਏਅਰਪੋਰਟ ਅਥਾਰਿਟੀ ਵੱਲੋਂ ਹਾਈ ਕੋਰਟ ਨੂੰ ਗੁਹਾਰ ਲਗਾਈ ਗਈ ਹੈ, ਕਿ ਕੈਟ 3 ਦੀ ਉਸਾਰੀ ਦੇ ਚੱਲਦਿਆਂ ਇੱਥੇ ਆਉਣ ਵਾਲੇ ਵਾਹਨਾਂ, ਤੇ ਕੰਮ ਨੂੰ ਸਮੇਂ ਨਾਲ ਪੂਰਾ ਕਰਨ ਨੂੰ ਲੈ ਕੇ ਡਿਫੇਂਸ ਮਿਨਿਸਟਰੀ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ, ਤਾਂ ਕਿ ਇਸ ਕੰਮ ਨੂੰ ਛੇਤੀ ਪੂਰਾ ਕੀਤਾ ਜਾ ਸਕੇ।

ABOUT THE AUTHOR

...view details