ਪੰਜਾਬ

punjab

ETV Bharat / city

ਚੰਡੀਗੜ੍ਹ ਵਿੱਚ ਰਾਮ ਲੀਲਾ ਦੇ ਮੰਚਨ ਨੂੰ ਮਿਲੀ ਮੰਜ਼ੂਰੀ - ਚੰਡੀਗੜ੍ਹ ਵਿੱਚ ਰਾਮ ਲੀਲਾ ਦੇ ਮੰਚਨ ਨੂੰ ਮਿਲੀ ਮੰਜ਼ੂਰੀ

ਚੰਡੀਗੜ੍ਹ ਪ੍ਰਸ਼ਾਸਨ ਨੇ ਰਾਮ ਲੀਲਾ ਦੇ ਮੰਚਨ ਨੂੰ ਮੰਜ਼ੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਰਾਮ ਲੀਲਾ ਕਮੇਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਫ਼ੋਟੋ
ਫ਼ੋਟੋ

By

Published : Oct 15, 2020, 2:23 PM IST

ਚੰਡੀਗੜ੍ਹ: ਸ਼ਹਿਰ ਵਿੱਚ ਰਾਮ ਲੀਲਾ ਦੇ ਮੰਚਨ ਨੂੰ ਮੰਜ਼ੂਰੀ ਮਿਲ ਗਈ ਹੈ ਤੇ ਰਾਮ ਲੀਲਾ ਕਮੇਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸ ਦਈਏ, ਬੀਤੀ ਸ਼ਾਮ ਡੀਸੀ ਮਨਦੀਪ ਸਿੰਘ ਬਰਾੜ ਵੱਲੋਂ ਰਾਮ ਲੀਲਾ ਦੇ ਮੰਚਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਦਿਸ਼ਾ-ਨਿਰਦੇਸ਼ ਉਸ ਵੇਲੇ ਜਾਰੀ ਕੀਤੇ ਗਏ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਰਾਮ ਲੀਲਾ ਕਮੇਟੀਆਂ ਦੇ ਨਾਲ ਇੱਕ ਬੈਠਕ ਹੋਈ। ਇਸ ਕਮੇਟੀ ਵਿੱਚ ਰਾਮ ਲੀਲਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਤਹਿਤ ਹੀ ਸੈਕਟਰ-20 ਵਿੱਚ ਆਜ਼ਾਦ ਰਾਮ ਲੀਲਾ ਕਲੱਬ ਨੇ ਸਟੇਜ ਦੀ ਪੂਜਾ ਕਰਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਵੀਡੀਓ

ਇਸ ਸਬੰਧੀ ਆਜ਼ਾਦ ਰਾਮ ਲੀਲਾ ਕਲੱਬ ਦੇ ਪ੍ਰਧਾਨ ਅਸ਼ੋਕ ਚੌਧਰੀ ਨੇ ਦੱਸਿਆ ਕਿ ਲਗਾਤਾਰ ਪ੍ਰਸ਼ਾਸਨ ਕੋਲੋਂ ਰਾਮ ਲੀਲਾ ਮੰਚਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਬੀਤੀ ਰਾਤ ਉਨ੍ਹਾਂ ਵੱਲੋਂ ਆਦੇਸ਼ ਦੇ ਦਿੱਤਾ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਨੇ 15 ਤਰੀਕ ਤੋਂ ਰਾਮ ਲੀਲਾ ਸ਼ੁਰੂ ਕਰ ਦੀ ਮੰਜ਼ੂਰੀ ਦੇ ਦਿੱਤੀ ਹੈ ਪਰ ਤਿਆਰੀਆਂ ਵਿੱਚ ਥੋੜਾ ਸਮਾਂ ਲੱਗ ਜਾਵੇਗਾ।

ਇਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 18 ਤਰੀਕ ਤੋਂ ਰਾਮ ਲੀਲਾ ਸ਼ੁਰੂ ਹੋ ਜਾਵੇਗੀ। ਕਿਉਂਕਿ 17 ਨੂੰ ਪਹਿਲਾ ਨਵਰਾਤਰਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨਗੇ ਤੇ ਰਾਮ ਲੀਲਾ ਦੇ ਮੈਦਾਨ ਤੋਂ ਬਾਹਰ ਸੈਨੀਟਾਈਜ਼ਰ ਵੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਧਿਆਨ ਰੱਖਿਆ ਜਾਵੇਗਾ ਕਿ ਕੁਰਸੀਆਂ 'ਚ ਵੀ ਦੂਰੀ ਬਣੀ ਰਹੇ ਤਾਂ ਕਿ ਲੋਕ ਕੋਰੋਨਾ ਤੋਂ ਬਚੇ ਰਹਿਣ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖ ਸਕਣ।

ABOUT THE AUTHOR

...view details