ਚੰਡੀਗੜ੍ਹ:ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੀ ਪਾਬੰਦੀਆਂ ਨੂੰ ਵਧਾਇਆ ਗਿਆ (Covid restrictions extended) ਸੀ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਨੋਟੀਫੀਕੇਸ਼ਨ ਜਾਰੀ ਕਰਦਿਆ ਚੰਡੀਗੜ੍ਹ ਵਿੱਚੋਂ ਰਾਤ ਦਾ ਕਰਫਿਊ ਹਟਾ ਦਿੱਤਾ ਹੈ।
ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਬਨਵਾਰੀ ਲਾਲ ਪੁਰੋਹਿਤ ਨੇ ਕੋਵਿਡ ਵਾਰ ਰੂਮ ਦੀ ਮੀਟਿੰਗ ਕੀਤੀ ਜਿਸ ਵਿੱਚ ਨੋਟੀਫੀਕੇਸ਼ਨ ਜਾਰੀ ਕਰਦਿਆ ਚੰਡੀਗੜ੍ਹ ਵਿੱਚੋਂ ਰਾਤ ਦਾ ਕਰਫਿਊ ਹਟਾ ਦਿੱਤਾ ਹੈ ਤੇ 14 ਫਰਵਰੀ ਨੂੰ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਚੰਡੀਗੜ੍ਹ ਵਿੱਚ ਸਾਰੀਆਂ ਕਲਾਸਾਂ ਲਈ ਸਕੂਲ ਤੇ ਕੋਚਿੰਗ ਸੈਂਟਰ 14 ਫਰਵਰੀ ਤੋਂ ਖੁੱਲ੍ਹਣਗੇ।
ਦੱਸ ਦਈਏ ਕਿ ਇਸ ਢਿੱਲ ਤੋਂ ਬਾਅਦ ਜਿੱਥੇ ਕਿ ਚੰਡੀਗੜ੍ਹ ਵਿੱਚ ਰਾਕ ਗਾਰਡਨ ਤੇ ਬਰਡ ਪਾਰਕ ਵਿੱਚ 12 ਫਰਵਰੀ ਤੋਂ ਐਂਟਰੀ ਸੁਰੂ ਹੋ ਜਾਵੇਗੀ, ਜਿਸ ਤੋਂ ਬਾਅਦ ਕਿ ਆਮ ਲੋਕ ਇਸ ਥਾਵਾਂ 'ਤੇ ਜਾ ਸਕਣਗੇ। ਪਰ ਇਸ ਥਾਵਾਂ ਤੇ ਜਾਣ ਤੋਂ ਪਹਿਲਾ ਚੰਡੀਗੜ੍ਹ ਪ੍ਰਸਾਸਨ ਨੇ ਕੋਰੋਨਾ ਸਬੰਧੀ ਨਿਯਮ ਵੀ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਕਿ ਮਾਸਕ ਪਾਉਣਾ,ਸਰੀਰਕ ਦੂਰੀ ਆਦਿ ਹਦਾਇਤਾਂ ਦਾ ਵਿਸ਼ੇਸ ਧਿਆਨ ਰੱਖਣਾ ਹੋਵੇਗਾ।
ਇਸ ਤੋਂ ਇਲਾਵਾਂ ਚੰਡੀਗੜ੍ਹ ਦੇ ਸਾਰੀਆਂ ਦੁਕਾਨਾਂ, ਜਿੰਮ, ਸ਼ਾਪਿੰਗ ਮਾਲ, ਸਿਨੇਮਾ ਹਾਲ, ਰੈਸਟੋਰੈਂਟ ਹੋਟਲ, ਸਿਹਤ ਕੇਂਦਰ, ਸਵੀਮਿੰਗ ਪੂਲ ਤੇ ਸਪੋਰਟਸ ਕੰਪਲੈਕਸ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾਂ ਇਨਡੋਰ ਲੋਕ ਜਨਤਕ ਥਾਵਾਂ ਸਮਾਗਮਾਂ ਤੇ 200 ਲੋਕ ਤੇ ਆਊਟਡੋਰ ਵਿੱਚ 500 ਲੋਕ ਆ ਸਕਣਗੇ।
ਇਹ ਵੀ ਪੜੋ:- 11 ਫਰਵਰੀ ਨੂੰ ਪੰਜਾਬ ਦੌਰੇ 'ਤੇ ਆਉਣਗੇ CM ਕੇਜਰੀਵਾਲ ਦੀ ਪਤਨੀ ਤੇ ਧੀ