ਪੰਜਾਬ

punjab

ETV Bharat / city

ਅਵਾਰਾ ਕੁੱਤਿਆਂ ਤੇ ਗਾਵਾਂ ਦੀ ਮਦਦ ਲਈ ਅੱਗੇ ਆਇਆ ਚੰਡੀਗੜ੍ਹ ਪ੍ਰਸ਼ਾਸਨ - corona virus news

ਚੰਡੀਗੜ੍ਹ ਪ੍ਰਸ਼ਾਸਨ ਅਵਾਰਾ ਕੁੱਤਿਆਂ ਅਤੇ ਗਾਵਾਂ ਦੀ ਮਦਦ ਲਈ ਅੱਗੇ ਆਇਆ ਹੈ। ਪ੍ਰਸ਼ਾਸਨ ਉਨ੍ਹਾਂ ਖੇਤਰਾਂ 'ਚ ਅਵਾਰਾ ਕੁੱਤਿਆਂ ਅਤੇ ਗਾਵਾਂ ਨੂੰ ਰੋਟੀ ਖਵਾ ਰਿਹਾ ਹੈ ਜਿਥੇ ਸਥਾਨਕ ਸੈਕਟਰਾਂ ਦੇ ਲੋਕ ਅਤੇ ਐਨਜੀਓ ਪਹੁੰਚ ਨਹੀਂ ਕਰ ਪਾ ਰਹੇ ਹਨ।

ਅਵਾਰਾ ਕੁੱਤਿਆਂ ਤੇ ਗਾਵਾਂ ਦੀ ਮਦਦ ਲਈ ਅੱਗੇ ਆਇਆ ਚੰਡੀਗੜ੍ਹ ਪ੍ਰਸ਼ਾਸਨ
ਅਵਾਰਾ ਕੁੱਤਿਆਂ ਤੇ ਗਾਵਾਂ ਦੀ ਮਦਦ ਲਈ ਅੱਗੇ ਆਇਆ ਚੰਡੀਗੜ੍ਹ ਪ੍ਰਸ਼ਾਸਨ

By

Published : Apr 17, 2020, 4:07 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਲੱਗੇ ਲੌਕਡਾਊਨ ਕਾਰਨ ਲੋਕਾਂ ਦੇ ਨਾਲ-ਨਾਲ ਅਵਾਰਾ ਕੁੱਤਿਆਂ ਤੇ ਗਾਵਾਂ ਨੂੰ ਵੀ ਖਾਣ ਦੇ ਲਾਲੇ ਪਏ ਹੋਏ ਹਨ। ਇਸ ਦੇ ਲਈ ਮਿਊਂਸੀਪਲ ਕਾਰਪੋਰੇਸ਼ਨ ਨੇ ਅਵਾਰਾ ਕੁੱਤਿਆਂ ਅਤੇ ਗਾਵਾਂ ਲਈ ਮਦਦ ਦੇ ਹੱਥ ਵਧਾਏ ਹਨ। ਮਿਊਂਸੀਪਲ ਕਾਰਪੋਰੇਸ਼ਨ ਨੇ ਅਵਾਰਾ ਕੁੱਤਿਆਂ ਅਤੇ ਗਾਵਾਂ ਨੂੰ ਖਾਣਾ ਖਵਾਉਣ ਲਈ ਦੋ ਟੀਮਾਂ ਬਣਾਈਆਂ ਗਈਆਂ ਹਨ।

ਅਵਾਰਾ ਕੁੱਤਿਆਂ ਤੇ ਗਾਵਾਂ ਦੀ ਮਦਦ ਲਈ ਅੱਗੇ ਆਇਆ ਚੰਡੀਗੜ੍ਹ ਪ੍ਰਸ਼ਾਸਨ

ਉਨ੍ਹਾਂ ਦੀ ਇੱਕ ਟੀਮ ਆਵਾਰਾ ਕੁੱਤਿਆਂ ਨੂੰ ਹਰ ਰੋਜ਼ 50 ਕਿੱਲੋ ਦੁੱਧ ਅਤੇ ਖਿਚੜੀ ਦਿੰਦੀ ਹੈ। ਇਹ ਉਪਰਾਲਾ ਉਸ ਖੇਤਰ 'ਚ ਕੀਤਾ ਜਾ ਰਿਹਾ ਹੈ ਜਿਥੇ ਸਥਾਨਕ ਸੈਕਟਰਾਂ ਦੇ ਲੋਕ ਅਤੇ ਐਨਜੀਓ ਨਹੀਂ ਪਹੁੰਚ ਸਕਦੇ। ਜਾਣਕਾਰੀ ਦਿੰਦਿਆਂ ਡੌਗ ਕੰਟਰੋਲ ਸੈੱਲ ਵਿੱਚ ਡਿਊਟੀ ਤੇ ਤੈਨਾਤ ਡਰਾਈਵਰ ਨੇ ਦੱਸਿਆ ਕਿ ਵਿਭਾਗ ਵੱਲੋਂ ਦੋ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਟੀਮ ਕੁੱਤਿਆਂ ਨੂੰ ਦੁੱਧ ਅਤੇ ਖਿੱਚੜੀ ਖਵਾ ਰਹੀ ਹੈ।

ਉੱਥੇ ਹੀ ਟਰੈਕਟਰ ਦੇ ਰਾਹੀਂ ਇੱਕ ਵੱਖਰੀ ਟੀਮ ਹਰ ਰੋਜ਼ 5 ਕੁਇੰਟਲ ਚਾਰਾ ਅਵਾਰਾ ਗਾਵਾਂ ਨੂੰ ਪਾ ਰਹੀ ਹੈ। ਦੱਸਣਯੋਗ ਹੈ ਕਿ ਇਹ ਸਾਮਾਨ ਗਊਸ਼ਾਲਾ, ਮੰਦਿਰ, ਗੁਰਦੁਆਰਾ ਸਾਹਿਬ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ।

ABOUT THE AUTHOR

...view details